ਕੋਰੋਨਾ ਦੀ ਔਖੀ ਘੜੀ ''ਚ ਬੇਸ਼ਰਮੀ ਦੀ ਹੱਦ, ਰਾਸ਼ਨ ਦੇਣ ਪੁੱਜੀ ਟੀਮ ਦਾ ਵੀ ਚੜ੍ਹਿਆ ਪਾਰਾ

Monday, Apr 20, 2020 - 11:20 AM (IST)

ਨਵਾਂਗਾਓਂ (ਮੁਨੀਸ਼) : ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਕਾਰਨ ਜਿੱਥੇ ਪੂਰੀ ਦੁਨੀਆ ਦੇ ਨਾਲ-ਨਾਲ ਪੰਜਾਬ ਵੀ ਇਸ ਔਖੀ ਘੜੀ 'ਚੋਂ ਲੰਘ ਰਿਹਾ ਹੈ ਅਤੇ ਸੂਬੇ 'ਚ ਥਾਂ-ਥਾਂ ਲੰਗਰ ਲਾਏ ਜਾ ਰਹੇ ਹਨ ਤਾਂ ਜੋ ਕਈ ਵੀ ਭੁੱਖਾ ਨਾ ਰਹੇ, ਉੱਥੇ ਹੀ ਸਰਕਾਰ ਵਲੋਂ ਘਰ-ਘਰ ਰਾਸ਼ਨ ਪਹੁੰਚਾਉਣ ਦੀਆਂ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਜਿਹੇ ਦੁੱਖ ਭਰੇ ਹਾਲਾਤ ਦੌਰਾਨ ਵੀ ਕਈ ਲੋਕ ਬੇਸ਼ਰਮੀ ਦੀਆਂ ਹੱਦਾਂ ਨੂੰ ਪਾਰ ਕਰਕੇ ਸਰਕਾਰ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਨਵਾਂਗਾਓਂ ਦਾ ਸਾਹਮਣੇ ਆਇਆ ਹੈ। ਨਵਾਂਗਾਓਂ ਦੀ ਪੁਲਸ ਨੇ ਇਕ ਅਜਿਹੇ ਨੌਜਵਾਨ 'ਤੇ ਕੇਸ ਦਰਜ ਕੀਤਾ ਹੈ, ਜੋ ਘਰ 'ਚ ਢੇਰ ਸਾਰਾ ਰਾਸ਼ਨ ਹੋਣ ਦੇ ਬਾਵਜੂਦ ਵੀ ਕੰਟਰੋਲ ਰੂਮ 'ਤੇ ਫੋਨ ਕਰਕੇ ਮਦਦ ਮੰਗ ਰਿਹਾ ਸੀ। 

ਇਹ ਵੀ ਪੜ੍ਹੋ : ...ਤੇ ਹੁਣ 7 ਦਿਨਾਂ ਅੰਦਰ ਠੀਕ ਹੋਣਗੇ 'ਕੋਰੋਨਾ' ਦੇ ਮਰੀਜ਼, ਜੰਗ ਜਿੱਤ ਚੁੱਕੇ ਲੋਕਾਂ ਰਾਹੀਂ ਹੋਵੇਗਾ ਇਲਾਜ!
ਬੈੱਡ ਬਾਕਸ 'ਚ ਲੁਕੋਇਆ ਸੀ ਢੇਰ ਸਾਰਾ ਰਾਸ਼ਨ
ਜਾਣਕਾਰੀ ਮੁਤਾਬਕ ਇਹ ਮਾਮਲਾ ਸ਼ਿਵਾਲਿਕ ਵਿਹਾਰ ਦਾ ਹੈ। ਇੱਥੇ ਜਦੋਂ ਸਚਿਨ ਨਾਂ ਦੇ ਨੌਜਵਾਨ ਵਲੋਂ ਕੰਟਰੋਲ ਰੂਮ 'ਤੇ ਫੋਨ ਕਰਕੇ ਮਦਦ ਮੰਗੀ ਗਈ ਤਾਂ ਸਰਕਾਰੀ ਟੀਮ ਰਾਸ਼ਨ ਦੇਣ ਲਈ ਉਸ ਦੇ ਘਰ ਪੁੱਜੀ। ਇਸ ਦੌਰਾਨ ਸਚਿਨ ਦੇ ਘਰੋਂ ਬੈੱਡ ਬਾਕਸ 'ਚ ਲੁਕੋਇਆ ਹੋਇਆ ਰਾਸ਼ਨ ਬਰਾਮਦ ਹੋਇਆ, ਜਿਸ ਤੋਂ ਬਾਅਦ ਰਾਸ਼ਨ ਦੇਣ ਆਈ ਟੀਮ ਦਾ ਵੀ ਪਾਰਾ ਚੜ੍ਹ ਗਿਆ।

ਇਹ ਵੀ ਪੜ੍ਹੋ : ਅਣਦੇਖਿਆ ਦੁਸ਼ਮਣ ਪੰਜਾਬ ਪੁਲਸ ਲਈ ਬਹੁਤ ਵੱਡੀ ਚੁਣੌਤੀ, ਅਸੀਂ ਜ਼ਰੂਰ ਜਿੱਤਾਂਗੇ : ਡੀ. ਜੀ. ਪੀ. ਦਿਨਕਰ ਗੁਪਤਾ

ਮੌਕੇ 'ਤੇ ਦੋਵੇਂ ਡਿਊਟੀ ਮੈਜਿਸਟ੍ਰੇਟ ਪੁੱਜੇ। ਸਚਿਨ ਦੇ ਘਰੋਂ 35 ਕਿੱਲੋ ਚੌਲ, 10 ਕਿੱਲੋ ਆਟਾ ਅਤੇ ਸਰਕਾਰੀ ਰਾਸ਼ਨ ਦੀ ਕਿੱਟ, ਜਿਸ 'ਚ 10 ਕਿੱਲੋ ਆਟਾ, 2 ਕਿੱਲੋ ਦਾਲ, 2 ਕਿੱਲੋ ਚੌਲ ਅਤੇ ਹੋਰ ਦਾਲ-ਸਬਜ਼ੀ ਬਰਾਮਦ ਹੋਈ। ਫਿਲਹਾਲ ਮੌਕੇ 'ਤੇ ਹੀ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਵਾਲੇ ਸਚਿਨ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਵਲੋਂ ਸਚਿਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਭਾਰਤ 'ਚ 'ਕੋਰੋਨਾ' ਦਾ ਕਹਿਰ ਜਾਰੀ, ਪੀੜਤ ਮਰੀਜ਼ਾਂ ਦੀ ਗਿਣਤੀ 17 ਹਜ਼ਾਰ ਤੋਂ ਪਾਰ

ਇਹ ਵੀ ਪੜ੍ਹੋ : ਮਹਾਂਰਾਸ਼ਟਰ 'ਚ ਸਾਧੂਆਂ ਦਾ ਬੇਰਹਿਮੀ ਨਾਲ ਕਤਲ, 100 ਲੋਕ ਗ੍ਰਿਫਤਾਰ, ਜਾਣੋ ਕੀ ਸੀ ਮਾਮਲਾ


Babita

Content Editor

Related News