ਭਾਰਤ-ਪਾਕਿ ਬਾਰਡਰ ’ਤੇ BSF ਦੀ ਵੱਡੀ ਕਾਰਵਾਈ, 30 ਕਰੋੜ ਰੁਪਏ ਮੁੱਲ ਦੀ ਹੈਰੋਇਨ ਕੀਤੀ ਬਰਾਮਦ
Sunday, Nov 21, 2021 - 08:16 PM (IST)
ਫਿਰੋਜ਼ਪੁਰ (ਕੁਮਾਰ) : ਭਾਰਤ-ਪਾਕਿ ਬਾਰਡਰ ’ਤੇ ਬੀ. ਐੱਸ. ਐੱਫ. ਦੀ 181 ਬਟਾਲੀਅਨ ਨੇ 10 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ, ਜਿਸ ਦਾ ਵਜ਼ਨ 6 ਕਿਲੋ 60 ਗ੍ਰਾਮ ਹੈ। ਅੰਤਰਰਾਸ਼ਟਰੀ ਬਾਜ਼ਾਰ ’ਚ ਇਸ ਦੀ ਕੀਮਤ ਤਕਰੀਬਨ 30 ਕਰੋੜ 30 ਲੱਖ ਰੁਪਏ ਦੱਸੀ ਜਾਂਦੀ ਹੈ। ਸੰਪਰਕ ਕਰਨ ’ਤੇ ਬੀ. ਐੱਸ. ਐੱਫ. ਪੰਜਾਬ ਫਰੰਟੀਅਰ ਦੇ ਪਬਲਿਕ ਰਿਲੇਸ਼ਨ ਅਫਸਰ-ਕਮ-ਡੀ. ਆਈ. ਜੀ. ਨੇ ਦੱਸਿਆ ਕਿ ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੈ, ਜੋ ਅੱਗੇ ਸਪਲਾਈ ਕੀਤੀ ਜਾਣੀ ਸੀ ਤੇ ਬੀ. ਐੱਸ. ਐੱਫ. ਦੀ ਚੌਕਸੀ ਨੇ ਇਸ ਖੇਪ ਨੂੰ ਫੜਨ ’ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੈਰੋਇਨ ਦੇ ਇਹ ਪੈਕੇਟ ਬੀ. ਓ. ਪੀ. ਝੰਗਾਰ ਦੇ ਏਰੀਆ (ਅਬੋਹਰ ਸੈਕਟਰ) ’ਚ ਫੜੇ ਗਏ ਹਨ।
ਇਹ ਵੀ ਪੜ੍ਹੋ : ਗੱਡੀ ਚਾਲਕਾਂ ਨੇ ਧੀ ਨਾਲ ਕੀਤੀ ਛੇੜਖਾਨੀ, ਵਿਰੋਧ ਕਰਨ ’ਤੇ ਮਾਂ ਦੀ ਇੰਝ ਹੋਈ ਦਰਦਨਾਕ ਮੌਤ (ਵੀਡੀਓ)