ਸਮਾਰਟ ਫੋਨ ਵੰਡਣ ਨੂੰ ਲੈ ਕੇ ਜਾਣੋ ਪ੍ਰਨੀਤ ਕੌਰ ਨੇ ਕੀ ਕਿਹਾ (ਵੀਡੀਓ)

05/06/2019 6:10:15 PM

ਪਟਿਆਲਾ - 'ਜਗਬਾਣੀ' ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਅੱਜ ਸਾਬਕਾ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨਾਲ ਖਾਸ ਗੱਲਬਾਤ ਕੀਤੀ ਗਈ। 'ਜਗਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਨਾਲ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਅਤੇ ਸਿਆਸੀ ਸਫਰ ਦੇ ਨਾਲ-ਨਾਲ ਹੋਰ ਕਈ ਮੁੱਦਿਆਂ ਦੇ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਮੋਤੀ ਮਹਿਲ ਪਟਿਆਲੇ 'ਚ ਪ੍ਰਨੀਤ ਕੌਰ 1964 'ਚ ਆਈ ਸੀ, ਉਸ ਸਮੇਂ ਉਨ੍ਹਾਂ ਨੂੰ ਇਥੇ ਆ ਕੇ ਬਹੁਤ ਚੰਗਾ ਲੱਗਾ ਸੀ। ਉਨ੍ਹਾਂ ਦੱਸਿਆ ਕਿ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਨੂੰ ਇਥੇ ਕੁਝ ਵੀ ਉਪਰਾ ਨਹੀਂ ਲੱਗਿਆ। ਇਹ ਮੋਤੀ ਮਹਿਲ 30 ਏਕੜ ਦੇ ਕਰੀਬ ਜਗ੍ਹਾਂ 'ਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਮੋਤੀ ਮਹਿਲ 'ਚ ਲਗਾਈਆਂ ਗਈਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਹੁਤ ਵਧੀਆਂ ਬਾਗਬਾਨੀ ਕਰਦੇ ਹਨ। 

ਪ੍ਰਨੀਤ ਕੌਰ ਮੁੱਦਿਆਂ ਦੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪਟਿਆਲੇ ਦੇ 9 ਹਲਕੇ ਹਨ, ਜਿਨ੍ਹਾਂ ਦੇ ਲੋਕਲ ਮੁੱਦੇ ਹੁੰਦੇ ਹਨ। ਇਹ ਲੋਕਲ ਮੁੱਦੇ ਰੋਜ਼ਮਰਾ ਦੀ ਜ਼ਿੰਦਗੀ ਨਾਲ ਜੁੜੇ ਹੁੰਦੇ ਹਨ। ਸਾਡੀ ਪਾਰਟੀ ਵਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਕੁਝ ਮੈਨੀਫੈਸਟੋ ਬਣਾਏ ਹਨ, ਜਿਨ੍ਹਾਂ 'ਤੇ ਮੈਂ ਖਾਸ ਧਿਆਨ ਦੇ ਰਹੀ ਹਾਂ। ਇਸ ਮੈਨੀਫੈਸਟੋ 'ਚ ਕਿਸਾਨਾਂ ਲਈ ਵੱਖਰਾ ਬਜਟ ਤਿਆਰ ਕੀਤਾ ਗਿਆ ਹੈ, ਬਿਨਾਂ ਵਿਆਜ ਤੋਂ ਬੱਚਿਆਂ ਦੀ ਪੜ੍ਹਾਈ ਲਈ ਲੋਨ ਆਦਿ ਹਨ। ਆਪ' ਸਾਂਸਦ ਧਰਮਵੀਰ ਗਾਂਧੀ ਵਲੋਂ ਪਟਿਆਲਾ ਤੋਂ ਚੰਡੀਗੜ੍ਹ ਰੇਲਵੇ ਲਾਈਨ ਬਣਾਉਣ ਦੇ ਹਵਾਲੇ 'ਤੇ ਪ੍ਰਨੀਤ ਕੌਰ ਨੇ ਕਿਹਾ ਕਿ ਉਹ ਅਜੇ ਤੱਕ ਬਣੀ ਨਹੀਂ। ਰੇਲਵੇ ਲਾਈਨ ਬਣਾਉਣ ਦੀ ਪ੍ਰਵਾਨਗੀ ਧਰਮਵੀਰ ਗਾਂਧੀ ਦੇ ਕਹਿਣ 'ਤੇ ਨਹੀਂ ਮਿਲਣੀ ਸਗੋਂ ਇਹ ਸਰਕਾਰ ਦਾ ਕੰਮ ਹੈ। ਇਸ ਕੰਮ ਨੂੰ ਕਰਵਾਉਣ ਲਈ ਅਸੀਂ ਵੀ ਸਰਕਾਰ ਤੋਂ ਪ੍ਰਵਾਨਗੀ ਮੰਗੀ ਹੋਈ ਹੈ।

