ਮੰਡੀ ਬਚਾਓ ਮਹਾਂ ਸੰਮੇਲਨ ਲਈ ਮਲੋਟ ਤੋਂ ਸੈਂਕੜੇ ਵਿਅਕਤੀਆਂ ਨਾਲ ਗੱਡੀਆਂ ਦਾ ਕਾਫਲਾ ਹੋਇਆ ਰਵਾਨਾ
Monday, Apr 05, 2021 - 11:40 AM (IST)
ਮਲੋਟ (ਜੁਨੇਜਾ): ਕੇਂਦਰ ਸਰਕਾਰ ਵੱਲੋਂ ਕਣਕ ਦੀ ਖਰੀਦ ਨੂੰ ਲੈ ਕੇ ਲਾਈਆਂ ਨਵੀਆਂ ਸ਼ਰਤਾਂ ਅਤੇ ਆੜ੍ਹਤੀਆਂ ਨੂੰ ਪਾਸੇ ਕਰਕੇ ਸਿੱਧੀ ਪੇਮੈਂਟ ਕਰਨ ਦੇ ਕਾਨੂੰਨ ਨੂੰ ਲੈ ਕੇ ਪੰਜਾਬ ਦੇ ਹਜ਼ਾਰਾਂ ਆੜ੍ਹਤੀ , ਅਕਾਊਟੈਂਟ ਅਤੇ ਮਜ਼ਦੂਰਾਂ ਬੇਰੁਜ਼ਗਾਰ ਹੋ ਜਾਣਗੇ। ਜਿਸ ਨੂੰ ਲੈ ਕੇ ਆੜ੍ਹਤੀ ਫੈਡਰੇਸ਼ਨ ਆਫ਼ ਪੰਜਾਬ ਦੇ ਸੱਦੇ ਤੇ ਅੱਜ ਮਲੋਟ ਤੋਂ ਸੈਂਕੜੇ ਵਾਹਨਾਂ ਦੇ ਕਾਫਲੇ ਵਿਚ ਹਜ਼ਾਰਾਂ ਲੋਕ ਮੰਡੀ ਬਚਾਓ ਮਹਾਂ ਸੰਮੇਲਨ ਲਈ ਰਵਾਨਾ ਹੋਏ। ਇਸ ਮੌਕੇ ਆੜਤੀ ਐਸੋ: ਮਲੋਟ ਦੇ ਪ੍ਰਧਾਨ ਰਮੇਸ਼ ਕੁਮਾਰ ਜੁਨੇਜਾ, ਸਕੱਤਰ ਜਸਬੀਰ ਸਿੰਘ ਕੁੱਕੀ, ਸੀ.ਮੀਤ ਪ੍ਰਧਾਨ ਵਰਿੰਦਰ ਮੱਕੜ, ਰਣਜੀਤ ਸਿੰਘ ਮਾਨ , ਆੜਤੀ ਆਗੂ ਅਤੇ ਬਲਾਕ ਕਾਂਗਰਸ ਦੇ ਪ੍ਰਧਾਨ ਨੱਥੂ ਰਾਮ ਗਾਂਧੀ ਨੇ ਐਲਾਨ ਕੀਤਾ ਕਿ ਉਹ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਨਵੇਂ ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਣਗੇ। ਇਸ ਕਾਫ਼ਲੇ ਵਿਚ ਸ਼ਾਮਲ ਸੈਂਕੜੇ ਆੜਤੀਆਂ ਮੁਨੀਮਾਂ ਅਤੇ ਮਜ਼ਦੂਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਮੁਰਦਾਬਾਦ ਅਤੇ ਕਿਸਾਨ ਵਪਾਰੀ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਏ।
ਇਹ ਵੀ ਪੜ੍ਹੋ: ਜੇਲ੍ਹ ’ਚ ਹੋਇਆ ਸੀ ਪੰਜਾਬ ਦੀ ਇਸ ਪਹਿਲੀ ਮਹਿਲਾ ਮੁੱਖ ਮੰਤਰੀ ਦਾ ਜਨਮ (ਵੀਡੀਓ)
ਇਸ ਮੌਕੇ ਰਵਿਨੋਦ ਜੱਗਾ, ਰਾਜਪਾਲ ਢਿੱਲੋਂ, ਕੁਲਵੰਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਸਿੱਧੂ, ਨੀਟਾ, ਵਿੱਕੀ ਸੋਨੀ, ਜਗਨ ਨਾਥ, ਜਗਦੀਸ਼ ਕੁਮਾਰ ਰਮਨ ਸਪਰਾ, ਸੋਮ ਨਾਥ ਮੱਕੜ, ਲਖਵੀਰ ਸਿੰਘ ਝੰਡ, ਸੰਦੀਪ ਕੁਮਾਰ ਅਕਾਊਟੈਂਟ, ਭੁਪਿੰਦਰ ਨਾਰੰਗ, ਮਨੋਹਰ ਲਾਲ ਕੱਕੜ ,ਸਤੀਸ਼ ਕੁਮਾਰ, ਬੌਬੀ ਗੁਪਤਾ, ਪ੍ਰੇਮ ਕੁਮਾਰ ਪ੍ਰਧਾਨ, ਆਤਮਾ ਰਾਮ ਪ੍ਰਧਾਨ, ਮਦਨ ਲਾਲ ਨੰਬਰਦਾਰ ਤੋਂ ਇਲਾਵਾ ਜੁਗਰਾਜ ਖੇੜਾ ਵਾਈਸ ਪ੍ਰਧਾਨ ਟਰੇਡ ਯੂਨੀਅਨ ਪੰਜਾਬ ਅਤੇ ਜਗਜੀਤ ਸਿੰਘ ਕਾਲਾ ਜ਼ਿਲਾ ਪ੍ਰਧਾਨ , ਜ਼ਿਲਾ ਪ੍ਰੀਸ਼ਦ ਮੈਂਬਰ ਮਾਸਟਰ ਜਸਪਾਲ ਸਿੰਘ, ਪੈਸਟੀਸਾਈਡ ਐਸੋ: ਦੇ ਸਾਬਕਾ ਪ੍ਰਧਾਨ ਬਲਰਾਜ ਸਿੰਘ ਢਿੱਲੋਂ ਅਤੇ ਕੁਲਦੀਪ ਸਿੰਘ ਕੰਦੂ ਖੇੜਾ ਨੇ ਸਮਰਥਨ ਕੀਤਾ।
ਇਹ ਵੀ ਪੜ੍ਹੋ: ਸਰਕਾਰੀ ਰਿਹਾਇਸ਼ ਵਿਵਾਦ ਵਾਲੇ ਮਾਮਲੇ ਦਾ ਬੀਬੀ ਭੱਠਲ ਨੇ ਦੱਸਿਆ ਪੂਰਾ ਸੱਚ