ਆਖ਼ਿਰ ਕਿਉਂ 'ਮਾਘੀ' 'ਤੇ ਘਰਾਂ 'ਚ ਬਣਾਈ ਜਾਂਦੀ ਹੈ 'ਖਿਚੜੀ', ਜਾਣੋ ਕੀ ਹੈ ਇਸ ਦਾ ਇਤਿਹਾਸ

Friday, Jan 14, 2022 - 12:47 PM (IST)

ਆਖ਼ਿਰ ਕਿਉਂ 'ਮਾਘੀ' 'ਤੇ ਘਰਾਂ 'ਚ ਬਣਾਈ ਜਾਂਦੀ ਹੈ 'ਖਿਚੜੀ', ਜਾਣੋ ਕੀ ਹੈ ਇਸ ਦਾ ਇਤਿਹਾਸ

ਜਲੰਧਰ (ਬਿਊਰੋ) : 'ਲੋਹੜੀ ਦੇ ਤਿਉਹਾਰ' ਤੋਂ ਅਗਲੇ ਦਿਨ ਮਾਘੀ, ਜਿਸ ਨੂੰ ਮਕਰ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ ਮਨਾਈ ਜਾਂਦੀ ਹੈ। ਇਹ ਹਿੰਦੂਆਂ ਲਈ ਸ਼ੁਭ ਤਿਉਹਾਰ ਹੈ। ਹਰ ਸਾਲ 14 ਜਨਵਰੀ ਨੂੰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਮਕਰ ਸੰਕ੍ਰਾਂਤੀ ਪੂਰੇ ਦੇਸ਼ 'ਚ ਮਨਾਈ ਜਾਂਦੀ ਹੈ। ਪੰਜਾਬ ਤੇ ਹਰਿਆਣਾ 'ਚ ਇਸ ਨੂੰ 'ਮਾਘੀ' ਵਜੋਂ ਵੀ ਜਾਣਿਆ ਜਾਂਦਾ ਹੈ। ਦੱਖਣੀ ਭਾਰਤ 'ਚ ਇਸ ਤਿਉਹਾਰ ਨੂੰ 'ਪੋਂਗਲ' ਵਜੋਂ ਮਨਾਇਆ ਜਾਂਦਾ ਹੈ। ਜਦੋਂਕਿ ਗੁਜਰਾਤ, ਮੱਧ ਪ੍ਰਦੇਸ਼ ਅਤੇ ਹੋਰ ਹਿੱਸਿਆਂ 'ਚ ਇਸ ਨੂੰ 'ਮਕਰ ਸੰਕ੍ਰਾਂਤੀ' ਵਜੋਂ ਜਾਣਿਆ ਜਾਂਦਾ ਹੈ।
'ਮਾਘੀ' ਤਿਉਹਾਰ ਦਾ ਖਿਚੜੀ ਨਾਲ ਖ਼ਾਸ ਸਬੰਧ ਹੈ। ਇਸ ਦਿਨ ਲੋਕ ਖਿੱਚੜੀ ਬਣਾ ਕੇ ਸੂਰਜ ਦੇਵਤਾ ਨੂੰ ਪ੍ਰਸ਼ਾਦ ਚੜ੍ਹਾਉਂਦੇ ਹਨ। ਅੱਜ ਅਸੀਂ ਮਕਰ ਸੰਕ੍ਰਾਂਤੀ ਦੇ ਤਿਉਹਾਰ ਨਾਲ ਖਿਚੜੀ ਦੇ ਸਬੰਧ 'ਤੇ ਇਸ ਦੇ ਮਹੱਤਵ ਬਾਰੇ ਦੱਸਾਂਗੇ।

