ਵੱਡੀ ਖ਼ਬਰ : CM ਮਾਨ ਵੱਲੋਂ ਮਲੂਕਾ ਦੀ ਨੂੰਹ ਦਾ ਅਸਤੀਫ਼ਾ ਨਾ ਮਨਜ਼ੂਰ

Thursday, Apr 11, 2024 - 06:23 PM (IST)

ਵੱਡੀ ਖ਼ਬਰ : CM ਮਾਨ ਵੱਲੋਂ ਮਲੂਕਾ ਦੀ ਨੂੰਹ ਦਾ ਅਸਤੀਫ਼ਾ ਨਾ ਮਨਜ਼ੂਰ

ਚੰਡੀਗੜ੍ਹ : ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਪਰਮਪਾਲ ਕੌਰ ਵੱਲੋਂ ਆਈ. ਏ. ਐੱਸ ਅਹੁਦੇ ਤੋਂ ਦਿੱਤਾ ਅਸਤੀਫ਼ਾ ਨਾਮਨਜ਼ੂਰ ਕਰ ਲਿਆ ਹੈ। ਅੱਜ ਆਪਣੇ ਪਤੀ ਨਾਲ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਪਰਮਪਾਲ ਕੌਰ ਦੇ ਅਸਤੀਫ਼ੇ 'ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਰਮਪਾਲ ਕੌਰ ਜੀ ਆਈ. ਏ. ਐੱਸ. ਅਫਸਰ ਦੇ ਤੌਰ 'ਤੇ ਅਸਤੀਫਾ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਨਹੀਂ ਕੀਤਾ ਗਿਆ। ਬੀਬਾ ਜੀ ਜਿੰਨੀ ਕਾਹਲੀ ਆਈ. ਏ. ਐੱਸ. ਬਣਨ ਦੀ ਸੀ ਛੱਡਣ ਲਈ ਕੋਈ ਤੌਰ ਤਰੀਕੇ ਹਨ। ਕਿਰਪਾ ਕਰਕੇ ਅਸਤੀਫ਼ਾ ਦੇਣ ਦੇ ਤਰੀਕੇ ਸਮਝੋ, ਨਹੀਂ ਤਾਂ ਸਾਰੀ ਉਮਰ ਦੀ ਕਮਾਈ ਖਤਰੇ 'ਚ ਪੈ ਸਕਦੀ ਹੈ।

ਇਹ ਵੀ ਪੜ੍ਹੋ : ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਪੁੱਤਰ ਤੇ ਨੂੰਹ ਭਾਜਪਾ 'ਚ ਸ਼ਾਮਲ


author

Gurminder Singh

Content Editor

Related News