ਲੁਧਿਆਣਾ ’ਚ ਵੱਡੀ ਵਾਰਦਾਤ, ਰਿਟਾਇਰਡ ਥਾਣੇਦਾਰ ਸਣੇ ਪਤਨੀ ਤੇ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ

Monday, May 22, 2023 - 05:05 AM (IST)

ਲੁਧਿਆਣਾ ’ਚ ਵੱਡੀ ਵਾਰਦਾਤ, ਰਿਟਾਇਰਡ ਥਾਣੇਦਾਰ ਸਣੇ ਪਤਨੀ ਤੇ ਪੁੱਤ ਨੂੰ ਉਤਾਰਿਆ ਮੌਤ ਦੇ ਘਾਟ

ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਪੈਂਦੇ ਨੂਰਪੁਰ ਬੇਟ ’ਚ ਅੱਜ ਪੰਜਾਬ ਪੁਲਸ ਦੇ ਇਕ ਰਿਟਾਇਰਡ ਥਾਣੇਦਾਰ ਅਤੇ ਉਸ ਦੀ ਪਤਨੀ ਅਤੇ ਪੁੱਤ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਜਾਣਕਾਰੀ ਦਿੰਦਿਆਂ ਮ੍ਰਿਤਕ ਥਾਣੇਦਾਰ ਕੁਲਦੀਪ ਸਿੰਘ (65) ਦੇ ਰਿਸ਼ਤੇਦਾਰ ਕੁਲਜੀਤ ਸਿੰਘ ਨੇ ਦੱਸਿਆ ਕਿ ਅੱਜ ਰਾਤ ਤਕਰੀਬਨ ਪੌਣੇ ਅੱਠ ਵਜੇ ਉਸ ਨੂੰ ਕੁਲਦੀਪ ਦੀ ਧੀ ਦਾ ਫੋਨ ਆਇਆ ਕਿ ਘਰ ’ਚ ਕੋਈ ਫੋਨ ਨਹੀਂ ਚੁੱਕ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਅਧਿਆਪਕਾਂ ਲਈ ਅਹਿਮ ਖ਼ਬਰ, ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਆ ਇਹ ਫ਼ੈਸਲਾ

ਇਸ ਤੋਂ ਬਾਅਦ ਕੁਲਜੀਤ ਸਿੰਘ ਪਿੰਡ ਦੇ ਸਰਪੰਚ ਨੂੰ ਲੈ ਕੇ ਉਨ੍ਹਾਂ ਦੇ ਘਰ ਗਿਆ ਤਾਂ ਦੇਖਿਆ ਕਿ ਘਰ ਦਾ ਮੇਨ ਗੇਟ ਖੁੱਲ੍ਹਾ ਹੈ ਅਤੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਸੀ, ਜਿਸ ਤੋਂ ਬਾਅਦ ਉਹ ਦਰਵਾਜ਼ਾ ਤੋੜ ਕੇ ਅੰਦਰ ਵੜੇ ਤਾਂ ਘਰ ਦੇ ਅੰਦਰ ਰਿਟਾਇਰਡ ਐੱਸ.ਐੱਚ.ਓ. ਕੁਲਦੀਪ ਸਿੰਘ ਦੀ ਲਾਸ਼ ਖੂਨ ਨਾਲ ਲੱਥਪੱਥ ਫਰਸ਼ ’ਤੇ ਪਈ ਸੀ ਅਤੇ ਦੂਜੇ ਕਮਰੇ ’ਚ ਕੁਲਦੀਪ ਸਿੰਘ ਦੀ ਪਤਨੀ ਪਰਮਜੀਤ ਕੌਰ (60) ਅਤੇ ਪੁੱਤਰ ਗੁਰਵਿੰਦਰ ਸਿੰਘ (30) ਦੀਆਂ ਲਾਸ਼ਾਂ ਬੈੱਡ ’ਤੇ ਪਈਆਂ ਸਨ। ਸੂਚਨਾ ਮਿਲਣ 'ਤੇ ਏ. ਡੀ. ਸੀ. ਪੀ. ਸਮੀਰ ਵਰਮਾ, ਏ. ਸੀ. ਪੀ. ਮਨਦੀਪ ਸਿੰਘ, ਸਟੇਸ਼ਨ ਇੰਚਾਰਜ ਜਗਦੇਵ ਸਿੰਘ ਭਾਰੀ ਪੁਲਸ ਫੋਰਸ ਨਾਲ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।

ਇਹ ਖ਼ਬਰ ਵੀ ਪੜ੍ਹੋ : ਤੀਰਅੰਦਾਜ਼ੀ ਵਿਸ਼ਵ ਕੱਪ ’ਚ ਪੰਜਾਬ ਦੀ ਧੀ ਅਵਨੀਤ ਕੌਰ ਨੇ ਵਧਾਇਆ ਮਾਣ, ਜਿੱਤਿਆ ਕਾਂਸੀ ਤਮਗਾ


author

Manoj

Content Editor

Related News