ਸੰਸਕ੍ਰਿਤਿਕ ਸ਼ਬਦ 'ਖਿੱਚਾ' ਤੋਂ ਬਣੀ 'ਖਿੱਚੜੀ'
ਸੰਸਕ੍ਰਿਤ ਦੇ ਸ਼ਬਦ 'ਖਿਚਾ' ਦਾ ਮਤਲਬ ਹੈ 'ਚਾਵਲ ਤੇ ਦਾਲ' ਤੋਂ ਬਣਿਆ ਭੋਜਨ। ਇਸੇ ਸ਼ਬਦ ਤੋਂ ਖਿਚੜੀ ਬਣੀ। ਹਾਲਾਂਕਿ ਵੱਖ-ਵੱਖ ਭਾਸ਼ਾਵਾਂ 'ਚ ਇਸ ਨੂੰ ਵੱਖ-ਵੱਖ ਤਰ੍ਹਾਂ ਬੋਲਿਆ ਅਤੇ ਲਿਖਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਲੋਹੜੀ ਤੋਂ ਅਗਲੇ ਦਿਨ ਸ਼ਰਧਾ ਨਾਲ ਮਨਾਇਆ ਜਾਂਦੈ 'ਮਾਘੀ ਦਾ ਤਿਉਹਾਰ', ਜਾਣੋ ਕੀ ਹੈ ਇਤਿਹਾਸ

ਇਤਿਹਾਸਕ ਮਹੱਤਵ
ਦਰਅਸਲ ਖਿਚੜੀ ਦਾ ਇਤਿਹਾਸਕ ਤੇ ਕੁਦਰਤੀ ਮਹੱਤਵ ਹੈ। ਇੱਕ ਮਿਥਿਹਾਸਕ ਕਥਾ ਮੁਤਾਬਕ, ਖਿਲਜੀ ਦੇ ਹਮਲੇ ਸਮੇਂ ਨਾਥ ਯੋਗੀਆਂ ਨੂੰ ਆਪਣੇ ਲਈ ਭੋਜਨ ਬਣਾਉਣ ਦਾ ਸਮਾਂ ਨਹੀਂ ਮਿਲ ਰਿਹਾ ਸੀ। ਇਸ ਵਜ੍ਹਾ ਕਰਕੇ ਉਹ ਕਮਜ਼ੋਰ ਹੁੰਦੇ ਜਾ ਰਹੇ ਸੀ। ਇਸ ਮਗਰੋਂ ਬਾਬਾ ਗੋਰਖਨਾਥ ਨੇ ਸਾਰੀਆਂ ਸਬਜ਼ੀਆਂ ਨੂੰ ਦਾਲ, ਚਾਵਲ ਤੇ ਮਸਾਲਿਆਂ ਨਾਲ ਪਕਾ ਕੇ ਇਸ ਤਰ੍ਹਾਂ ਖਿੱਚੜੀ ਬਣੀ। ਇਸ ਤਰ੍ਹਾਂ ਸਾਰੀਆਂ ਸਬਜ਼ੀਆਂ ਤੋਂ ਬਣੀ ਖਿਚੜੀ ਕਾਫ਼ੀ ਪੌਸ਼ਟਿਕ ਸੀ ਅਤੇ ਝਟਪਟ ਬਣ ਜਾਂਦੀ ਸੀ। ਇਸੇ ਤਰ੍ਹਾਂ ਉਹ ਖਿਲਜੀ ਦਾ ਅੱਤਵਾਦ ਦੂਰ ਕਰਨ 'ਚ ਸਫ਼ਲ ਰਹੇ। ਖਿਲਜੀ ਤੋਂ ਮੁਕਤੀ ਮਿਲਣ ਕਰਕੇ ਗੋਰਖਪੁਰ 'ਚ ਮਕਰ ਸੰਕ੍ਰਾਂਤੀ ਨੂੰ ਵਿਜੈ ਦਰਸ਼ਨ ਪਰਵ ਵਜੋਂ ਵੀ ਮਨਾਇਆ ਜਾਂਦਾ ਹੈ।


