ਅੱਧਾ ਕਿਲੋ ਅਫੀਮ ਸਮੇਤ ਇਕ ਅੜਿੱਕੇ

Sunday, Nov 05, 2017 - 08:17 AM (IST)

ਅੱਧਾ ਕਿਲੋ ਅਫੀਮ ਸਮੇਤ ਇਕ ਅੜਿੱਕੇ


ਘੱਗਾ  (ਸਨੇਹੀ) - ਸੀਨੀਅਰ ਪੁਲਸ ਕਪਤਾਨ ਪਟਿਆਲਾ ਐੱਸ. ਭੂਪਤੀ ਵੱਲੋਂ ਆਰਭੀ ਨਸ਼ਾ ਵਿਰੋਧੀ ਮੁਹਿੰਮ ਦੇ ਮੱਦੇਨਜ਼ਰ ਅਤੇ ਡੀ. ਐੱਸ. ਪੀ. ਪਾਤੜਾਂ ਦਵਿੰਦਰ ਕੁਮਾਰ ਅੱਤਰੀ ਦੇ ਨਿਰਦੇਸ਼ਾਂ ਤਹਿਤ ਥਾਣਾ ਘੱਗਾ ਦੇ ਇੰਚਾਰਜ ਗੁਰਮੀਤ ਸਿੰਘ ਦੀ ਅਗਵਾਈ ਹੇਠ ਏ. ਐੱਸ. ਆਈ. ਸਾਹਿਬ ਸਿੰਘ ਨੇ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਪਿੰਡ ਕਲਵਾਉਣ ਵੱਲੋਂ ਆ ਰਹੇ ਇਕ ਸ਼ੱਕੀ ਮੋਟਰਸਾਈਕਲ ਨੰ. ਐੱਚ ਆਰ 23 ਐੱਫ 2896 ਨੂੰ ਰੋਕ ਕੇ ਕੀਤੀ ਤਲਾਸ਼ੀ ਦੌਰਾਨ ਅੱਧਾ ਕਿਲੋ ਅਫੀਮ ਬਰਾਮਦ ਕਰ ਕੇ ਕਥਿਤ ਦੋਸ਼ੀ ਸਤਪਾਲ ਪੁੱਤਰ ਕਾਲਾ ਰਾਮ ਵਾਸੀ ਜਮਾਲਪੁਰ ਥਾਣਾ ਟੋਹਾਣਾ ਜ਼ਿਲਾ ਫਤਿਆਬਾਦ ਹਰਿਆਣਾ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਗੁਰਮੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਸਤਪਾਲ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਕਾਫੀ ਸਮੇਂ ਤੋਂ ਹਰਿਆਣਾ ਤੇ ਪੰਜਾਬ ਵਿਚ ਅਫੀਮ ਸਮੱਗਲਿੰਗ ਕਰਦਾ ਆ ਰਿਹਾ ਹੈ। ਉਸ ਦੇ ਖਿਲਾਫ ਮੁਕੱਦਮਾ ਨੰ. 117 ਮਿਤੀ 2. 11. 2017 ਜੁਰਮ ਦੀ ਧਾਰਾ 18/61/85 ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਤੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।


Related News