ਖ਼ੁਲਾਸਾ: ਪੰਜਾਬ ਦੇ 13 ਜ਼ਿਲ੍ਹਿਆਂ ''ਚ ਸਿਲੰਡਰਾਂ ''ਚੋਂ ਗੈਸ ਚੋਰੀ ਕਰ ਰਿਹੈ ਮਾਫ਼ੀਆ, ਇਸ ਗੱਲ ਦਾ ਰੱਖੋ ਧਿਆਨ

12/20/2023 1:42:28 PM

ਚੰਡੀਗੜ੍ਹ- ਪੰਜਾਬ ਵਿਚ ਸ਼ਰਾਬ-ਰੇਤ ਅਤੇ ਲੈਂਡ ਮਾਫ਼ੀਆ ਤੋਂ ਬਾਅਦ ਗੈਸ ਸਿਲੰਡਰ ਅਤੇ ਡੀਜ਼ਲ ਦੀ ਚੋਰੀ ਦੇ ਮਾਫ਼ੀਆ ਦਾ ਖ਼ੁਲਾਸਾ ਹੋਇਆ ਹੈ। ਇਹ ਮਾਫ਼ੀਆ ਪੰਜਾਬ ਵਿੱਚ ਸਰਗਰਮ ਹੈ। ਇਹ ਮਾਮਲਾ ਵੱਡੇ ਪੱਧਰ 'ਤੇ ਸਾਹਮਣੇ ਆ ਰਿਹਾ ਹੈ। ਪੈਟਰੋਲੀਅਮ ਕੰਪਨੀਆਂ ਤੋਂ ਜਦੋਂ ਇਹ ਮਾਮਲਾ ਨਹੀਂ ਸਲਝਿਆ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੈਟਰੋਲੀਅਮ ਮੰਤਰਾਲਾ ਨੂੰ ਕੀਤੀ। ਹੁਣ ਪੈਟਰੋਲੀਅਮ ਮੰਤਰਾਲੇ ਦੇ ਨਿਰਦੇਸ਼ਕ 'ਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਪੁਲਸ ਅਧਿਕਾਰੀਆਂ ਨੂੰ, ਐੱਸ. ਪੀ. ਜਾਂ ਡੀ. ਐੱਸ. ਪੀ. ਪੱਧਰ ਦੇ ਪ੍ਰਬੰਧਕਾਂ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਨੂੰ ਰੋਕਣ ਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।

ਉੱਚ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬੇ ਦੇ 13 ਜ਼ਿਲ੍ਹਿਆਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਟੈਂਕਰਾਂ ਅਤੇ ਸਿਲੰਡਰਾਂ ਤੋਂ ਗੈਸ ਅਤੇ ਪੈਟਰੋਲ ਅਤੇ ਡੀਜ਼ਲ ਦੀ ਚੋਰੀ ਵੱਡੇ ਪੱਧਰ 'ਤੇ ਹੋ ਰਹੀ ਹੈ। ਸ਼ਿਕਾਇਤਕਰਤਾਵਾਂ ਵਿੱਚ ਆਮ ਲੋਕਾਂ ਦੇ ਨਾਲ-ਨਾਲ ਗੈਸ ਏਜੰਸੀ ਮਾਲਕ ਵੀ ਸ਼ਾਮਲ ਹਨ। ਸੂਬੇ ਵਿੱਚ ਕਰੀਬ 720 ਗੈਸ ਏਜੰਸੀਆਂ ਹਨ। ਇਕ ਸਾਲ ਵਿੱਚ ਗੈਸ ਦੀ ਕਮੀ ਨਾਲ ਸਬੰਧਤ 30 ਹਜ਼ਾਰ ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਵਿਭਾਗ ਵੱਲੋਂ ‘ਯੈਲੋ ਅਲਰਟ’ ਜਾਰੀ, ਜਾਣੋ ਆਉਣ ਵਾਲੇ ਦਿਨਾਂ ਦੀ Weather ਦੀ ਤਾਜ਼ਾ ਅਪਡੇਟ

