ਵਿਅਕਤੀ ਨੇ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਕੀਤੀ ਖ਼ਤਮ

01/23/2022 3:56:25 PM

ਬਟਾਲਾ (ਬੇਰੀ) : ਸਥਾਨਕ ਬਸੰਤ ਐਵੀਨਿਊ ਨਵੀ ਆਬਾਦੀ ਬਟਾਲਾ ਵਿਖੇ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਐੱਸ. ਆਈ. ਸਰਦੂਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਮ੍ਰਿਤਕ ਸ਼ਮਸ਼ੇਰ ਸਿੰਘ ਵਾਸੀ ਖਾਨ ਪਿਆਰਾ ਥਾਣਾ ਸੇਖਵਾਂ ਹਾਲ ਹੀ ਕਿਰਾਏਦਾਰ ਹਰਵਿੰਦਰ ਸਿੰਘ ਵਾਸੀ ਬਸੰਤ ਐਵੀਨਿਊ ਨਵੀ ਆਬਾਦੀ ਬਟਾਲਾ ਦੀ ਪਤਨੀ ਰੂਹੀ ਨੇ ਲਿਖਵਾਇਆ ਕਿ ਉਸ ਦੇ ਪਤੀ ਦੇ ਸਰਬਜੀਤ ਕੌਰ ਨਾਲ ਪ੍ਰੇਮ ਸਬੰਧ ਸੀ।

ਉਸਦਾ ਪਤੀ ਉਕਤ ਜਨਾਨੀ ਨੂੰ ਪੈਸੇ ਦਿੰਦਾ ਸੀ ਅਤੇ ਹੁਣ ਉਹ ਉਸ ਜਨਾਨੀ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ ਪਰ ਉਕਤ ਜਨਾਨੀ ਉਸਦੇ ਪਤੀ ਨੂੰ ਬਲੈਕ ਮੇਲ ਕਰਦੀ ਸੀ, ਜਿਸ ਤੋਂ ਦੁਖ਼ੀ ਹੋ ਕੇ ਪਤੀ ਨੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਐੱਸ. ਆਈ. ਸਰਦੂਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਰੂਹੀ ਦੇ ਬਿਆਨਾਂ ਦੇ ਆਧਾਰ ’ਤੇ ਸਬੰਧਿਤ ਜਨਾਨੀ ਖ਼ਿਲਾਫ਼ ਬਣਦੀ ਧਾਰਾ ਤਹਿਤ ਕੇਸ ਦਰਜ ਕਰ ਦਿੱਤਾ ਹੈ।
 


Babita

Content Editor

Related News