2500 ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ

Thursday, Jun 21, 2018 - 07:42 AM (IST)

2500 ਨਸ਼ੇ ਵਾਲੀਅਾਂ ਗੋਲੀਆਂ ਸਣੇ ਕਾਬੂ

ਸਾਦਿਕ (ਪਰਮਜੀਤ) - ਪੁਲਸ ਨੇ ਨਸ਼ੇ ਵਾਲੀਅਾਂ ਗੋਲੀਅਾਂ ਸਣੇ 1 ਵਿਅਕਤੀ ਨੂੰ ਕਾਬੂ ਕੀਤਾ ਹੈ।  ਜਾਣਕਾਰੀ  ਅਨੁਸਾਰ  ਇੰਸਪੈਕਟਰ ਸੰਧੂ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਬੂਟਾ ਸਿੰਘ, ਹੌਲਦਾਰ ਬੇਅੰਤ ਸਿੰਘ ਸੰਧੂ, ਸਿਪਾਹੀ ਸੰਦੀਪ ਸਿੰਘ ਸਮੇਤ ਮਹਿਲਾ ਮੁਲਾਜ਼ਮ ਸੁਖਵਿੰਦਰ ਕੌਰ ਗਸ਼ਤ ਦੌਰਾਨ ਪਿੰਡ ਘੁੱਦੂਵਾਲਾ ਦੇ ਸ਼ਮਸ਼ਾਨਘਾਟ ਕੋਲ ਪੁੱਜੇ, ਜਿਸ ਦੇ ਗੇਟ ਕੋਲ ਉਨ੍ਹਾਂ ਨੂੰ ਇਕ ਵਿਅਕਤੀ ਖਡ਼੍ਹਾ ਦਿਖਾਈ ਦਿੱਤਾ, ਜਿਸ ਦੇ ਹੱਥ ਵਿਚ ਲਿਫਾਫਾ ਫੜਿਆ ਹੋਇਆ ਸੀ।  ਇਸ ਸਮੇਂ ਪੁਲਸ ਪਾਰਟੀ ਨੂੰ ਦੇਖ ਕੇ ਉਕਤ ਵਿਅਕਤੀ ਘਬਰਾ ਕੇ ਗੇਟ ਦੇ ਕੋਲ ਹੀ ਬੈਠ ਗਿਆ, ਜਿਸ ਦੀ ਸ਼ੱਕ ਦੇ ਆਧਾਰ ’ਤੇ ਘੁੱਦੂਵਾਲਾ ਦੇ ਹਰਨੀਤ ਸਿੰਘ ਜ਼ੈਲਦਾਰ ਦੀ ਮੌਜੂਦਗੀ ’ਚ ਤਲਾਸ਼ੀ ਲਈ  ਤਾਂ ਉਸ ਕੋਲੋਂ 2500 ਨਸ਼ੇ ਵਾਲੀਆਂ ਗੋਲੀਆਂ ਬਰਾਮਦ ਹੋਈਅਾਂ । ਮੁਲਜ਼ਮ ਦੀ ਪਛਾਣ ਗੁਰਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਛੱਤੇਆਣਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਜੋਂ ਹੋਈ, ਜਿਸ ਵਿਰੁੱਧ ਥਾਣਾ ਸਾਦਿਕ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।


Related News