ਮਾਫ਼ੀਆ 'ਤੇ ਕਾਰਵਾਈ ਲਈ ਐੱਸ. ਪੀ., ਡੀ. ਐੱਸ. ਪੀ. ਪੱਧਰ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਦਾ ਗਠਨ 

ਇਨ੍ਹਾਂ ਜ਼ਿਲ੍ਹਿਆਂ ਤੋਂ ਮਿਲ ਰਹੀਆਂ ਚੋਰੀ ਦੀਆਂ ਸ਼ਿਕਾਇਤਾਂ
ਮੁਹਾਲੀ, ਰੋਪੜ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਫ਼ਿਰੋਜ਼ਪੁਰ, ਬਠਿੰਡਾ, ਅੰਮ੍ਰਿਤਸਰ, ਮੋਗਾ, ਫ਼ਾਜ਼ਿਲਕਾ, ਪਟਿਆਲਾ, ਫ਼ਿਰੋਜ਼ਪੁਰ ਤੋਂ ਗੈਸ ਅਤੇ ਪੈਟਰੋਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ।

ਪੂਰੇ ਸਿਲੰਡਰ ਦਾ ਭਾਰ 29.5 ਕਿਲੋ ਹੋਣਾ ਚਾਹੀਦੈ
ਇਕ ਘਰੇਲੂ ਖਾਲੀ ਸਿਲੰਡਰ ਦਾ ਭਾਰ 15.3 ਕਿਲੋਗ੍ਰਾਮ ਹੁੰਦਾ। ਰਸੋਈ ਗੈਸ 14.2 ਕਿਲੋਗ੍ਰਾਮ ਹੁੰਦੀ ਹੈ। ਜਦੋਂ ਸਿਲੰਡਰ ਖ਼ਰੀਦੋ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਦਾ ਕੁੱਲ ਭਾਰ 29.5 ਕਿਲੋਗ੍ਰਾਮ ਹੋਣਾ ਚਾਹੀਦਾ ਹੈ।

ਕਿੱਥੇ ਕਰੀਏ ਸ਼ਿਕਾਇਤ 
ਜੇਕਰ ਗੈਸ ਦਾ ਭਾਰ 150 ਗ੍ਰਾਮ ਤੋਂ ਵੱਧ ਜਾਂ ਘੱਟ ਹੈ ਤਾਂ ਤੁਸੀਂ ਸੀਲਬੰਦ ਸਿਲੰਡਰ ਲੈਣ ਤੋਂ ਇਨਕਾਰ ਕਰ ਸਕਦੇ ਹੋ। ਤੁਸੀਂ ਇਸ ਦੇ ਲਈ ਆਪਣੇ ਡੀਲਰ ਨੂੰ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਇਸ ਬਾਰੇ ਮੰਤਰਾਲੇ ਅਤੇ ਗੈਸ ਕੰਪਨੀ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ਿਕਾਇਤ ਕਰ ਸਕਦੇ ਹੋ।
ਸੂਤਰਾਂ ਮੁਤਾਬਕ ਗੈਸ ਚੋਰੀ ਦੋ ਤਰ੍ਹਾਂ ਨਾਲ ਹੁੰਦੀ ਹੈ। ਇਕ ਸਿਲੰਡਰ ਤੋਂ ਅਤੇ ਦੂਜੀ ਟੈਂਕਰ ਤੋਂ। ਸਿਲੰਡਰ ਵਿਚੋਂ ਚੋਰੀ ਕਰਨ ਲਈ ਲੋਹੇ ਦੀ ਖ਼ਾਸ ਪਾਈਪ ਬਣਾਈ ਜਾਂਦੀ ਹੈ, ਜਿਸ ਨੂੰ ਖਾਲੀ ਅਤੇ ਭਰੇ ਹੋਏ ਸਿਲੰਡਰ ਦੇ ਵਿਚਕਾਰ ਰੱਖਿਆ ਜਾਂਦਾ ਹੈ। ਇਸ ਰਾਹੀਂ ਇਕ ਸਿਲੰਡਰ ਵਿੱਚੋਂ ਦੋ ਤੋਂ ਤਿੰਨ ਕਿਲੋ ਗੈਸ ਚੋਰੀ ਕੀਤੀ ਜਾਂਦੀ ਹੈ। ਕਈ ਵਾਰ ਭਾਰ ਪੂਰਾ ਕਰਨ ਲਈ ਇਸ ਵਿਚ ਪਾਣੀ ਭਰਿਆ ਜਾਂਦਾ ਹੈ। ਉਥੇ ਹੀ ਟੈਂਕਰਾਂ ਵਿੱਚੋਂ ਗੈਸ ਅਤੇ ਪੈਟਰੋਲ-ਡੀਜ਼ਲ ਚੋਰੀ ਕਰਨ ਲਈ ਸੈਕਸ਼ਨ ਮਸ਼ੀਨਾਂ ਲਗਾਈਆਂ ਜਾਂਦੀਆਂ ਹਨ। ਇਹ ਡਰਾਈਵਰ ਦੀ ਮਿਲੀਭੁਗਤ ਨਾਲ ਅਜਿਹਾ ਹੁੰਦਾ ਹੈ। ਚੋਰੀ ਕੀਤੀ ਗਈ ਗੈਸ ਦਾ ਭਾਰ ਪੂਰਾ ਕਰਨ ਲਈ

