ਨਾਜਾਇਜ਼ ਹਥਿਆਰ ਤੇ ਕਾਰਤੂਸ ਸਮੇਤ ਇਕ ਕਾਬੂ

Tuesday, Nov 22, 2022 - 03:08 PM (IST)

ਨਾਜਾਇਜ਼ ਹਥਿਆਰ ਤੇ ਕਾਰਤੂਸ ਸਮੇਤ ਇਕ ਕਾਬੂ

ਸਾਹਨੇਵਾਲ (ਜ.ਬ.) : ਥਾਣਾ ਕੂੰਮਕਲਾਂ ਦੀ ਪੁਲਸ ਨੇ ਗੁਪਤ ਸੂਚਨਾ ਤੋਂ ਬਾਅਦ ਇਕ ਵਿਅਕਤੀ ਨੂੰ ਦੇਸੀ ਕੱਟੇ ਅਤੇ ਕਾਰਤੂਸ ਸਮੇਤੀ ਗ੍ਰਿਫ਼ਤਾਰ ਕੀਤਾ ਹੈ। ਜਾਂਚ ਅਧਿਕਾਰੀ ਥਾਣੇਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਗਸ਼ਤ ਸਬੰਧੀ ਥਾਣੇ ਦੇ ਇਲਾਕੇ ’ਚ ਮੌਜੂਦ ਸਨ। ਇਸ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇਕ ਵਿਅਕਤੀ ਪਿਸਤੌਲਨੁਮਾ ਨਾਜਾਇਜ਼ ਅਸਲਾ ਲੈ ਕੇ ਘੁੰਮ ਰਿਹਾ ਹੈ, ਜਿਸ ’ਤੇ ਉਨ੍ਹਾਂ ਨੇ ਆਪਣੀ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਪਿੰਡ ਕੀਮਾ ਭੈਣੀ ਤੋਂ ਉਕਤ ਵਿਅਕਤੀ ਨੂੰ ਇਕ ਰਿਵਾਲਵਰ ਦੇਸੀ ਕੱਟਾ ਅਤੇ ਇਕ ਮਿਸ ਕਾਰਤੂਸ 8 ਐੱਮ. ਐੱਮ. ਕੇ. ਐੱਫ. ਸਮੇਤ ਗ੍ਰਿਫ਼ਤਾਰ ਕਰ ਲਿਆ।

ਗ੍ਰਿਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਪਰਮਿੰਦਰ ਸਿੰਘ ਪੁੱਤਰ ਪਵਿੱਤਰ ਸਿੰਘ ਵਾਸੀ ਪਿੰਡ ਕੀਮਾ ਭੈਣੀ, ਲੁਧਿਆਣਾ ਦੇ ਰੂਪ ’ਚ ਹੋਈ ਹੈ। ਕੂੰਮਕਲਾਂ ਪੁਲਸ ਨੇ ਪਰਮਿੰਦਰ ਖ਼ਿਲਾਫ਼ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਆਰੰਭ ਕੀਤੀ ਹੈ ।


author

Babita

Content Editor

Related News