ਮਹਾਸ਼ਿਵਰਾਤਰੀ ਮੌਕੇ ਮੰਦਿਰਾਂ ’ਚ ਲੱਗੀਆਂ ਰੌਣਕਾਂ, ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ (ਵੀਡੀਓ)
Thursday, Mar 11, 2021 - 01:54 PM (IST)
ਜਲੰਧਰ (ਸੋਨੂੰ)— ਅੱਜ ਪੂਰੇ ਦੇਸ਼ ਭਰ ’ਚ ਧੂਮਧਾਮ ਨਾਲ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਜਲੰਧਰ ’ਚ ਵੱਖ-ਵੱਖ ਮੰਦਿਰਾਂ ’ਚ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ। ਸਵੇਰ ਤੋਂ ਹੀ ਮੰਦਿਰਾਂ ’ਚ ਭਗਤ ਭਗਵਾਨ ਸ਼ਿਵ ਦੀ ਪੂਜਾ ਕਰ ਰਹੇ ਹਨ ਅਤੇ ਬਮ-ਬਮ ਭੋਲੇ ਨਾਥ ਦੇ ਜੈਕਾਰੇ ਲਗਾ ਰਹੇ ਹਨ।
ਇਹ ਵੀ ਪੜ੍ਹੋ : Mahashivratri 2021: ਮਹਾਸ਼ਿਵਰਾਤਰੀ ’ਤੇ ਜ਼ਰੂਰ ਕਰੋ ਇਹ ਉਪਾਅ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ
ਇਸੇ ਤਹਿਤ ਜਲੰਧਰ ਦੇ ਮਖਦੂਮਪੁਰਾ ਵਿਖੇ ਸ਼ਿਵਬਾੜੀ ਮੰਦਿਰ ’ਚ ਕਾਫ਼ੀ ਰੌਣਕਾਂ ਵੇਖਣ ਨੂੰ ਮਿਲੀਆਂ। ਭਗਤ ਬਮ-ਬਮ ਭੋਲੇ ਦੇ ਜੈਕਾਰੇ ਲਗਾਉਂਦੇ ਹੋਏ ਸ਼ਿਵ ਭੋਲੇਨਾਥ ਦੀ ਪੂਜਾ ਕਰ ਰਹੇ ਹਨ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ’ਤੇ ਲੰਗਰ ਵੀ ਲਗਾਏ ਗਏ ਹਨ।
ਇਹ ਵੀ ਪੜ੍ਹੋ : Mahashivratri 2021: ਜਾਣੋ ਕਿਉਂ ਮਨਾਇਆ ਜਾਂਦਾ ਹੈ ਭਗਵਾਨ ਸ਼ੰਕਰ ਜੀ ਦਾ ਪਿਆਰਾ ਦਿਨ ‘ਮਹਾਸ਼ਿਵਰਾਤਰੀ’
ਇਥੇ ਦੱਸਣਯੋਗ ਹੈ ਕਿ ਭਗਵਾਨ ਸ਼ਿਵ ਜੀ ਨੂੰ ਦੇਵ, ਜਗਤ ਦਾਤਾ ਤੇ ਮੁਕਤੀ ਦੇਣ ਵਾਲਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਜੀ ਭਗਤਾਂ ਵਲੋਂ ਕੀਤੀ ਜਾਣ ਵਾਲੀ ਭਗਤੀ ਤੋਂ ਖੁਸ਼ ਹੋ ਜਾਂਦੇ ਹਨ। ਉਨ੍ਹਾਂ ਦੀ ਕਿਰਪਾ ਨਾਲ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ।