ਟੈਂਕਰ ਵਿਚ ਖ਼ੁਫ਼ੀਆ ਬਣਾਈ ਜਾਂਦੀ ਹੈ। ਜਦੋਂ ਟੈਂਕਰ ਨੂੰ ਭਰਨ ਤੋਂ ਬਾਅਦ ਤੋਲਿਆ ਜਾਂਦਾ ਹੈ ਤਾਂ ਇਹ ਡਿੱਗੀਆਂ ਖ਼ਾਲੀ ਹੁੰਦੀਆਂ ਹਨ। ਗੈਸ ਚੋਰੀ ਕਰਨ ਤੋਂ ਬਾਅਦ ਉਸ ਵਿਚ ਪੱਥਰ ਜਾਂ ਹੋਰ ਚੀਜ਼ਾਂ ਰੱਖ ਦਿੱਤੀਆਂ ਜਾਂਦੀਆਂ ਹਨ। ਇਥੋਂ ਤੱਕ ਕਿ ਇਸ ਗਿਰੋਹ ਕੋਲ ਡਿਜੀਟਲ ਤਾਲੇ ਖੋਲ੍ਹਣ ਲਈ ਹਾਈਟੈੱਕ ਸਿਸਟਮ ਹੈ।
ਹੁਸ਼ਿਆਰਪੁਰ ਜ਼ਿਲ੍ਹੇ ਵਿਚ ਹਿੰਦੁਸਤਾਨ ਪੈਟਰੋਲੀਅਮ (ਐੱਚ. ਪੀ) ਅਤੇ ਜਲੰਧਰ ਵਿਚ ਇੰਡੀਅਨ ਆਇਲ (ਇੰਡੇਨ) ਦਾ ਗੈਸ ਫਿਲਿੰਗ ਸਟੇਸ਼ਨ ਹੈ। ਇਥੋਂ ਤੱਕ ਹੋਰ ਸੂਬਿਆਂ ਵਿਚੋਂ ਗੈਸ ਆਉਂਦੀ ਹੈ ਅਤੇ ਇਥੇ ਸਿਲਡੰਰ ਭਰ ਕੇ ਸਪਲਾਈ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਬਠਿੰਡਾ ਜ਼ਿਲ੍ਹੇ ਵਿਚ ਰਿਫ਼ਾਇਨਰੀ ਹੈ,ਜਿੱਥੋਂ ਤੇਲ ਦੀ ਸਪਲਾਈ ਹੁੰਦੀ ਹੈ। 

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੀਆਂ ਤਿਆਰੀਆਂ, ਵੱਧ ਸੀਟਾਂ ਹਾਸਲ ਕਰਨ ਲਈ ‘ਆਪ’ ਤੇ ਕਾਂਗਰਸ ਦਬਾਅ ਦੀ ਸਿਆਸਤ ਕਰਨ ’ਚ ਜੁਟੀਆਂ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News