23 ਸਾਲਾਂ ਬਾਅਦ ਮਲੋਟ ਨੂੰ ਮਿਲੀ ਵਜ਼ੀਰੀ, ਕੈਬਨਿਟ ਮੰਤਰੀ ਬਣੇ ਡਾ. ਬਲਜੀਤ ਕੌਰ

Sunday, Mar 20, 2022 - 08:08 PM (IST)

23 ਸਾਲਾਂ ਬਾਅਦ ਮਲੋਟ ਨੂੰ ਮਿਲੀ ਵਜ਼ੀਰੀ, ਕੈਬਨਿਟ ਮੰਤਰੀ ਬਣੇ ਡਾ. ਬਲਜੀਤ ਕੌਰ

ਮਲੋਟ (ਜੁਨੇਜਾ) : ਮਲੋਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਬਲਜੀਤ ਕੌਰ ਨੂੰ ਪੰਜਾਬ ਕੈਬਨਿਟ ਦਾ ਹਿੱਸਾ ਬਣਾਏ ਜਾਣ ਨਾਲ ਨਾ ਸਿਰਫ ਪਾਰਟੀ ਵਰਕਰਾਂ ਸਗੋਂ ਪੂਰੇ ਹਲਕੇ 'ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਮਲੋਟ ਸ਼ਹਿਰ ਦੇ ਹਿੱਸੇ 23 ਸਾਲਾਂ ਪਿੱਛੋਂ ਵਜ਼ੀਰੀ ਆਈ ਹੈ ਅਤੇ  ਡਾ. ਬਲਜੀਤ ਕੌਰ ਮਲੋਟ ਤੋਂ ਜਿੱਤ ਕੇ ਮੰਤਰੀ ਬਣਨ ਵਾਲੇ ਤੀਸਰੇ ਵਿਧਾਇਕ ਹਨ।

ਉਂਝ ਮਲੋਟ ਤੋਂ 1952 'ਚ ਪਹਿਲੀ ਵਾਰ ਵਿਧਾਇਕ ਦੀ ਚੋਣ ਜਿੱਤ ਕੇ ਆਪਣਾ ਸਿਆਸੀ ਸਫ਼ਰ ਸ਼ੁਰੂ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ 1970 ਤੋਂ ਲੈ ਕੇ ਵੱਖ-ਵੱਖ ਸਮੇਂ 5 ਵਾਰ ਮੁੱਖ ਮੰਤਰੀ ਦੀ ਕੁਰਸੀ ਨਸੀਬ ਹੋਈ ਪਰ ਮਲੋਟ ਤੋਂ ਜਿੱਤੇ ਵਿਧਾਇਕਾਂ 'ਚੋਂ ਮੰਤਰੀ ਮੰਡਲ ਵਿੱਚ ਅੱਜ ਤੱਕ ਸਿਰਫ ਤੀਸਰੇ ਵਿਧਾਇਕ ਨੂੰ ਹੀ ਸ਼ਾਮਲ ਕੀਤਾ ਗਿਆ ਹੈ। 1967 ਤੇ 69 'ਚ ਜਿੱਤੇ ਗੁਰਮੀਤ ਸਿੰਘ ਬਰਾੜ ਨੂੰ ਸਿੰਚਾਈ ਅਤੇ ਖੁਰਾਕ ਸਪਲਾਈ ਮਹਿਕਮੇ ਦੇ ਮੰਤਰੀ ਬਣਾਇਆ ਗਿਆ ਸੀ। ਉਸ ਤੋਂ 30 ਸਾਲ ਬਾਅਦ 31 ਦਸੰਬਰ 1999 ਨੂੰ ਸੁਜਾਨ ਸਿੰਘ ਕੋਟਭਾਈ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਮੰਤਰੀ ਬਣਾਇਆ ਗਿਆ ਸੀ। ਹੁਣ 23 ਸਾਲਾਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ 'ਚ ਡਾ. ਬਲਜੀਤ ਕੌਰ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ, ਜੋ ਮਲੋਟ ਹਲਕਾ ਵਾਸੀਆਂ ਲਈ ਖੁਸ਼ੀ ਵਾਲੀ ਗੱਲ ਹੈ।