ਮਹਾਦੇਵ ਕੈਲਾਸ਼ ਵਾਸੀ ਹਨ, ਦਾਨਵ, ਯਕਸ਼, ਕਿੰਨਰ, ਪ੍ਰੇਤ ਆਦਿ ਸਾਰਿਆਂ ਦੇ ਦੇਵ ਮੰਨੇ ਜਾਂਦੇ ਹਨ। ਪੱਤਿਆਂ ਤੇ ਫੁੱਲਾਂ ਨਾਲ ਉਹ ਛੇਤੀ ਪ੍ਰਸੰਨ ਹੋ ਜਾਂਦੇ ਹਨ ਤੇ ਮਨਚਾਹਿਆ ਵਰਦਾਨ ਦਿੰਦੇ ਹਨ। ਮਹਾਸ਼ਿਵਰਾਤਰੀ 'ਤੇ ਸ਼ਿਵ ਦਾ ਜਲਾਭਿਸ਼ੇਕ ਕਰਨ ਤੇ ਉਨ੍ਹਾਂ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨ 'ਤੇ ਸਾਰੇ ਸਾਰੀਆਂ ਮਨੋਕਾਮਨਾਵਾਂ ਦੀ ਪੂਰਤੀ ਹੁੰਦੀ ਹੈ। ਇਸ ਦਿਨ ਵਰਤ ਰੱਖਣ ਤੇ ਸ਼ਿਵ ਪੂਜਾ ਕਰਨ ਨਾਲ ਸ਼ਿਵ ਵਰਦਾਨ ਦੀ ਪ੍ਰਾਪਤੀ ਹੁੰਦੀ ਹੈ।
ਮਹਾਸ਼ਿਵਰਾਤਰੀ ਨੂੰ ਹੋਇਆ ਸੀ ਸ਼ਿਵ ਵਿਆਹ
ਸ਼ਾਸਤਰਾਂ ਅਨੁਸਾਰ ਮਹਾਸ਼ਿਵਰਾਤਰੀ ਨੂੰ ਭਗਵਾਨ ਸ਼ਿਵ ਦਾ ਦੇਵੀ ਪਾਰਵਤੀ ਨਾਲ ਵਿਆਹ ਹੋਇਆ ਸੀ। ਦੋਵਾਂ ਦਾ ਵਿਆਹ ਮਹਾਸ਼ਿਵਰਾਤਰੀ ਦੇ ਪ੍ਰਦੋਸ਼ ਕਾਲ 'ਚ ਹੋਇਆ ਸੀ। ਸੂਰਜ ਡੁੱਬਣ ਤੋਂ ਬਾਅਦ 2 ਘੰਟੇ ਤੇ 24 ਮਿੰਟ ਦੀ ਮਿਆਦ ਪ੍ਰਦੋਸ਼ ਕਾਲ ਅਖਵਾਉਂਦੀ ਹੈ। ਮਾਨਤਾ ਹੈ ਕਿ ਇਸ ਵੇਲੇ ਭਗਵਾਨ ਭੋਲੇਨਾਥ ਪ੍ਰਸੰਨ ਹੋ ਕੇ ਨ੍ਰਿਤ ਕਰਦੇ ਹਨ। ਇਸ ਲਈ ਮਹਾਸ਼ਿਵਰਾਤਰੀ 'ਤੇ ਪ੍ਰਦੋਸ਼ ਕਾਲ 'ਚ ਮਹਾਦੇਵ ਦੀ ਪੂਜਾ ਕਰਨਾ ਵਿਸ਼ੇਸ਼ ਫਲ਼ਦਾਈ ਹੁੰਦਾ ਹੈ।
ਈਸ਼ਾਨ ਸਹਿੰਤਾ ਅਨੁਸਾਰ ਮਹਾਸ਼ਿਵਰਾਤਰੀ ਵਾਲੇ ਦਿਨ ਦੇਵ ਆਦਿਦੇਵ ਮਹਾਦੇਵ ਜੋਤਿਰਲਿੰਗ ਦੇ ਰੂਪ 'ਚ ਧਰਤੀ 'ਤੇ ਪ੍ਰਗਟ ਹੋਏ ਸਨ। ਇਸ ਲਈ ਇਸ ਦਿਨ ਸ਼ਿਵਾਲਿਆਂ ਨੂੰ ਖ਼ਾਸਕਰ 12 ਜੋਤਿਰਲਿੰਗਾਂ 'ਤੇ ਸ਼ਰਧਾਲੂਆਂ ਦੀ ਭੀੜ ਲੱਗੀ ਰਹਿੰਦੀ ਹੈ।