ਦੁਖਦਾਇਕ ਖ਼ਬਰ: ਦਿੱਲੀ ਸੰਘਰਸ਼ ਤੋਂ ਪਰਤੇ ਕਿਸਾਨ ਮੇਜਰ ਸਿੰਘ ਖਾਲਸਾ ਦੀ ਮੌਤ

Saturday, Dec 26, 2020 - 11:35 AM (IST)

ਦੁਖਦਾਇਕ ਖ਼ਬਰ: ਦਿੱਲੀ ਸੰਘਰਸ਼ ਤੋਂ ਪਰਤੇ ਕਿਸਾਨ ਮੇਜਰ ਸਿੰਘ ਖਾਲਸਾ ਦੀ ਮੌਤ

ਜੈਤੋ (ਗੁਰਮੀਤਪਾਲ): ਦਿੱਲੀ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ ਤੋਂ ਕੁਝ ਦਿਨ ਪਹਿਲਾਂ ਪਰਤੇ ਕਿਸਾਨ ਮੇਜਰ ਸਿੰਘ ਖਾਲਸਾ (68) ਪੁੱਤਰ ਲਾਲ ਸਿੰਘ ਵਾਸੀ ਪਿੰਡ ਰਾਮੇਆਣਾ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।

ਇਹ ਵੀ ਪੜ੍ਹੋ: ਕਿਸਾਨ ਸੰਘਰਸ਼ ਦਾ ਸਮਰਥਨ ਕਰਨ ਦਾ ਇੱਕ ਢੰਗ ਇਹ ਵੀ, ਪੇਂਟਿੰਗਾਂ ਰਾਹੀਂ ਬਿਆਨੀ ਲੋਕ ਆਵਾਜ਼

ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਇਕਾਈ ਰਾਮੇਆਣਾ ਦੇ ਪ੍ਰਧਾਨ ਰਣਜੀਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਆਗੂ ਰਾਗੀ ਬੇਅੰਤ ਸਿੰਘ ਰਾਮੇਆਣਾ ਨੇ ਦੱਸਿਆ ਕਿ ਕਿਸਾਨ ਮੇਜਰ ਸਿੰਘ ਖਾਲਸਾ ਜੋ ਕਿ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਸੰਘਰਸ਼ ਵਿਚ ਹਿੱਸਾ ਲੈ ਰਿਹਾ ਸੀ, ਅਚਾਨਕ ਉਸ ਨੂੰ ਠੰਡ ਲੱਗ ਗਈ ਅਤੇ ਕਾਫ਼ੀ ਬੀਮਾਰ ਹੋ ਗਿਆ ਉਸ ਨੂੰ ਕਰੀਬ 5 ਦਿਨ ਪਹਿਲਾਂ ਪਿੰਡ ਰਾਮੇਆਣਾ ਵਿਖੇ ਲਿਆਂਦਾ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ।ਮੇਜਰ ਸਿੰਘ ਖਾਲਸਾ ਦਾ ਪਿੰਡ ਰਾਮੇਆਣਾ ਵਿਖੇ ਸੰਸਕਾਰ ਕੀਤਾ ਗਿਆ।ਕਿਸਾਨ ਯੂਨੀਅਨ ਦੇ ਆਗੂਆਂ ਵਲੋਂ ਸਰਕਾਰ ਨੂੰ ਮੰਗ ਕਰਦਿਆਂ ਕਿਹਾ ਕਿ ਮੇਜਰ ਸਿੰਘ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।

ਇਹ ਵੀ ਪੜ੍ਹੋ: ਦਵਿੰਦਰ ਗਰਗ ਖ਼ੁਦਕੁਸ਼ੀ ਦੇ ਮਾਮਲੇ ਦੀ ਹੁਣ ਲੁਧਿਆਣਾ ਰੇਂਜ ਦੇ ਆਈ.ਜੀ.ਨੌਨੀਹਾਲ ਕਰਨਗੇ ਜਾਂਚ


author

Shyna

Content Editor

Related News