ਚੰਡੀਗੜ੍ਹ ਪੁਲਸ ਵਿਭਾਗ ''ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

Thursday, May 21, 2026 - 04:21 PM (IST)

ਚੰਡੀਗੜ੍ਹ ਪੁਲਸ ਵਿਭਾਗ ''ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ

ਚੰਡੀਗੜ੍ਹ : ਚੰਡੀਗੜ੍ਹ ਪੁਲਸ ਵਿਭਾਗ 'ਚ ਇੱਕ ਵੱਡਾ ਪ੍ਰਸ਼ਾਸਨਿਕ ਫੇਰਬਦਲ ਦੇਖਣ ਨੂੰ ਮਿਲਿਆ ਹੈ। ਪ੍ਰਸ਼ਾਸਨ ਵੱਲੋਂ 37 ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹ ਤਬਾਦਲੇ ਵੱਖ-ਵੱਖ ਥਾਣਿਆਂ, ਪੀ. ਸੀ. ਆਰ. ਯੂਨਿਟਾਂ, ਟ੍ਰੈਫਿਕ ਵਿੰਗ, ਸੁਰੱਖਿਆ ਸ਼ਾਖਾ ਅਤੇ ਪੁਲਸ ਲਾਈਨ 'ਚ ਕੀਤੇ ਗਏ ਹਨ।

ਤਬਾਦਲਾ ਸੂਚੀ 'ਚ ਏ. ਐੱਸ. ਆਈ. ਐੱਸ.ਆਈ., ਹੈੱਡ ਕਾਂਸਟੇਬਲ, ਮਹਿਲਾ ਕਾਂਸਟੇਬਲ ਅਤੇ ਕਾਂਸਟੇਬਲ ਰੈਂਕ ਦੇ ਕਈ ਕਰਮਚਾਰੀ ਸ਼ਾਮਲ ਹਨ। ਸੂਤਰਾਂ ਅਨੁਸਾਰ ਵਿਭਾਗ 'ਚ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਸੁਰੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਇਹ ਫੇਰਬਦਲ ਕੀਤਾ ਗਿਆ ਹੈ। ਪ੍ਰਸ਼ਾਸਨ ਨੂੰ ਉਮੀਦ ਹੈ ਕਿ ਨਵੀਆਂ ਨਿਯੁਕਤੀਆਂ ਨਾਲ ਪੁਲਸ ਦੀ ਕਾਰਜ ਪ੍ਰਣਾਲੀ 'ਚ ਹੋਰ ਸੁਧਾਰ ਆਵੇਗਾ।


author

Babita

Content Editor

Related News