ਲੋਕ ਸਭਾ ਚੋਣਾਂ 'ਚ ਉਨ੍ਹਾਂ ਦਾ ਮੁਕਾਬਲਾ ਇਕੱਲੇ ਇਕ ਨਾਲ ਨਹੀਂ ਹੈ ਸਗੋਂ ਸਾਰੇ ਉਮੀਦਵਾਰਾਂ ਨਾਲ ਹੈ। ਸਾਰੇ ਉਮੀਦਵਾਰ ਜਿੱਤ ਹਾਸਲ ਕਰਨ ਲਈ ਆਪੋ-ਆਪਣਾ ਜ਼ੋਰ ਲਗਾ ਰਹੇ ਹਨ ਪਰ ਲੋਕ ਕਾਂਗਰਸ ਪਾਰਟੀ ਨੂੰ ਜ਼ਿਆਦਾ ਪਿਆਰ ਦੇ ਰਹੇ ਹਨ, ਜਿਸ ਤੋਂ ਲੱਗਦਾ ਹੈ ਕਿ ਕਾਂਗਰਸ ਦੀ ਜਿੱਤ ਹੋਵੇਗਾ। ਰਿਕਸ਼ੇ ਦੇ ਪ੍ਰਚਾਰ ਦੇ ਬਾਰੇ ਪ੍ਰਨੀਤ ਕੌਰ ਨੇ ਕਿਹਾ ਉਹ ਪਿਛਲੇ ਪੰਜ ਸਾਲ ਕਿਥੇ ਸਨ, ਉਨ੍ਹਾਂ ਨੂੰ ਉਸ ਸਮੇਂ ਰਿਕਸ਼ੇ 'ਤੇ ਬੈਠ ਕੇ ਪ੍ਰਚਾਰ ਕਰਨ ਦੀ ਲੋੜ ਕਿਉਂ ਨਹੀਂ ਪਈ। ਧਰਮਵੀਰ ਗਾਂਧੀ ਇਹ ਸਭ ਵੋਟਾਂ ਦੀ ਖਾਤਰ ਨਾਟਕ ਕਰ ਰਹੇ ਹਨ ਅਤੇ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਵੋਟਾਂ ਨਾਟਕ ਕਰਨ ਨਾਲ ਨਹੀਂ ਮਿਲਦੀ, ਇਸ ਦੇ ਲਈ ਕੰਮ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਸ਼ਹਿਰ ਨੂੰ ਸਟੈੱਪ ਬਾਏ ਸਟੈੱਪ ਵਧੀਆ ਬਣਾਉਣ ਦੇ ਕੰਮ ਕਰ ਰਹੇ ਹਨ ਅਤੇ ਇਸ ਸ਼ਹਿਰ 'ਚ 200 ਕਰੋੜ ਦੀ ਡਿਵੈੱਲਪਮੈਂਟ ਸ਼ੁਰੂ ਹੋਈ ਹੈ।

ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣ ਦਾ ਕੈਪਟਨ ਵੱਲੋਂ ਕੀਤਾ ਗਿਆ ਵਾਅਦਾ ਅਜੇ ਤੱਕ ਪੂਰਾ ਨਾ ਕੀਤੇ ਜਾਣ 'ਤੇ ਪ੍ਰਨੀਤ ਕੌਰ ਨੇ ਕਿਹਾ ਕਿ ਇਸ ਵਿਚ ਦੇਰੀ ਇਸ ਕਰਕੇ ਹੋਈ ਕਿਉਂਕਿ ਉਨ੍ਹਾਂ ਨੂੰ ਵਧੀਆਂ ਫੋਨ ਨਹੀਂ ਸਨ ਮਿਲ ਰਹੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਫੋਨ ਦੇਣੇ ਹਨ ਤਾਂ ਉਹ ਵਧੀਆ ਸਮਾਰਟ ਫੋਨ ਦੇਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸਮਾਰਟਫੋਨ ਦਾ ਆਰਡਰ ਦਿੱਤਾ ਜਾ ਚੁੱਕਾ ਹੈ ਅਤੇ ਚੋਣ ਜ਼ਾਬਤਾ ਖਤਮ ਹੋਣ ਤੋਂ ਬਾਅਦ ਇਹ ਫੋਨ ਫੰਡੇ ਜਾਣਗੇ।


rajwinder kaur

Content Editor

Related News