ਮਾਛੀਵਾੜਾ ''ਚ ''ਪੰਜਾਬ ਬੰਦ'' ਦੀ ਕਾਲ ਬੇਅਸਰ, ਖੁੱਲ੍ਹੇ ਰਹੇ ਬਾਜ਼ਾਰ

Saturday, Jan 25, 2020 - 02:36 PM (IST)

ਮਾਛੀਵਾੜਾ ''ਚ ''ਪੰਜਾਬ ਬੰਦ'' ਦੀ ਕਾਲ ਬੇਅਸਰ, ਖੁੱਲ੍ਹੇ ਰਹੇ ਬਾਜ਼ਾਰ

ਮਾਛੀਵਾੜਾ ਸਾਹਿਬ (ਟੱਕਰ) : 'ਨਾਗਰਿਕਤਾ ਸੋਧ ਐਕਟ' ਅਤੇ ਕੇਂਦਰ ਸਰਕਾਰ ਦੇ ਹਿੰਦੂ ਰਾਸ਼ਟਰ ਏਜੰਡੇ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਦਲ ਖਾਲਸਾ ਵਲੋਂ 'ਪੰਜਾਬ ਬੰਦ' ਦੀ ਕਾਲ ਮਾਛੀਵਾੜਾ 'ਚ ਪੂਰੀ ਤਰ੍ਹਾਂ ਬੇਅਸਰ ਦਿਖਾਈ ਦਿੱਤੀ ਕਿਉਂਕਿ ਇੱਥੇ ਬਹੁਤੇ ਲੋਕਾਂ ਨੂੰ ਬੰਦ ਦੀ ਕਾਲ ਦਾ ਪਤਾ ਹੀ ਨਹੀਂ ਲੱਗਿਆ। ਮਾਛੀਵਾੜਾ ਸਾਹਿਬ 'ਚ ਬਾਜ਼ਾਰ ਅਤੇ ਦੁਕਾਨਾਂ ਆਮ ਦਿਨਾਂ ਵਾਂਗ ਖੁੱਲ੍ਹੀਆਂ ਦਿਖਾਈ ਦਿੱਤੀਆਂ ਅਤੇ ਚਹਿਲ-ਪਹਿਲ ਵੀ ਆਮ ਵਾਂਗ ਰਹੀ। ਕੁੱਲ ਮਿਲਾ ਕੇ 'ਪੰਜਾਬ ਬੰਦ' ਦੀ ਕਾਲ ਦਾ ਅਸਰ ਮਾਛੀਵਾੜਾ 'ਚ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲਿਆ। ਸਮਰਾਲਾ ਦੇ ਡੀ. ਐਸ. ਪੀ ਐਚ. ਐਸ ਮਾਨ, ਥਾਣਾ ਮੁਖੀ ਸੁਖਵੀਰ ਸਿੰਘ ਪੁਲਸ ਬਲ ਸਮੇਤ ਇਲਾਕੇ 'ਚ ਪੂਰੀ ਤਰ੍ਹਾਂ ਮੁਸ਼ਤੈਦ ਦਿਖਾਈ ਦਿੱਤੇ ਪਰ ਕੋਈ ਵੀ ਜੱਥੇਬੰਦੀ ਨੇ ਨਾ ਕੋਈ ਰੋਸ ਪ੍ਰਦਰਸ਼ਨ ਕੀਤਾ ਅਤੇ ਨਾ ਹੀ ਦੁਕਾਨਾਂ ਬੰਦ ਕਰਨ ਲਈ ਬਜ਼ਾਰਾਂ 'ਚ ਉਤਰੇ।


author

Babita

Content Editor

Related News