ਨਵਜੋਤ ਸਿੱਧੂ ਦਾ ਵੱਡਾ ਦਾਅਵਾ, ਕਿਹਾ- ਵਾਅਦੇ ਪੂਰੇ ਨਾ ਹੋਏ ਤਾਂ ਸਿਆਸਤ ਛੱਡ ਦੇਵਾਂਗਾ
Saturday, Feb 05, 2022 - 11:19 AM (IST)
ਅੰਮ੍ਰਿਤਸਰ (ਕਮਲ) - ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹਲਕੇ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਵੱਡਾ ਬਿਆਨ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਉਹ ਰਾਜਨੀਤੀ ਛੱਡ ਦੇਣਗੇ। ਉਨ੍ਹਾਂ ਕਿਹਾ ਕਿ ਸਿੱਧੂ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰ ਸਕਦਾ ਹੈ, ਰੇਤ 'ਤੇ ਵੀ ਲੜ ਸਕਦਾ ਹੈ। ਸਿੱਧੂ ਹਲਕਾ ਪੂਰਬੀ ਦੇ ਵਰਕਰਾਂ ਦੀ ਖਾਤਿਰ ਮਾਫ਼ੀਆ ਨਾਲ ਪੰਗਾ ਪਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਸਾਲ ਪਹਿਲਾਂ ਕੈਨੇਡਾ ਗਏ ਧਾਰੀਵਾਲ ਦੇ ਨੌਜਵਾਨ ਦੀ ਮੌਤ, ਘਰ ’ਚ ਪਿਆ ਚੀਕ ਚਿਹਾੜਾ
ਨਵਜੋਤ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਬਾਦਲਿਆ ਗਿਆ ਤਾਂ ਪੰਜਾਬ ਵਿਚੋਂ ਮਾਫ਼ੀਆ ਦਾ ਖ਼ਾਤਮਾ ਹੋ ਜਾਵੇਗਾ ਅਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕੀਤਾ ਜਾਵੇਗਾ। ਨਵਜੋਤ ਨੇ ਕਿਹਾ ਕਿ ਅੱਜ ਜੋ ਲੜਾਈ ਲੜੀ ਜਾ ਰਹੀ ਹੈ ਉਹ ਮਹਾਂਭਾਰਤ ਦੀ ਹੈ, ਧਰਮ ਅਤੇ ਅਧਰਮ ਦੀ ਹੈ, ਹਰਮ ਅਤੇ ਇਮਾਨ ਦੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਕੋਲ 2 ਨੰਬਰ ਦਾ ਕੰਮ ਹੈ, ਫੜਨਗੇ, ਟੋਇਆਂ ਦੇ ਗੱਟੇ ਵੇਚਣਗੇ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)
ਉਨ੍ਹਾਂ ਕਿਹਾ ਕਿ ਮੇਰੇ ਕੋਲੋਂ ਮੇਰੀ ਯੋਗਤਾ ਪੁੱਛੀ ਜਾ ਰਹੀ ਹੈ। ਮੇਰੀ ਯੋਗਤਾ ਇਹ ਹੈ ਕਿ ਮੈਂ ਕਰਤਾਰਪੁਰ ਨੂੰ ਤਰਸਿਆ ਹੈ, ਬਾਬਾ ਨਾਨਕ ਧੰਨ ਹੈ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਪੰਜਾਬ ਦੀ ਨਵੀਂ ਸਿਰਜਣਾ ਲਈ ਹੈ। ਇਸ ਦੌਰਾਨ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਵਿਅੰਗ ਕੱਸਦਿਆਂ ਹੋਇਆ ਕਿਹਾ ਕਿ ਕੇਜਰੀਵਾਲ ਨੇ 2015 'ਚ 8 ਲੱਖ ਦੇਣ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਨੇ 440 ਨੌਕਰੀਆਂ ਹੀ ਦਿੱਤੀਆਂ।
ਪੜ੍ਹੋ ਇਹ ਵੀ ਖ਼ਬਰ - ED ਦੀ ਰੇਡ ਨੂੰ ਲੈ ਕੇ ਮਜੀਠੀਆ ਦਾ ਵੱਡਾ ਬਿਆਨ, ਕਿਹਾ-ਮਨੀ ਤੇ ਹਨੀ ਫੜੇ ਗਏ, ਹੁਣ ਚੰਨੀ ਦੀ ਵਾਰੀ
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