ਮਹਿੰਦਰ ਗਿਲਜੀਆਂ ਪੰਜਾਬ ਇਲੈਕਸ਼ਨ ਪ੍ਰਚਾਰ ਕਮੇਟੀ ਦੇ ਚੀਫ਼ ਕੋਆਰਡੀਨੇਟਰ ਬਣੇ

Sunday, Jan 30, 2022 - 11:04 AM (IST)

ਮਹਿੰਦਰ ਗਿਲਜੀਆਂ ਪੰਜਾਬ ਇਲੈਕਸ਼ਨ ਪ੍ਰਚਾਰ ਕਮੇਟੀ ਦੇ ਚੀਫ਼ ਕੋਆਰਡੀਨੇਟਰ ਬਣੇ

ਹੁਸ਼ਿਆਰਪੁਰ (ਘੁੰਮਣ)- ਇੰਡੀਅਨ ਓਵਰਸੀਜ਼ ਕਾਂਗਰਸ ਦੇ ਗਲੋਬਲ ਚੇਅਰਮੈਨ ਸੈਮ ਪਿਤਰੋਦਾ ਵੱਲੋਂ ਮਹਿੰਦਰ ਸਿੰਘ ਗਿਲਜੀਆਂ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਯੂ. ਐੱਸ. ਏ. ਨੂੰ ਪੰਜਾਬ ਇਲੈਕਸ਼ਨ ਪ੍ਰਚਾਰ ਕਮੇਟੀ ਦੇ ਚੀਫ਼ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਰੰਧਾਵਾ ਦਾ ਵੱਡਾ ਬਿਆਨ, ‘ਮੁੱਖ ਮੰਤਰੀ ਦੀ ਕੁਰਸੀ ਉਸ ਨੂੰ ਹੀ ਮਿਲੇਗੀ ਜਿਸ ’ਤੇ ਪਰਮਾਤਮਾ ਦੀ ਮਿਹਰ ਹੋਵੇਗੀ’

ਜਾਣਕਾਰੀ ਦਿੰਦਿਆਂ ਮਹਿੰਦਰ ਸਿੰਘ ਗਿਲਜੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਆਨਲਾਈਨ ਹੋਈ ਮੀਟਿੰਗ ’ਚ ਚੋਣਾਂ ਸਬੰਧੀ ਚਰਚਾ ਕੀਤੀ ਗਈ ਅਤੇ ਵੱਖ-ਵੱਖ ਦੇਸ਼ਾਂ ਦੇ ਪ੍ਰਧਾਨਾਂ ਨੇ ਆਪਣੇ ਵਿਚਾਰ ਖੁੱਲ੍ਹ ਕੇ ਸਾਹਮਣੇ ਰੱਖੇ। ਉਨ੍ਹਾਂ ਕਿਹਾ ਕਿ ਇਸ ਜ਼ਿੰਮੇਵਾਰੀ ਨੂੰ ਐੱਨ. ਆਰ. ਆਈ. ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਤੋਂ ਇਲਾਵਾ ਕਮਲ ਧਾਲੀਵਾਲ, ਪਰਮੋਦ ਕੁਮਾਰ, ਮਨੋਜ, ਬਲਵਿੰਦਰ ਸਿੰਘ ਤੇ ਦਿਲਬਾਗ ਚਾਨਾ ਨੂੰ ਸਹਾਇਕ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਚੱਬੇਵਾਲ 'ਚ ਸ਼ਰਮਨਾਕ ਘਟਨਾ, ਕੁੜੀ ਨੂੰ ਨਸ਼ੇ ਵਾਲੀ ਚੀਜ਼ ਪਿਲਾ ਕੇ ਬਣਾਈ ਅਸ਼ਲੀਲ ਵੀਡੀਓ, ਫਿਰ ਕੀਤੀ ਵਾਇਰਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

shivani attri

Content Editor

Related News