ਇਹ ਵੀ ਪੜ੍ਹੋ : UK ਭੇਜਣ ਦੇ ਨਾਂ 'ਤੇ ਟ੍ਰੈਵਲ ਏਜੰਟ ਨੇ ਮਾਰੀ 25 ਲੱਖ ਤੋਂ ਵੱਧ ਦੀ ਠੱਗੀ, ਦੁਖੀ ਹੋ ਵਿਅਕਤੀ ਨੇ ਕੀਤੀ ਖੁਦਕੁਸ਼ੀ

ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੂੰ ਮਿਲਦਾ ਰਿਹਾ ਮਾਣ : ਉਂਝ 1995 'ਚ ਬਣੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇਸ ਜ਼ਿਲ੍ਹੇ ਨੂੰ ਹੋਂਦ ਵਿੱਚ ਆਉਣ ਤੋਂ ਪਹਿਲਾਂ ਅਤੇ ਪਿੱਛੋਂ ਪੰਜਾਬ ਸਰਕਾਰ ਅੰਦਰ ਹਮੇਸ਼ਾ ਤੋਂ ਮਾਣ ਮਿਲਦਾ ਰਿਹਾ ਹੈ। ਮੁਕਤਸਰ ਨਾਲ ਸਬੰਧਿਤ ਪ੍ਰਕਾਸ਼ ਸਿੰਘ ਬਾਦਲ ਮਲੋਟ, ਗਿੱਦੜਬਾਹਾ ਅਤੇ ਲੰਬੀ ਹਲਕੇ ਤੋਂ 11ਵਾਰ ਜਿੱਤੇ, 5 ਵਾਰ ਮੁੱਖ ਮੰਤਰੀ ਬਣੇ ਅਤੇ ਮੁਕਤਸਰ ਤੋਂ 1992 'ਚ ਜਿੱਤ ਕੇ ਹਰਚਰਨ ਸਿੰਘ ਬਰਾੜ ਸਿੰਚਾਈ ਮੰਤਰੀ, ਸਿਹਤ ਮੰਤਰੀ ਅਤੇ ਇਕ ਵਾਰ ਮੁੱਖ ਮੰਤਰੀ ਬਣੇ। ਲੰਬੀ ਤੋਂ 1985 'ਚ ਜਿੱਤੇ ਹਰਦੀਪ ਇੰਦਰ ਸਿੰਘ ਟਰਾਂਸਪੋਰਟ ਮੰਤਰੀ ਬਣਦੇ ਰਹੇ ਅਤੇ ਗਿੱਦੜਬਾਹਾ ਤੋਂ ਜਿੱਤ ਕੇ ਮਨਪ੍ਰੀਤ ਸਿੰਘ ਬਾਦਲ 2 ਵਾਰ ਵਿੱਤ ਮੰਤਰੀ ਬਣੇ। ਇਸ ਤਰ੍ਹਾਂ ਮਲੋਟ ਤੋਂ ਜਿੱਤ ਕੇ ਗੁਰਮੀਤ ਸਿੰਘ ਬਰਾੜ, ਸੁਜਾਨ ਸਿੰਘ ਕੋਟਭਾਈ ਤੋਂ ਬਾਅਦ ਹੁਣ ਡਾ. ਬਲਜੀਤ ਕੌਰ ਪੰਜਾਬ ਦੇ ਕੈਬਨਿਟ ਮੰਤਰੀ ਬਣੇ ਹਨ।

ਇਹ ਵੀ ਪੜ੍ਹੋ : ਨਗਰ ਕੌਂਸਲ ਭਦੌੜ ਦੇ ਗੇਟ ਅੱਗੇ ਧਰਨਾ ਦੇ ਰਹੇ ਸਫ਼ਾਈ ਸੇਵਕ ਨੇ ਪੈਟਰੋਲ ਪਾ ਕੇ ਅੱਗ ਲਗਾਉਣ ਦੀ ਕੀਤੀ ਕੋਸ਼ਿਸ਼


author

Manoj

Content Editor

Related News