Mahashivratri 2021: ਅੱਜ ਹੈ ‘ਮਹਾਸ਼ਿਵਰਾਤਰੀ’, ਜਾਣੋ ਕੀ ਹੈ ਪੂਜਾ ਦਾ ਸ਼ੁੱਭ ਮਹੂਰਤ ਤੇ ਇਸ ਦਾ ਮਹੱਤਵ

Thursday, Mar 11, 2021 - 11:25 AM (IST)

ਜਲੰਧਰ (ਬਿਊਰੋ) : ਹਿੰਦੂ ਧਰਮ 'ਚ ਸ਼ਿਵਰਾਤਰੀ ਦਾ ਮਹੱਤਵ ਬਹੁਤ ਜ਼ਿਆਦਾ ਹੈ। ਇਸ ਸਾਲ ਮਹਾਸ਼ਿਵਰਾਤਰੀ 11 ਮਾਰਚ, ਵੀਰਵਾਰ ਦੇ ਦਿਨ ਮਨਾਇਆ ਜਾਵੇਗਾ। ਇਸ ਦਿਨ ਕਈ ਸ਼ੁੱਭ ਯੋਗ ਬਣ ਰਹੇ ਹਨ। ਇਹ ਤਰੀਕ ਫਾਲਗੁਨ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਤ੍ਰਿਯੋਦਸ਼ੀ ਤਰੀਕ ਨੂੰ ਆਉਂਦੀ ਹੈ। ਇਸ ਦਿਨ ਸ਼ਿਵ ਯੋਗ ਬਣ ਰਿਹਾ ਹੈ। ਨਾਲ ਹੀ ਇਸ ਦਿਨ ਨਸ਼ਤਰ ਘਨਿਸ਼ਠਾ ਰਹੇਗਾ ਤੇ ਚੰਦਰਮਾ ਮਕਰ ਰਾਸ਼ੀ 'ਚ ਵਿਰਾਜਮਾਨ ਰਹੇਗਾ। ਮਹਾਸ਼ਿਵਰਾਤਰੀ ਦੇ ਦਿਨ ਸੰਵਯਭੂ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ। ਆਓ ਜਾਣਦੇ ਹਾਂ ਮਹਾਸ਼ਿਵਰਾਤਰੀ ਦਾ ਮੂਹਰਤ ਤੇ ਮਹੱਤਵ।

ਮਹਾਸ਼ਿਵਰਾਤਰੀ ਪੂਜਾ ਮੂਹਰਤ :

ਮਹਾਸ਼ਿਵਰਾਤਰੀ 11 ਮਾਰਚ, ਵੀਰਵਾਰ
ਨਿਸ਼ਿਤਾ ਕਾਲ ਪੂਜਾ ਦਾ ਸਮਾਂ : 00.06 ਤੋਂ 00.55, ਮਾਰਚ 12 

ਪਹਿਲੇ ਪਹਿਰ ਦੀ ਰਾਤੀ ਪੂਜਾ : 11 ਮਾਰਚ ਦੀ ਸ਼ਾਮ 06.30 ਤੋਂ 09.30 ਤੱਕ
ਰਾਤੀ ਦੂਜੀ ਪਹਿਰ ਦੀ ਪੂਜਾ : 11 ਮਾਰਚ ਦੀ ਰਾਤ 09.30 ਤੋਂ 12.30 ਵਜੇ ਤਕ
ਰਾਤੀ ਪਹਿਲੇ ਪਹਿਰ ਦੀ ਪੂਜਾ : 11 ਮਾਰਚ ਦੀ ਸ਼ਾਮ 06.30 ਤੋਂ 09.30 ਤੱਕ
ਰਾਤੀ ਦੂਜੀ ਪਹਿਰ ਦੀ ਪੂਜਾ : 11 ਮਾਰਚ ਦੀ ਰਾਤ 09.30 ਤੋਂ 12.30 ਵਜੇ ਤਕ
ਰਾਤੀ ਤਿਸਰੇ ਪਹਿਰ ਦੀ ਪੂਜਾ : 11-12 ਮਾਰਚ ਰਾਤ 12.30 ਵਜੇ ਤੋਂ 3.40 ਮਿੰਟ ਤੱਕ
ਸ਼ਿਵਰਾਤਰੀ ਪੂਜਾ :  12 ਮਾਰਚ ਸਵੇਰੇ 6.30 ਵਜੇ ਤੋਂ ਸ਼ਾਮ 3.00 ਵਜੇ ਤੱਕ 


ਮਹਾਸ਼ਿਵਰਾਤਰੀ ਦੇ ਦਿਨ ਸ਼ਿਵਜੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਪੂਜਾ ਕਰਨ ਨਾਲ ਵਿਅਕਤੀ ਦੀ ਸਾਰੀ ਮਨੋਕਾਮਨਾਵਾਂ ਪੂਰੀ ਹੋ ਜਾਂਦੀਆਂ ਹਨ। ਮਾਨਤਾ ਹੈ ਕਿ ਇਸ ਦਿਨ ਵਰਤ ਤੇ ਪੂਜਾ ਕਰਨ ਨਾਲ ਵਿਅਕਤੀ ਨੂੰ ਮਨਚਾਹੇ ਵਰ ਦੀ ਪ੍ਰਾਪਤੀ ਹੁੰਦੀ ਹੈ। ਜੇ ਕੁੜੀ ਦਾ ਵਿਆਹ ਕਾਫੀ ਸਮੇਂ ਤੋਂ ਨਾ ਹੋ ਰਿਹਾ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਬਾਧਾ ਆ ਰਹੀ ਹੋਵੇ ਤਾਂ ਉਸ ਨੂੰ ਮਹਾਸ਼ਿਵਰਾਤਰੀ ਦਾ ਵਰਤ ਕਰਨਾ ਚਾਹੀਦਾ। ਇਸ ਸਥਿਤੀ ਲਈ ਇਹ ਵਰਤ ਬੇਹੱਦ ਫਲਦਾਈ ਮੰਨਿਆ ਜਾਂਦਾ ਹੈ। ਇਸ ਵਰਤ ਨੂੰ ਕਰਨ ਨਾਲ ਭਗਵਾਨ ਸ਼ਿਵ ਦਾ ਆਸ਼ੀਰਵਾਦ ਦਾ ਪ੍ਰਾਪਤ ਹੁੰਦਾ ਹੈ। ਨਾਲ ਹੀ ਸੁਖ, ਸ਼ਾਂਤੀ ਤੇ ਸਮਰਿਧੀ ਬਣੀ ਰਹਿੰਦੀ ਹੈ।


rajwinder kaur

Content Editor

Related News