ਬੱਚੇ ਨਾਲ ਬਦਫ਼ੈਲੀ ਕਰਨ ਵਾਲਾ ਗ੍ਰਿਫ਼ਤਾਰ, 1 ਫ਼ਰਾਰ

Saturday, Aug 05, 2023 - 04:16 PM (IST)

ਬੱਚੇ ਨਾਲ ਬਦਫ਼ੈਲੀ ਕਰਨ ਵਾਲਾ ਗ੍ਰਿਫ਼ਤਾਰ, 1 ਫ਼ਰਾਰ

ਚੰਡੀਗੜ੍ਹ (ਸੰਦੀਪ) : ਬੋਲਣ ਵਿਚ ਅਸਮਰਥ 16 ਸਾਲਾ ਬੱਚੇ ਨੂੰ ਅਗਵਾ ਕਰ ਕੇ ਬਦਫ਼ੈਲੀ ਦੇ ਮਾਮਲੇ 'ਚ ਸੈਕਟਰ-31 ਥਾਣਾ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਥੇ ਹੀ ਦੂਜੇ ਮੁਲਜ਼ਮ ਦੀ ਭਾਲ 'ਚ ਪੁਲਸ ਦੀ ਛਾਪੇਮਾਰੀ ਜਾਰੀ ਹੈ। ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਉਸਦਾ 16 ਸਾਲਾ ਭਰਾ 2 ਅਗਸਤ ਦੀ ਸ਼ਾਮ 8 ਵਜੇ ਪਾਰਕ 'ਚ ਸੈਰ ਕਰਨ ਗਿਆ ਸੀ। ਉਹ ਰਾਤ 10 ਵਜੇ ਘਰ ਪਹੁੰਚਿਆ ਅਤੇ ਰੋ ਰਿਹਾ ਸੀ। ਕਾਰਨ ਪੁੱਛਣ ’ਤੇ ਉਹ ਕੁੱਝ ਨਾ ਬੋਲਿਆ ਅਤੇ ਘਬਰਾਇਆ ਹੋਇਆ ਸੀ।

ਵਾਰ-ਵਾਰ ਪਰੇਸ਼ਾਨ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਇਸ਼ਾਰਿਆਂ ਵਿਚ ਦੱਸਿਆ ਕਿ ਉਹ ਪਾਰਕ ਵਿਚ ਸੈਰ ਕਰਨ ਗਿਆ ਸੀ। ਇਸ ਦੌਰਾਨ ਦੋ ਨੌਜਵਾਨ ਆਏ ਅਤੇ ਉਸਨੂੰ ਫੜ੍ਹ ਕੇ ਸੁੰਨਸਾਨ ਜਗ੍ਹਾ ’ਤੇ ਲੈ ਗਏ, ਜਿੱਥੇ ਉਨ੍ਹਾਂ ਉਸ ਨਾਲ ਬਦਫ਼ੈਲੀ ਕੀਤੀ। ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲਸ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਉਥੇ ਹੀ ਦੂਜਾ ਮੁਲਜ਼ਮ ਅਜੇ ਤਕ ਫ਼ਰਾਰ ਹੈ।
 


author

Babita

Content Editor

Related News