ਮਾਛੀਵਾੜਾ ਪੁਲਸ ਦੀ ਵੱਡੀ ਕਾਰਵਾਈ, ਥਾਣੇ ਦੇ ਰਿਕਾਰਡ ’ਚ ਪਹਿਲੀ ਵਾਰ 30 ਦਿਨਾਂ ’ਚ 40 ਮਾਮਲੇ ਦਰਜ

Tuesday, Aug 01, 2023 - 07:09 PM (IST)

ਮਾਛੀਵਾੜਾ ਪੁਲਸ ਦੀ ਵੱਡੀ ਕਾਰਵਾਈ, ਥਾਣੇ ਦੇ ਰਿਕਾਰਡ ’ਚ ਪਹਿਲੀ ਵਾਰ 30 ਦਿਨਾਂ ’ਚ 40 ਮਾਮਲੇ ਦਰਜ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਥਾਣਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਕਿ 30 ਦਿਨਾਂ ’ਚ 40 ਅਪਰਾਧਿਕ ਮਾਮਲੇ ਦਰਜ ਹੋਏ ਜਿਸ ’ਚੋਂ ਪੁਲਸ ਨੇ 37 ਸੁਲਝਾ ਲਏ। ਪ੍ਰਾਪਤ ਅੰਕੜਿਆਂ ਅਨੁਸਾਰ 1 ਜੁਲਾਈ ਤੋਂ ਲੈ ਕੇ 31 ਜੁਲਾਈ ਤੱਕ ਪੁਲਸ ਥਾਣਾ ਵਿਚ 40 ਰਿਕਾਰਡਤੋੜ ਮਾਮਲੇ ਦਰਜ ਹੋਏ ਅਤੇ ਹੁਣ ਤੱਕ 7 ਮਹੀਨਿਆਂ ’ਚ ਕੁੱਲ 154 ਮਾਮਲੇ ਦਰਜ ਹੋ ਚੁੱਕੇ ਹਨ ਜੋ ਕਿ ਵੱਡੀ ਕਾਰਵਾਈ ਹੈ। ਪਿਛਲੇ ਸਾਲ 2022 ਦੌਰਾਨ 12 ਮਹੀਨਿਆਂ ’ਚ 166 ਮਾਮਲੇ ਦਰਜ ਹੋਏ ਸਨ ਜਦਕਿ ਹੁਣ 7 ਮਹੀਨਿਆਂ ’ਚ 154 ਮਾਮਲੇ ਦਰਜ ਹੋਣ ’ਤੇ ਇਹ ਸੰਕੇਤ ਜਾਂਦਾ ਹੈ ਕਿ ਜਿੱਥੇ ਇਲਾਕੇ ’ਚ ਅਪਰਾਧਿਕ ਮਾਮਲੇ ਵਧੇ ਹਨ, ਉੱਥੇ ਹੀ ਪੁਲਸ ਨੇ ਵੀ ਮੁਸ਼ਤੈਦੀ ਦਿਖਾਈ। ਮਾਛੀਵਾੜਾ ਪੁਲਸ ਥਾਣਾ ਵਿਚ ਜੁਲਾਈ ਮਹੀਨੇ ਅੰਦਰ ਜੋ 40 ਮਾਮਲੇ ਦਰਜ ਹੋਏ ਹਨ, ਉਸ ’ਚੋਂ 10 ਮਾਮਲੇ ਚੋਰੀ ਦੇ ਹਨ ਜਿਨ੍ਹਾਂ ’ਚੋਂ ਪੁਲਸ ਨੇ 8 ਮਾਮਲੇ ਸੁਲਝਾ ਲਏ ਜਦਕਿ 2 ਮਾਮਲਿਆਂ ’ਚ ਕਥਿਤ ਦੋਸ਼ੀ ਕਾਬੂ ਨਹੀਂ ਆਏ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ 5 ਅਗਸਤ ਤੱਕ ਛੁੱਟੀਆਂ ਦਾ ਐਲਾਨ

ਇਸ ਤੋਂ ਇਲਾਵਾ 6 ਮਾਮਲੇ ਨਸ਼ਾ ਤਸਕਰੀ ਦੇ ਦਰਜ ਹੋਏ ਜਿਸ ਵਿਚ ਪੁਲਸ ਨੇ ਕਥਿਤ ਦੋਸ਼ੀਆਂ ਤੋਂ ਭੁੱਕੀ, ਸਮੈਕ, ਹੈਰੋਇਨ ਬਰਾਮਦ ਤਕੀਤੀ ਜਦਕਿ 2 ਮਾਮਲੇ ਸ਼ਰਾਬ ਤਸਕਰੀ ਦੇ ਵੀ ਹਨ। ਪੁਲਸ ਨੇ ਇਸ ਮਹੀਨੇ 2 ਆਰਮਜ਼ ਐਕਟ ਅਤੇ 2 ਮਰਨ ਲਈ ਮਜ਼ਬੂਰ ਕਰਨ ਦੇ ਮਾਮਲੇ ਦਰਜ ਕੀਤੇ। ਇਸ ਮਹੀਨੇ ਦਾ ਸਭ ਤੋਂ ਚਰਚਿਤ ਮਾਮਲਾ ਮਾਛੀਵਾੜਾ ਪੁਲਸ ਥਾਣਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ’ਤੇ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਵਲੋਂ ਹਮਲੇ ਦਾ ਸੀ ਜਿਸ ’ਤੇ ਪੁਲਸ ਨੇ ਕੁਝ ਹੀ ਘੰਟਿਆਂ ’ਚ 10 ਕਥਿਤ ਦੋਸ਼ੀ ਕਾਬੂ ਕਰਕੇ ਸਲਾਖ਼ਾਂ ਪਿੱਛੇ ਡੱਕ ਦਿੱਤੇ। ਮਾਛੀਵਾੜਾ ਪੁਲਸ ਥਾਣਾ ਵਿਚ 3 ਮਾਮਲੇ ਧੋਖਾਧੜੀ ਦੇ ਵੀ ਦਰਜ ਹੋਏ। ਮਾਛੀਵਾੜਾ ਇਲਾਕੇ ਵਿਚ ਵੱਧਦਾ ਨਸ਼ਿਆਂ ਦਾ ਰੁਝਾਨ ਅਤੇ ਵੱਧਦੇ ਅਪਰਾਧਿਕ ਮਾਮਲਿਆਂ ਕਾਰਨ ਹੀ ਪੁਲਸ ਨੇ 1 ਮਹੀਨੇ ’ਚ 40 ਮਾਮਲੇ ਦਰਜ ਕੀਤੇ ਤਾਂ ਜੋ ਅਪਰਾਧ ਨੂੰ ਨੱਥ ਪੈ ਸਕੇ।

ਇਹ ਵੀ ਪੜ੍ਹੋ : ਵੱਡੀ ਖਬਰ : ਖਾਲਸਾ ਏਡ ਦੇ ਮੁੱਖ ਦਫ਼ਤਰ ’ਚ ਐੱਨ. ਆਈ. ਏ. ਦੀ ਰੇਡ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News