ਪੰਜਾਬ ''ਚ ਵੱਡੀ ਘਟਨਾ, ਸ਼ੋਭਾ ਯਾਤਰਾ ਦੌਰਾਨ ਹੋਇਆ ਜ਼ਬਰਦਸਤ ਧਮਾਕਾ

Thursday, Oct 10, 2024 - 07:02 PM (IST)

ਪੰਜਾਬ ''ਚ ਵੱਡੀ ਘਟਨਾ, ਸ਼ੋਭਾ ਯਾਤਰਾ ਦੌਰਾਨ ਹੋਇਆ ਜ਼ਬਰਦਸਤ ਧਮਾਕਾ

ਹੁਸ਼ਿਆਰਪੁਰ (ਅਮਰੀਕ)- ਹੁਸ਼ਿਆਰਪੁਰ ਵਿਚ ਧਮਾਕਾ ਹੋਣ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਸ਼ਿਆਰਪੁਰ ਦੇ ਮੁਹੱਲਾ ਪਰਲਾਦ ਵਿਚ ਅੱਜ ਸਵੇਰੇ ਉਸ ਵੇਲੇ ਹਫ਼ੜਾ-ਦਫ਼ੜੀ ਮਚ ਗਈ ਜਦੋਂ ਸ਼੍ਰੀ ਹਨੂੰਮਾਨ ਜੀ ਸਰੂਪ ਕੱਢੇ ਜਾਣ ਸਮੇਂ ਇਕ ਨੌਜਵਾਨ ਵੱਲੋਂ ਪਟਾਕੇ ਨੂੰ ਅੱਗ ਲਗਾਈ ਗਈ। ਇਸ ਦੌਰਾਨ ਧਮਾਕਾ ਹੋਣ ਮਗਰੋਂ ਬਾਅਦ ਚੰਗਿਆੜੀ ਨੇੜੇ ਰੱਖੀ ਪਟਾਕਿਆਂ ਦੀ ਬੋਰੀ ਨੂੰ ਪੈ ਗਈ ਅਤੇ ਜ਼ੋਰਦਾਰ ਧਮਾਕਾ ਹੋ ਗਿਆ। 

ਇਹ ਵੀ ਪੜ੍ਹੋ- ਰਤਨ ਟਾਟਾ ਦੇ ਦਿਹਾਂਤ 'ਤੇ ਰਾਜਾ ਵੜਿੰਗ ਨੇ ਜਤਾਇਆ ਦੁੱਖ਼

PunjabKesari

ਧਮਾਕਾ ਇੰਨਾ ਜ਼ੋਰਧਾਰ ਸੀ ਕਿ ਨੇੜਲੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਅਤੇ ਨੇੜੇ ਘਰਾਂ ਬਾਹਰ ਖੜ੍ਹੀਆਂ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਇਆ। ਇਸ ਧਮਾਕੇ ਵਿਚ ਦੋ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਦੋ ਦੇ ਮਾਮੂਲੀ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਗੰਭੀਰ ਜ਼ਖ਼ਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਨਿੱਜੀ ਹਸਪਤਾਲ ਵਿਚ ਰੈਫਰ ਕਰ ਦਿਤਾ ਗਿਆ ਸੀ। ਸੂਚਣਾ ਮਿਲਣ 'ਤੇ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਸਨ, ਉੱਥੇ ਹੀ ਵਿਧਾਇਕ ਬ੍ਰਮਸ਼ੰਕਰ ਜਿੰਪਾ ਨੇ ਮੌਕੇ ਉਤੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦਾ ਹਾਲਚਾਲ ਜਾਣਿਆ।

PunjabKesari

ਇਹ ਵੀ ਪੜ੍ਹੋ- ਡਰੱਗ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫ਼ਾਸ਼, 5 ਕਿੱਲੋ ਹੈਰੋਇਨ ਤੇ 3.95 ਲੱਖ ਦੀ ਡਰੱਗ ਮਨੀ ਸਣੇ 3 ਗ੍ਰਿਫ਼ਤਾਰ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


author

shivani attri

Content Editor

Related News