ਹਲਕੇ ਤੋਂ ਭਗੌੜਾ ਹੋਇਆ ਸੁਨੀਲ ਜਾਖੜ : ਮਜੀਠੀਆ

Thursday, Jan 24, 2019 - 05:23 PM (IST)

ਹਲਕੇ ਤੋਂ ਭਗੌੜਾ ਹੋਇਆ ਸੁਨੀਲ ਜਾਖੜ : ਮਜੀਠੀਆ

ਫਾਜ਼ਿਲਕਾ (ਸੁਨੀਲ ਨਾਗਪਾਲ) - ਬਿਕਰਮ ਸਿੰਘ ਮਜੀਠੀਆ ਅੱਜ ਸਰਹੱਦੀ ਇਲਾਕੇ ਦੇ ਫਾਜ਼ਿਲਕਾ ਹਲਕੇ 'ਚ ਪੈਂਦੇ ਪਿੰਡ ਪੁਰਾਣਾ ਸਿਵਾਨਾਂ ਗਏ ਹੋਏ ਸਨ। ਇਸ ਮੌਕੇ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਠੰਡ ਤੋਂ ਬੱਚਣ ਲਈ ਜਿੱਥੇ ਵਰਦੀਆਂ ਵੰਡੀਆਂ, ਉਥੇ ਹੀ ਬੀ.ਐੱਸ.ਐੱਫ. ਦੇ ਅਧਿਕਾਰੀਆਂ ਨੂੰ ਗਣਤੰਤਰ ਦਿਵਸ ਦੇ ਮੌਕੇ ਮਿਠਾਈਆਂ ਦੇ ਡੱਬੇ ਵੀ ਭੇਟ ਕੀਤੇ। ਜਾਣਕਾਰੀ ਅਨੁਸਾਰ ਇਸ ਪਿੰਡ 'ਚ ਆਉਣ ਤੋਂ ਪਹਿਲਾਂ ਮਜੀਠੀਆ ਨੇ ਮੰਡੀ ਗੋਬਿੰਦਗੜ੍ਹ ਦੇ ਪਿੰਡ ਅਜਨਾਲੀ ਦੇ ਸਰਕਾਰੀ ਸਕੂਲ 'ਚ ਵੀ ਬੱਚਿਆਂ ਨੂੰ ਵਰਦੀਆਂ ਵੰਡੀਆਂ। 

ਇਸ ਮੌਕੇ ਉਨ੍ਹਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਯਾਦ ਕਰਾਉਂਦਿਆਂ ਕਿਹਾ ਕਿ ਉਹ ਤੁਹਾਨੂੰ ਛੱਡ ਕੇ ਭਗੌੜੇ ਹੋ ਗਏ ਹਨ, ਕਿਉਂਕਿ ਉਹ ਤੁਹਾਨੂੰ ਚੰਗਾ ਨਹੀਂ ਸਮਝਦੇ। ਉਨ੍ਹਾਂ ਦੇ ਹਲਕੇ ਦਾ ਹਾਲ ਬਹੁਤ ਜ਼ਿਆਦਾ ਬੁਰਾ ਹੈ। ਪੰਜਾਬ ਸਰਕਾਰ ਬੱਚਿਆਂ ਨੂੰ ਵਰਦੀਆਂ ਵੰਡਣ 'ਚ ਨਾਕਾਮ ਸਿੱਧ ਹੋਈ ਹੈ। ਟਕਸਾਲੀ ਆਗੂਆਂ 'ਤੇ ਪਲਟ ਵਾਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਇਹ ਆਪਣੇ ਆਪ ਨੂੰ ਕਾਂਗਰਸੀ ਟਕਸਾਲੀ ਕਹਿਣ।  


author

rajwinder kaur

Content Editor

Related News