ਬੇਰਹਿਮੀ ਦੀ ਹੱਦ : ਹੱਡ ਚੀਰਵੀਂ ਠੰਡ 'ਚ ਬਰਛੇ ਨਾਲ ਕੁੱਤੇ ਦਾ ਜੋ ਹਾਲ ਕੀਤਾ, ਸੁਣ ਤੁਹਾਨੂੰ ਵੀ ਆਵੇਗਾ ਗੁੱਸਾ
Monday, Jan 08, 2024 - 01:36 PM (IST)
ਲੁਧਿਆਣਾ (ਵੈੱਬ ਡੈਸਕ, ਰਾਜ) : ਇੱਥੇ ਹੰਬੜਾ ਰੋਡ ਦੇ ਪ੍ਰਤਾਪਪੁਰਾ ਇਲਾਕੇ 'ਚ ਇਕ ਵਿਅਕਤੀ ਨੇ ਬੇਜ਼ੁਬਾਨ ਕੁੱਤੇ 'ਤੇ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਕਤ ਵਿਅਕਤੀ ਨੇ ਬਰਛੇ ਨਾਲ ਕੁੱਤੇ 'ਤੇ ਹਮਲਾ ਕੀਤਾ। ਫਿਲਹਾਲ ਕੁੱਤੇ ਨੂੰ ਵੈਟਨਰੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਮਾਮਲੇ ਸਬੰਧੀ ਥਾਣਾ ਪੀ. ਏ. ਯੂ. ਦੀ ਪੁਲਸ ਨੇ ਸ਼ਿਕਾਇਤ ਦਰਜ ਕਰ ਲਈ ਹੈ।
ਇਹ ਵੀ ਪੜ੍ਹੋ : ਹੱਡ ਚੀਰਵੀਂ ਠੰਡ ਦੌਰਾਨ ਚੰਡੀਗੜ੍ਹ ਦੇ ਸਕੂਲਾਂ ਨੂੰ ਲੈ ਕੇ ਵੱਡਾ ਫ਼ੈਸਲਾ, ਇਸ ਤਾਰੀਖ਼ ਤੱਕ ਰਹਿਣਗੇ ਬੰਦ
ਜਾਣੋ ਕੀ ਹੈ ਪੂਰਾ ਮਾਮਲਾ
ਬੀਤੇ ਦਿਨ ਲੁਧਿਆਣਾ ਸਥਿਤ ਦਸ਼ਮੇਸ਼ ਕਾਲੋਨੀ 'ਚ ਰਹਿ ਵਾਲੇ ਕੁੱਤੇ ਨੇ ਘਰ ਬਾਹਰ ਖੜ੍ਹੀ ਗੱਡੀ ਦਾ ਕਵਰ ਫਾੜ੍ਹ ਦਿੱਤਾ, ਜਿਸ ਨੂੰ ਗੱਡੀ ਦੇ ਮਾਲਕ ਨੇ ਦੇਖ ਲਿਆ। ਕੁੱਤੇ ਨੂੰ ਅਜਿਹਾ ਕਰਦੇ ਦੇਖ ਮਾਲਕ ਨੂੰ ਗੁੱਸਾ ਆਇਆ ਅਤੇ ਉਸ ਨੇ ਘਰੋਂ ਬਰਛਾ ਕੱਢ ਕੇ ਕੁੱਤੇ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਕੁੱਤੇ 'ਤੇ ਇੰਨਾ ਜ਼ੁਲਮ ਹੁੰਦਾ ਦੇਖ ਲੋਕ ਇਕੱਠੇ ਹੋ ਗਏ ਅਤੇ ਵਿਅਕਤੀ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਉਹ ਨਹੀਂ ਮੰਨਿਆ। ਲੋਕਾਂ ਨੇ ਹੈਲਪ ਫਾਰ ਐਨੀਮਲ ਦੇ ਪ੍ਰਧਾਨ ਨੂੰ ਫੋਨ ਕੀਤਾ।
ਪ੍ਰਧਾਨ ਨੇ ਮੌਕੇ 'ਤੇ ਕੁੱਤੇ ਦੀ ਹਾਲਤ ਨੂੰ ਦੇਖ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਪ੍ਰਧਾਨ ਨੇ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਫਿਲਹਾਲ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਦੋਸ਼ੀ ਵਿਅਕਤੀ ਕੁੱਤੇ ਦੀ ਦੇਖਭਾਲ ਕਰ ਰਿਹਾ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕੁੱਤੇ ਨੂੰ ਮਾਰਨ ਵਾਲੇ ਦੋਸ਼ੀ ਨੇ ਹੀ ਉਸ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਲਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8