ਫਿਲੌਰ ''ਚ ਪੈਟਰੋਲ ਪੰਪ ''ਤੇ ਵੱਡਾ ਹਾਦਸਾ, ਪੁਰਾਣੀ ਇਮਾਰਤ ਢਾਹੁੰਦੇ ਸਮੇਂ ਡਿੱਗਿਆ ਮਲਬਾ, 2 ਮਜ਼ਦੂਰਾਂ ਦੀ ਮੌਤ

Sunday, Aug 27, 2023 - 05:51 PM (IST)

ਫਿਲੌਰ ''ਚ ਪੈਟਰੋਲ ਪੰਪ ''ਤੇ ਵੱਡਾ ਹਾਦਸਾ, ਪੁਰਾਣੀ ਇਮਾਰਤ ਢਾਹੁੰਦੇ ਸਮੇਂ ਡਿੱਗਿਆ ਮਲਬਾ, 2 ਮਜ਼ਦੂਰਾਂ ਦੀ ਮੌਤ

ਫਿਲੌਰ (ਭਾਖੜੀ)- ਫਿਲੌਰ ਵਿਖੇ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਫਿਲੌਰ ਵਿਖੇ ਨਵਾਂਸ਼ਹਿਰ ਰੋਡ 'ਤੇ ਪਿੰਡ ਲਸਾੜਾ ਵਿਖੇ ਪੈਟਰੋਲ ਪੰਪ 'ਤੇ ਇਮਾਰਤ ਡਿੱਗਣ ਕਰਕੇ ਵੱਡਾ ਹਾਦਸਾ ਵਾਪਰ ਗਿਆ। ਇਥੇ ਮਜ਼ਦੂਰ ਪੁਰਾਣੀ ਇਮਾਰਤ ਨੂੰ ਢਾਹ ਰਹੇ ਸਨ ਕਿ ਲੋਹੇ ਦੀ ਗਰਿਲ ਨੂੰ ਜਦੋਂ ਬਾਹਰ ਕੱਢਿਆ ਜਾ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਲੈਂਟਰ ਡਿੱਗ ਪਿਆ, ਜਿਸ ਦੇ ਮਲਬੇ ਹੇਠਾਂ 4 ਵਿਅਕਤੀ ਆ ਗਏ। ਇਸ ਦਰਦਨਾਕ ਹਾਦਸੇ ਵਿਚ ਦੋ ਮਜ਼ਦੂਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਦੋ ਮਜ਼ਦੂਰ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਹਾਦਸੇ ਵਿਚ ਮਰੇ ਮਜ਼ਦੂਰਾਂ ਦੀ ਪਛਾਣ ਸਤੀਸ਼ ਕੁਮਾਰ ਪੁੱਤਰ ਜੀਤ ਰਾਮ ਪਿੰਡ ਕਰਲਾਟੀ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਅਤੇ ਵਿਨੋਦ ਨਾਮ ਵਜੋਂ ਹੋਈ ਹੈ।

PunjabKesari

ਪੈਟਰੋਲ ਪੰਪ ਕਰਮਚਾਰੀਆਂ ਅਤੇ ਪਿੰਡ ਵਾਲਿਆਂ ਨੇ ਤੁਰੰਤ ਜ਼ਖਮੀਆਂ ਨੂੰ ਨਵਾਂਸ਼ਹਿਰ ਦੇ ਹਸਪਤਾਲ ਵਿਖੇ ਭੇਜਿਆ ਗਿਆ ਅਤੇ ਫਿਲੌਰ ਪੁਲਸ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਪੁੱਜ ਕੇ ਪੁਲਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਫਿਲੌਰ ਭੇਜਿਆ। ਓਮੇਸ਼ ਕੁਮਾਰ ਚੌਂਕੀ ਇੰਚਾਰਜ ਸਾਥੀ ਕਰਮਚਾਰੀਆਂ ਨਾਲ ਮੌਕੇ 'ਤੇ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਦੋਵੇਂ ਜ਼ਖ਼ਮੀਆਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਇਸ ਮੌਕੇ 'ਤੇ ਹਲਕਾ ਫਿਲੌਰ 'ਆਪ' ਪਾਰਟੀ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਆਪਣੇ ਸਾਥੀਆਂ ਨਾਲ ਪੁੱਜੇ ਅਤੇ ਘਟਨਾ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ ਬਣਦੀ ਸਹਾਇਤਾ ਲਈ ਸਰਕਾਰ ਨੂੰ ਕਹਿਣਗੇ। 

ਇਹ ਵੀ ਪੜ੍ਹੋ- ਫਰਾਰ ਕੈਦੀ ਦਾ ਪਿੱਛਾ ਕਰਦੀ ਪੁਲਸ ਗੱਡੀ 'ਚ ਬੈਠੇ ਦੂਜੇ ਕੈਦੀ ਨੂੰ ਭੁੱਲੀ, ਉਹ ਵੀ ਹੋਇਆ ਫਰਾਰ

PunjabKesari

PunjabKesari

ਇਹ ਵੀ ਪੜ੍ਹੋ- ਮੰਦਭਾਗੀ ਖ਼ਬਰ: ਕੈਨੇਡਾ 'ਚ ਟਰਾਲੇ ਨਾਲ ਹਾਦਸਾ ਹੋਣ ਮਗਰੋਂ ਕਾਰ ਨੂੰ ਲੱਗੀ ਅੱਗ, ਜਿਊਂਦਾ ਸੜਿਆ ਬੇਗੋਵਾਲ ਦਾ ਨੌਜਵਾਨ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News