ਝੋਨੇ ਦੀ ਖ਼ਰੀਦ ਬੰਦ ਕਰਨ ਤੋਂ ਪਹਿਲਾਂ ਸਰਕਾਰ ਨੇ ਬੋਗਸ ਬਿਲਿੰਗ ਰੋਕਣ ਲਈ ਚੁੱਕੇ ਸਖ਼ਤ ਕਦਮ

Wednesday, Nov 10, 2021 - 03:30 PM (IST)

ਝੋਨੇ ਦੀ ਖ਼ਰੀਦ ਬੰਦ ਕਰਨ ਤੋਂ ਪਹਿਲਾਂ ਸਰਕਾਰ ਨੇ ਬੋਗਸ ਬਿਲਿੰਗ ਰੋਕਣ ਲਈ ਚੁੱਕੇ ਸਖ਼ਤ ਕਦਮ

ਮਾਛੀਵਾੜਾ ਸਾਹਿਬ (ਟੱਕਰ) : ਸਰਕਾਰ ਵੱਲੋਂ ਭਲਕੇ 11 ਨਵੰਬਰ ਤੱਕ ਹੀ ਝੋਨੇ ਦੀ ਖ਼ਰੀਦ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਇਸ ਦੀ ਸਰਕਾਰੀ ਖ਼ਰੀਦ ਨਹੀਂ ਹੋਵੇਗੀ ਪਰ ਨਾਲ ਹੀ ਸਰਕਾਰ ਨੇ ਬੋਗਸ ਬਿਲਿੰਗ ਜਾਂ ਖ਼ਰੀਦ ਨਾ ਹੋਵੇ, ਉਸ ਲਈ ਸਖ਼ਤ ਕਦਮ ਚੁੱਕੇ ਹਨ। ਮਾਛੀਵਾੜਾ ਅਨਾਜ ਮੰਡੀ ’ਚ ਸਰਕਾਰ ਦੀਆਂ ਹਦਾਇਤਾਂ ’ਤੇ 11 ਨਵੰਬਰ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਹੋਣ ਜਾ ਰਹੀ ਹੈ ਪਰ ਅੱਜ ਜਿਹੜੇ ਵੀ ਕਿਸਾਨ ਮੰਡੀ ’ਚ ਫ਼ਸਲ ਲੈ ਕੇ ਆਏ, ਉਨ੍ਹਾਂ ਦੀ ਅਨਾਜ ਮੰਡੀ ਦੇ ਮੁੱਖ ਗੇਟ ’ਤੇ ਵੀਡੀਓਗ੍ਰਾਫ਼ੀ ਕੀਤੀ ਗਈ। ਮਾਰਕਿਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਅਨਾਜ ਮੰਡੀ ਦੇ ਮੁੱਖ ਗੇਟ ਅੱਗੇ ਆਪਣਾ ਸਟਾਫ਼ ਤਾਇਨਾਤ ਕਰ ਦਿੱਤਾ ਅਤੇ ਨਾਲ ਹੀ ਜਿਹੜਾ ਕਿਸਾਨ ਫ਼ਸਲ ਲੈ ਕੇ ਆਉਂਦਾ ਹੈ, ਉਸ ਦੀ ਵੀਡੀਓਗ੍ਰਾਫ਼ੀ ਦੇ ਨਾਲ-ਨਾਲ ਪੱਕਾ ਸਬੂਤ ਰੱਖਦਿਆਂ ਅੱਜ ਦੀ ਮਿਤੀ ਦੇ ਅਖ਼ਬਾਰ ਨਾਲ ਫੋਟੋ ਕੀਤੀ ਜਾਂਦੀ ਹੈ ਤਾਂ ਜੋ ਸਪੱਸ਼ਟ ਹੋ ਸਕੇ ਕਿ ਝੋਨਾ ਅੱਜ ਹੀ ਮੰਡੀ ’ਚ ਵਿਕਣ ਲਈ ਆਇਆ ਹੈ।

ਇਹ ਵੀ ਪੜ੍ਹੋ : ਧੀ ਦੀ ਡੋਲੀ ਤੁਰਨ ਤੋਂ ਪਹਿਲਾਂ ਹੀ ਟੁੱਟਿਆ ਕਹਿਰ, ਰੋਂਦੇ ਟੱਬਰ ਨੂੰ ਦੇਖ ਹਰ ਕਿਸੇ ਦਾ ਪਿਘਲ ਗਿਆ ਦਿਲ (ਤਸਵੀਰਾਂ)

