ਜਲੰਧਰ ਦੇ ਸ਼੍ਰੀ ਗੁਰੂ ਰਵਿਦਾਸ ਭਵਨ 'ਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਕੈਮਰੇ 'ਚ ਕੈਦ ਹੋਈ ਘਟਨਾ

Friday, Aug 09, 2024 - 04:42 PM (IST)

ਜਲੰਧਰ ਦੇ ਸ਼੍ਰੀ ਗੁਰੂ ਰਵਿਦਾਸ ਭਵਨ 'ਚ ਚੋਰਾਂ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਕੈਮਰੇ 'ਚ ਕੈਦ ਹੋਈ ਘਟਨਾ

ਜਲੰਧਰ (ਸੋਨੂੰ)- ਜਲੰਧਰ ਦੇ ਲਿੰਕ ਰੋਡ 'ਤੇ ਸਥਿਤ ਸੂਫ਼ੀ ਗਾਇਕ ਹੰਸਰਾਜ ਹੰਸ ਦੀ ਕੋਠੀ ਨੇੜੇ ਸਥਿਤ ਸ਼੍ਰੀ ਗੁਰੂ ਰਵਿਦਾਸ ਭਵਨ 'ਚ ਚੋਰ ਗੋਲਕ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਚੋਰੀ ਦੀ ਵਾਰਦਾਤ ਮੰਦਿਰ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਇਕ ਚੋਰ ਮੰਦਿਰ ਵਿੱਚ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਚੋਰੀ ਦੀ ਸ਼ਿਕਾਇਤ ਥਾਣਾ ਨੰਬਰ-6 ਨੂੰ ਦੇ ਦਿੱਤੀ ਗਈ ਹੈ।

PunjabKesari

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਰਿੰਦਰ ਨੇ ਦੱਸਿਆ ਕਿ ਸ਼੍ਰੀ ਰਵਿਦਾਸ ਭਵਨ 'ਚ ਦੇਰ ਰਾਤ 2 ਵਜੇ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਸ਼੍ਰੀ ਰਵਿਦਾਸ ਭਵਨ ਵਿੱਚ ਇਹ ਚੌਥੀ ਘਟਨਾ ਹੈ। ਵਰਿੰਦਰ ਨੇ ਦੱਸਿਆ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਸੀ. ਪੀ. ਸਾਹਿਬ ਨਾਲ ਗੱਲ ਕੀਤੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ।

PunjabKesari

ਇਹ ਵੀ ਪੜ੍ਹੋ- ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਟਰੈਫਿਕ ਪ੍ਰਬੰਧਾਂ ਨੂੰ ਲੈ ਕੇ ਪੁਲਸ ਨੇ ਚੁੱਕਿਆ ਵੱਡਾ ਕਦਮ

ਵਰਿੰਦਰ ਨੇ ਦੱਸਿਆ ਕਿ 3-4 ਦਿਨ ਪਹਿਲਾਂ ਦਿਨ ਦਿਹਾੜੇ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਸਨ। ਇਸ ਤੋਂ ਬਾਅਦ ਚੋਰ ਸਾਈਕਲ ਅਤੇ ਸਿਲੰਡਰ ਲੈ ਕੇ ਭੱਜ ਗਏ। ਵਰਿੰਦਰ ਨੇ ਦੱਸਿਆ ਕਿ ਚੋਰ ਦੇਰ ਰਾਤ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਏ। ਇਸ ਦੌਰਾਨ ਉਨ੍ਹਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਲਿਫ਼ਾਫ਼ੇ ਚੜ੍ਹਾ ਦਿੱਤੇ, ਜਿਸ ਤੋਂ ਬਾਅਦ ਉਹ ਗੋਲਕ 'ਚੋਂ 40 ਤੋਂ 50 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ। ਵਰਿੰਦਰ ਨੇ ਦੱਸਿਆ ਕਿ ਕੈਮਰੇ ਵਿੱਚ ਸਿਰਫ਼ ਇਕ ਵਿਅਕਤੀ ਹੀ ਨਜ਼ਰ ਆਇਆ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਉਸ ਦੇ ਹੋਰ ਸਾਥੀ ਬਾਹਰ ਉਸ ਦੀ ਉਡੀਕ ਕਰ ਰਹੇ ਹੋਣ।

ਇਹ ਵੀ ਪੜ੍ਹੋ- ਦਿਲ-ਦਹਿਲਾ ਦੇਣ ਵਾਲੀ ਘਟਨਾ, ਪੰਜਾਬ ਦੇ ਇਸ ਇਲਾਕੇ 'ਚੋਂ ਮਿਲੀਆਂ 3 ਲਾਸ਼ਾਂ, ਫ਼ੈਲੀ ਸਨਸਨੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News