ਕਤਲ ਕੇਸ ਦੇ ਦੋਸ਼ੀ ਨੂੰ ਉਮਰ ਕੈਦ ਅਤੇ ਲੱਖ ਰੁਪਏ ਜੁਰਮਾਨਾ

09/22/2017 1:09:45 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)— ਮਾਣਯੋਗ ਮੈਡਮ ਮਨਜੋਤ ਕੌਰ ਵਧੀਕ ਜ਼ਿਲਾ ਅਤੇ ਸੈਸ਼ਨ ਜੱਜ ਸੰਗਰੂਰ ਵੱਲੋਂ ਇਕ ਸਾਲ ਪਹਿਲਾਂ ਗਾਂਧੀ ਚੌਕ ਅਹਿਮਦਗੜ੍ਹ 'ਚ ਕਬਾੜ ਚੁਗਣ ਵਾਲੀ ਲੜਕੀ ਦੇ ਬਹੁ-ਚਰਚਿਤ ਕਤਲ ਕੇਸ ਦਾ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਜੀਵਨ ਕੁਮਾਰ ਨੂੰ ਉਮਰ ਕੈਦ ਅਤੇ ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ।
ਜਾਣਕਾਰੀ ਅਨੁਸਾਰ ਰੀਨਾ ਅਤੇ ਉਸ ਦੀ ਭੈਣ ਪਰਮਜੀਤ ਕੌਰ (ਮ੍ਰਿਤਕਾ) ਕਬਾੜ 'ਚੋਂ ਕਾਗਜ਼ ਆਦਿ ਚੁਗਣ ਦਾ ਕੰਮ ਕਰਦੀਆਂ ਸਨ।  27 ਅਗਸਤ 2016 ਨੂੰ ਰੋਜ਼ਾਨਾ ਦੀ ਤਰ੍ਹਾਂ ਉਹ ਕਬਾੜ 'ਚੋਂ ਕਾਗਜ਼ ਚੁਗਣ ਲਈ ਗਾਂਧੀ ਚੌਕ ਅਹਿਮਦਗੜ੍ਹ ਗਈਆਂ ਸਨ। ਸਵੇਰੇ 5 ਵਜੇ ਜੀਵਨ ਕੁਮਾਰ ਉਥੇ ਮੋਟਰਸਾਈਕਲ 'ਤੇ ਆਇਆ ਤੇ ਪਰਮਜੀਤ ਨਾਲ ਗੱਲਾਂ ਕਰਨ ਲੱਗ ਪਿਆ। ਜੀਵਨ ਕੁਮਾਰ ਦਾ ਗੱਲਾਂ ਕਰਦੇ-ਕਰਦੇ ਪਰਮਜੀਤ ਨਾਲ ਤਕਰਾਰ ਹੋ ਗਿਆ ਅਤੇ ਉਸ ਨੇ ਆਪਣੀ ਜੇਬ 'ਚੋਂ ਚਾਕੂ ਕੱਢ ਕੇ ਪਰਮਜੀਤ ਕੌਰ ਦੇ ਗਲੇ 'ਚ ਮਾਰਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਸਾਰੀ ਘਟਨਾ ਨੇੜਲੇ ਕਰਿਆਨਾ ਸਟੋਰ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਈ ਸੀ। ਮਾਣਯੋਗ ਅਦਾਲਤ ਨੇ ਮੁੱਦਈ ਪੱਖ ਦੇ ਸਰਕਾਰੀ ਵਕੀਲ ਤੋਂ ਇਲਾਵਾ ਵਿਨੋਦ ਕੁਮਾਰ ਗੁਪਤਾ, ਸਾਬਕਾ ਜ਼ਿਲਾ ਅਟਾਰਨੀ ਅਤੇ ਸੰਜੀਵ ਕੁਮਾਰ ਸਿੰਗਲਾ ਲੌਂਗੋਵਾਲ ਵੱਲੋਂ ਦਿੱਤੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਉਕਤ ਫੈਸਲਾ ਸੁਣਾਇਆ।


Related News