PunjabKesari

ਇੱਥੋਂ ਤੱਕ ਕਿ ਅਨਾਜ ਮੰਡੀ ’ਚ ਜਿਹੜੀਆਂ ਝੋਨੇ ਦੀਆਂ ਢੇਰੀਆਂ ਵਿਕਣ ਲਈ ਪਈਆਂ ਹਨ, ਉੱਥੇ ਵੀ ਕਿਸਾਨਾਂ ਦੀ ਫ਼ਸਲ ਨਾਲ ਹੱਥ ’ਚ ਮੌਜੂਦਾ ਅਖ਼ਬਾਰ ਫੜ੍ਹਾ ਕੇ ਫੋਟੋ ਖਿੱਚੀ ਗਈ ਤਾਂ ਜੋ ਪੁਖ਼ਤਾ ਸਬੂਤ ਬਣ ਸਕੇ ਕਿ ਮੰਡੀ ’ਚ ਅਜੇ ਕਿੰਨੀ ਫ਼ਸਲ ਵਿਕਣ ਲਈ ਬਾਕੀ ਪਈ ਹੈ।

ਇਹ ਵੀ ਪੜ੍ਹੋ : ਤਲਖ਼ੀ ਮਗਰੋਂ ਇਕ ਮੰਚ 'ਤੇ 'ਚੰਨੀ-ਸਿੱਧੂ', ਸ਼ਾਮ 4 ਵਜੇ ਸਾਂਝੇ ਤੌਰ 'ਤੇ ਕਰਨਗੇ ਪ੍ਰੈੱਸ ਕਾਨਫਰੰਸ

ਮਾਰਕਿਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਸਖ਼ਤ ਹਦਾਇਤਾਂ ਹਨ ਕਿ 11 ਅਕਤੂਬਰ ਤੋਂ ਬਾਅਦ ਕੋਈ ਵੀ ਝੋਨੇ ਦੀ ਖ਼ਰੀਦ ਨਾ ਕੀਤੀ ਜਾਵੇ ਅਤੇ ਉਸ ਤੋਂ ਪਹਿਲਾਂ ਜੋ ਵੀ ਫ਼ਸਲ ਮੰਡੀ ’ਚ ਵਿਕਣ ਲਈ ਆਉਂਦੀ ਹੈ, ਉਸ ਦੇ ਪੁਖ਼ਤਾ ਸਬੂਤ ਤੋਂ ਬਾਅਦ ਖ਼ਰੀਦ ਕਰ ਲਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਆੜ੍ਹਤੀ ਨਿਯਮਾਂ ਦੀ ਉਲੰਘਣਾ ਕਰਦਿਆਂ ਸਰਕਾਰੀ ਖ਼ਰੀਦ ਦੀ ਬੋਗਸ ਬਿਲਿੰਗ ਕਰੇਗਾ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨ ਨੇ ਸਿੰਘੂ ਬਾਰਡਰ 'ਤੇ ਕੀਤੀ ਖ਼ੁਦਕੁਸ਼ੀ, ਇਸ ਕਾਰਨ ਚੁੱਕਿਆ ਖ਼ੌਫ਼ਨਾਕ ਕਦਮ
ਕੇਂਦਰ ਸਰਕਾਰ ਝੋਨੇ ਦੀ ਖ਼ਰੀਦ ਬੰਦ ਕਰਨ ਸਬੰਧੀ ਆਪਣਾ ਫ਼ੈਸਲਾ ਵਾਪਸ ਲਵੇ : ਕੂੰਨਰ
ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਤੇਜਿੰਦਰ ਸਿੰਘ ਕੂੰਨਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਝੋਨੇ ਦੀ ਖ਼ਰੀਦ 15 ਦਿਨ ਪਹਿਲਾਂ ਹੀ ਬੰਦ ਕਰ ਦਿੱਤੀ ਗਈ ਹੋਵੇ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੇ ਝੋਨੇ ਦੀ ਬਿਜਾਈ ਪੱਛੜ ਕੇ ਕੀਤੀ ਹੈ, ਉਹ ਦੇਰੀ ਨਾਲ ਪੱਕ ਕੇ ਤਿਆਰ ਹੁੰਦੀ ਹੈ, ਇਸ ਲਈ ਸਰਕਾਰ ਦੇ ਇਸ ਨਾਦਰਸ਼ਾਹੀ ਫ਼ੁਰਮਾਨ ਨਾਲ ਅਜਿਹੇ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋਵੇਗਾ। ਕੂੰਨਰ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਵੱਲੋਂ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕਰ ਦਿੱਤੀ ਹੈ ਕਿ 11 ਨਵੰਬਰ ਤੱਕ ਆਪਣੀ ਫ਼ਸਲ ਮੰਡੀ ’ਚ ਵੇਚਣ ਲਈ ਲਿਆਉਣ ਪਰ ਜੋ ਵਾਂਝੇ ਰਹਿ ਜਾਣਗੇ, ਉਨ੍ਹਾਂ ਦੀ ਬਾਅਦ ’ਚ ਪ੍ਰਾਈਵੇਟ ਵਪਾਰੀ ਲੁੱਟ ਕਰਨਗੇ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News