ਆਖਿਰ ਕਦੋਂ ਤੱਕ ਮਜੀਠਾ ਸ਼ਹਿਰ ’ਚ ਬੁਲਟਮੋਟਰਸਾਈਕਲਾਂ ਦੇ ਪਟਾਖੇ ਵਜਾਉਣ ਵਾਲੇ ਮਚਾਉਣਗੇ ‘ਗਦਰ’

Friday, Mar 19, 2021 - 12:01 PM (IST)

ਮਜੀਠਾ (ਸਰਬਜੀਤ ਵਡਾਲਾ) - ਮਜੀਠਾ ਸ਼ਹਿਰ ਜੋ ਅਕਸਰ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਛਾਇਆ ਰਹਿੰਦਾ ਹੈ। ਮਜੀਠਾ ’ਚ ਇੰਨੀਂ ਦਿਨੀਂ ਬੁਲਟਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਦਾ ਮਾਮਲਾ ਇਸ ਕਦਰ ਗਰਮਾਇਆ ਪਿਆ ਹੈ ਕਿ ਇਥੋਂ ਦੇ ਵਸਨੀਕ ਇਨਾਂ ਬੁਲਟਮੋਟਰਸਾਈਕਲ ਵਾਲਿਆਂ ਤੋਂ ਪੂਰੀ ਤਰਾਂ ਦੁਖੀ ਹੋਏ ਪਏ ਹਨ ਪਰ ਐੱਸ.ਐੱਸ.ਪੀ ਸਾਹਿਬ! ਪਤਾ ਨਹੀਂ, ਕਿਉਂ ਤੁਹਾਡੀ ਮਜੀਠਾ ਪੁਲਸ ਇਨਾਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕਰ ਰਹੀ। ਇਸ ਤੋਂ ਲੱਗਦਾ ਹੈ ਕਿ ਪੁਲਸ ਮੁਲਾਜ਼ਮਾਂ ’ਤੇ ਕੁਝ ਜ਼ਿਆਦਾ ਕੰਮ ਦਾ ਬੋਝ ਹੈ, ਜਿਸਦੇ ਚਲਦਿਆਂ ਇਸ ਵੇਲੇ ਮਜੀਠਾ ਸ਼ਹਿਰ ਵਿਚ ਸ਼ਾਂਤੀ ਕਿਤੇ ਉੱਡ-ਪੁੱਡ ਗਈ ਲੱਗਦੀ ਹੈ।

ਪੜ੍ਹੋ ਇਹ ਵੀ ਖ਼ਬਰ - ਮਾਸਟਰ ਸਲੀਮ ਨੂੰ ਮਾਸਕ ਨਾ ਪਾਉਣਾ ਪਿਆ ਮਹਿੰਗਾ, ਪੁਲਸ ਨੇ ਕੱਟਿਆ ਚਲਾਨ

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸ਼ਹਿਰ ਵਿਚੋਂ ਅਕਸਰ ਬੁਲਟਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਲੰਘਦੇ ਮਨਚਲੇ ਨੌਜਵਾਨ ਆਪਣੇ ਬੁਲਟਮੋਟਰਸਾਈਕਲਾਂ ਦੇ ਪਟਾਖੇ ਵਜਾਉਂਦੇ ਹੋਏ ਗੁਜ਼ਰਦੇ ਹਨ ਤਾਂ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੁੰਦਾ ਹੈ। ਆਵਾਜ਼ ਪ੍ਰਦੂਸ਼ਣ ਹੋਣ ਨਾਲ ਕਿਸੇ ਵੇਲੇ ਵੀ ਰਾਹ ਚਲਦੇ ਬਜ਼ੁਰਗ ਵਿਅਕਤੀ/ਜਨਾਨੀ ਨੂੰ ਇਨ੍ਹਾਂ ਪਟਾਖਿਆਂ ਨਾਲ ਅਚਾਨਕ ਦਿਲ ਦਾ ਦੌਰਾ ਪੈ ਸਕਦਾ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਸਕਦੀ ਹੈ। ਜੇਕਰ ਅਜਿਹਾ ਕੁਝ ਵਾਪਰਦਾ ਹੈ ਤਾਂ ਐੱਸ.ਐੱਸ.ਪੀ ਸਾਹਿਬ! ਉਸਦਾ ਜ਼ਿੰਮੇਵਾਰ ਕਿਸੇ ਨੂੰ ਠਹਿਰਾਇਆ ਜਾਵੇ ਮਜੀਠਾ ਪੁਲਸ ਨੂੰ ਜਾਂ ਫਿਰ ਭੂਤਰੇ ਨੌਜਵਾਨਾਂ ਨੂੰ। 

ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਨੌਕਰੀ ਤੋਂ ਘਰ ਵਾਪਸ ਆ ਰਹੀ ਨਾਬਾਲਿਗ ਹਿੰਦੂ ਕੁੜੀ ਹੋਈ ਅਗਵਾ

ਨੌਜਵਾਨ ਅਕਸਰ ਪੁਲਸ ਦੇ ਨੱਕ ਹੇਠੋਂ ਬੁਲਟਮੋਟਰਸਾਈਕਲਾਂ ਦੇ ਪਟਾਖੇ ਵਜਾਉਂਦੇ ਹੋਏ ਫੂਰਰ ਹੋ ਜਾਂਦੇ ਹਨ ਪਰ ਪੁਲਸ ਇਨ੍ਹਾਂ ਨੌਜਵਾਨਾਂ ਵਿਰੁੱਧ ਕੋਈ ਵੀ ਕਾਰਵਾਈ ਕਰਨੀ ਠੀਕ ਨਹੀਂ ਸਮਝਦੀ। ਅਜਿਹੇ ਨੌਜਵਾਨਾਂ ਦੇ ਹੌਂਸਲੇ ਦਿਨੋਂ-ਦਿਨ ਵਧੇ ਪਏ ਹਨ। ਮਜੀਠਾ ਸਬ-ਡਿਵੀਜ਼ਨ ਜਿਥੇ ਪਹਿਲਾਂ ਹੀ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਅਕਸਰ ਹੁੰਦੀ ਰਹਿੰਦੀਆਂ ਹਨ, ਵਿਚ ਹੁਣ ਬੁਲਟਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਐੱਸ.ਐੱਸ.ਪੀ ਸਾਹਿਬ! ਮਜੀਠਾ ਸ਼ਹਿਰ ਦੇ ਲੋਕਾਂ ਦੀ ਪੁਕਾਰ ਹੈ ਕਿ ਤੁਸੀਂ ਹੀ ਮਜੀਠਾ ਪੁਲਸ ਵਿਰੁੱਧ ਸਖ਼ਤ ਐਕਸ਼ਨ ਲਵੋ ਤਾਂ ਜੋ ਤੁਹਾਡੀ ਪੁਲਸ ਜੋ ਕਿ ਘੇਸ ਵੱਟੀ ਪਤਾ ਨਹੀਂ ਕਿਹੜੇ ਕੰਮਾਂ ਵਿਚ ਮਸ਼ਰੂਫ ਹੈ। ਇਨ੍ਹਾਂ ਬੁਲਟਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਦੀ ਹੋਈ ਬੁਲਟਮੋਰਸਾਈਕਲਾਂ ਨੂੰ ਬਾਉਂਡ ਕਰੇ ਤਾਂ ਜੋ ਸ਼ਹਿਰ ਦਾ ਸ਼ਾਂਤਮਈ ਮਾਹੌਲ ਖ਼ਰਾਬ ਨਾ ਹੋਵੇ। 

ਪੜ੍ਹੋ ਇਹ ਵੀ ਖ਼ਬਰ - ਪੈਸੇ ਦੇ ਲੈਣ-ਦੇਣ ਕਾਰਣ ਨੌਜਵਾਨ ਦਾ ਕਤਲ, ਗਲੀ-ਸੜੀ ਲਾਸ਼ ਸੂਏ ’ਚੋਂ ਬਰਾਮਦ 

ਦੂਜੇ ਪਾਸੇ ਹੁਣ ਇਹ ਦੇਖਣਾ ਹੋਵੇਗਾ ਕਿ ਆਖਿਰ ਕਦੋਂ ਮਜੀਠਾ ਪੁਲਸ ਦੇ ਵਿਰੁੱਧ ਐੱਸ.ਐੱਸ.ਪੀ ਦਿਹਾਤੀ ਜ਼ਿਲ੍ਹਾ ਅੰਮ੍ਰਿਤਸਰ ਧਰੁਵ ਦਹੀਆ ਐਕਸ਼ਨ ਲੈ ਕੇ ਇਸ ਘੂਕੇ ਸੁੱਤੀ ਪੁਲਸ ਨੂੰ ਜਗਾਉਣ ਲਈ ਅੱਗੇ ਆਉਂਦੇ ਹਨ ਅਤੇ ਜਾਂ ਫਿਰ ਬੁਲਟਮੋਟਰਸਾਈਕਲਾਂ ਦੇ ਪਟਾਕੇ ਵਾਲੇ ਇੰਝ ਮਜੀਠਾ ਸ਼ਹਿਰ ’ਚ ‘ਗਦਰ’ ਮਚਾਉਂਦੇ ਰਹਿੰਦੇ ਹਨ। ਇਹ ਤਾਂ ਹੁਣ ਐੱਸ.ਐੱਸ.ਪੀ ਧਰੁਵ ਦਹੀਆ ਵਲੋਂ ਚੁੱਕਿਆ ਜਾਣ ਵਾਲਾ ਕਦਮ ਹੀ ਦੱਸੇਗਾ ਕਿ ਕੌਣ ਕਿਸੇ ’ਤੇ ਹਾਵੀ ਹੁੰਦਾ ਹੈ?