ਖਿਚੜੀ ਦਾ ਆਪਣਾ ਇਤਿਹਾਸ ਵੀ ਹੈ। ਕਿਹਾ ਜਾਂਦਾ ਹੈ ਕਿ 14ਵੀਂ ਸ਼ਤਾਬਦੀ 'ਚ ਭਾਰਤ ਯਾਤਰਾ 'ਤੇ ਆਏ ਇਬਨ ਬਤੂਤਾ ਨੇ ਆਪਣੇ ਯਾਤਰਾ ਬਿਰਤਾਂਤ 'ਚ ਲਿਖਿਆ ਸੀ ਕਿ ਭਾਰਤ 'ਚ ਮੂੰਗ ਦਾਲ ਨੂੰ ਚਾਵਲਾਂ ਨਾਲ ਪਕਾ ਕੇ ਖਾਧਾ ਜਾਂਦਾ ਹੈ। ਇਸ ਨੂੰ ਕਿਸ਼ਰੀ ਕਿਹਾ ਜਾਂਦਾ ਹੈ, ਜੋ ਉਨ੍ਹਾਂ ਦਾ ਹਰ ਸਵੇਰ ਦਾ ਨਾਸ਼ਤਾ ਹੁੰਦਾ ਹੈ। ਇਸ ਦੇ ਬਾਅਦ ਵੀ ਅਗਲੀਆਂ ਕਈ ਸ਼ਤਾਬਦੀਆਂ ਤਕ ਖਿਚੜੀ ਬਾਰੇ ਜ਼ਿਕਰ ਮਿਲਦਾ ਹੈ। 16ਵੀਂ ਸਦੀ 'ਚ ਲਿਖੀ ਆਈਨੇ-ਅਕਬਰੀ 'ਚ ਖਿੱਚੜੀ ਦੀਆਂ 7 ਵਿਧੀਆਂ ਲਿਖੀਆਂ ਹਨ।

ਬੀਰਬਲ ਦੀ ਖਿਚੜੀ ਦਾ ਕਿੱਸਾ ਵੀ ਕਾਫੀ ਮਕਬੂਲ ਹੈ। ਇਸ ਦੇ ਇਲਾਵਾ ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਖਿੱਚੜੀ ਦਾ ਮਹੱਤਵ ਸੀ। ਉਨ੍ਹਾਂ ਆਂਡੇ ਤੇ ਮੱਛੀ ਮਿਲਾ ਕੇ ਕੈਡਗਰੀ ਨਾਂ ਦਾ ਨਾਸ਼ਤਾ ਬਣਾਇਆ। ਇਸ ਤੋਂ ਇਲਾਵਾ ਮਿਸਰ 'ਚ ਕੁਸ਼ਾਰੀ ਪਕਾਇਆ ਜਾਂਦਾ ਹੈ, ਜੋ ਖਿਚੜੀ ਨਾਲ ਮਿਲਦਾ ਜੁਲਦਾ ਹੈ।

ਇਹ ਖ਼ਬਰ ਵੀ ਪੜ੍ਹੋ - ਲੋਹੜੀ ਤੋਂ ਅਗਲੇ ਦਿਨ ਸ਼ਰਧਾ ਨਾਲ ਮਨਾਇਆ ਜਾਂਦੈ 'ਮਾਘੀ ਦਾ ਤਿਉਹਾਰ', ਜਾਣੋ ਕੀ ਹੈ ਇਤਿਹਾਸ

ਕੁਦਰਤੀ ਮਹੱਤਵ
ਇਸ ਤੋਂ ਇਲਾਵਾ ਇਸ ਦਾ ਇੱਕ ਹੋਰ ਕੁਦਰਤੀ ਕਾਰਨ ਵੀ ਹੈ। ਦਰਅਸਲ ਮਕਰ ਸੰਕ੍ਰਾਂਤੀ ਦੇ ਕੁਝ ਦਿਨ ਬਾਅਦ ਬਸੰਤ ਦਾ ਆਗਮਨ ਹੁੰਦਾ ਹੈ। ਬਸੰਤ ਰੁੱਤ ਦਾ ਰੰਗ ਪੀਲਾ ਹੁੰਦਾ ਹੈ ਤੇ ਖਿਚੜੀ ਦਾ ਰੰਗ ਵੀ ਪੀਲਾ ਹੁੰਦਾ ਹੈ।
 

ਇਹ ਖ਼ਬਰ ਵੀ ਪੜ੍ਹੋ - Makar Sankranti 2022: ਇਸ ਦਿਨ ਦਾਨ ਕਰਨ ਸਮੇਤ ਜ਼ਰੂਰ ਕਰੋ ਇਹ ਕੰਮ, ਇਨ੍ਹਾਂ ਚੀਜ਼ਾਂ ਤੋਂ ਹਮੇਸ਼ਾ ਰਹੋ ਦੂਰ


author

sunita

Content Editor

Related News