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪੰਜਾਬ ਦੇ ਇਸ ਜ਼ਿਲ੍ਹੇ ’ਚ ਨਹੀਂ ਲੱਗੇਗਾ ਨਾਈਟ ਕਰਫਿਊ

ਕੀ ਕਹਿਣਾ ਸਮਾਜ ਸੇਵੀ ਡਾ.ਦੀਦਾਰ ਸਿੰਘ ਦਾ
ਸਮਾਜ ਸੇਵੀ ਡਾ.ਦੀਦਾਰ ਸਿੰਘ ਨੇ ਕਿਹਾ ਕਿ ਜਿਸ ਤਰਾਂ ਨਾਲ ਬੁਲਟ ਮੋਟਰਾਈਕਲਾਂ ਵਾਲੇ ਹੁਲਰਬਾਜ ਨੌਜਵਾਨ ਮੋਟਰਸਾਈਕਲਾਂ ਤੇ ਕਸਬੇ ਅੰਦਰ ਬਜ਼ਾਰਾਂ ਅਤੇ ਸੜਕਾਂ ’ਤੇ ਸ਼ਰੇਆਮ ਪਟਾਕੇ ਮਾਰਦੇ ਹੋਏ ਲੰਘਦੇ ਹਨ, ਉਸ ਨਾਲ ਅਮਨ ਪਸੰਦ ਸ਼ਹਿਰ ਵਾਸੀਆਂ ਵਿਚ ਭਾਰੀ ਰੋਸ ਹੈ। ਇਨ੍ਹਾਂ ਅਵਾਰਾ ਲੜਬਾਜਾਂ ਨੂੰ ਠੱਲ ਪਾਉਣ ਵਾਸਤੇ ਪੁਲਸ ਵਿਭਾਗ ਨੂੰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਹੁਲੜਬਾਜਾਂ ਵਲੋਂ ਮਜੀਠੇ ਅੰਦਰ ਮਚਾਈ ਹੋਈ ਦਹਿਸ਼ਤ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ।

ਪੜ੍ਹੋ ਇਹ ਵੀ ਖ਼ਬਰ - ਖਡੂਰ ਸਾਹਿਬ 'ਚ ਹੋਈ ਗੈਂਗਵਾਰ ਦੌਰਾਨ ਚੱਲੀਆਂ ਗੋਲ਼ੀਆਂ, ਬੇ-ਕਸੂਰ ਬਜ਼ੁਰਗ ਦੀ ਹੋਈ ਮੌਕੇ ’ਤੇ ਮੌਤ

ਬੁਲਟ ਮੋਟਰਸਾਈਕਲਾਂ ’ਤੇ ਪਟਾਕੇ ਮਾਰਨ ਵਾਲਿਆਂ ’ਤੇ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ-ਐੱਸ.ਐੱਸ.ਪੀ ਧਰੁਵ ਦਹੀਆ
ਜਦੋਂ ਇਸ ਸਬੰਧੀ ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਧਰੁਵ ਦਹੀਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਮੇਰੇ ਧਿਆਨ ਵਿਚ ਆ ਗਿਆ ਹੈ। ਜੋ ਕੋਈ ਵੀ ਬੁਲਟ ਮੋਟਰਸਾਈਕਲ ’ਤੇ ਪਟਾਕੇ ਮਾਰਕੇ ਹੁਲੜਬਾਜ਼ੀ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵਗੀ। ਉਨ੍ਹਾਂ ਕਿਹਾ ਕਿ ਪੁਲਸ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੱਧ ਹੈ ਅਤੇ ਜੋ ਕੋਈ ਵੀ ਕਾਨੂੰਨ ਦੀ ਉਲੰਘਨਾ ਕਰੇਗਾ, ਉਹ ਬਖਸ਼ਿਆ ਨਹੀ ਜਾਵੇਗਾ।

ਪੜ੍ਹੋ ਇਹ ਵੀ ਖ਼ਬਰ - ਗ਼ੈਰ ਜਨਾਨੀ ਨਾਲ ਨਾਜਾਇਜ਼ ਸਬੰਧਾਂ ਤੋਂ ਰੋਕਦੀ ਸੀ ਪਤਨੀ, ਪਰਿਵਾਰ ਨਾਲ ਮਿਲ ਪਤੀ ਨੇ ਕਰ ਦਿੱਤਾ ਕਤਲ


rajwinder kaur

Content Editor

Related News