ਮਾਛੀਵਾਡ਼ਾ ਪੁਲਸ ਵੱਲੋਂ ਗਊਆਂ ਦੀ ਹੱਤਿਆ ਕਰਨ ਵਾਲੇ ਗਿਰੋਹ ਦੇ 7 ਮੈਂਬਰ ਕਾਬੂ

Monday, Jun 13, 2022 - 11:34 PM (IST)

ਮਾਛੀਵਾਡ਼ਾ ਪੁਲਸ ਵੱਲੋਂ ਗਊਆਂ ਦੀ ਹੱਤਿਆ ਕਰਨ ਵਾਲੇ ਗਿਰੋਹ ਦੇ 7 ਮੈਂਬਰ ਕਾਬੂ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵੱਲੋਂ 27 ਮਈ ਨੂੰ ਨੇੜੇ ਵਗਦੀ ਸਰਹਿੰਦ ਨਹਿਰ ’ਚ ਗਊਆਂ ਦੀ ਹੱਤਿਆ ਕਰਕੇ ਉਨ੍ਹਾਂ ਦੀਆਂ ਪੂਛਾਂ ਤੇ ਚਮੜੀ ਬਰਾਮਦ ਕਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਪੁਲਸ ਨੇ ਇਸ ਮਾਮਲੇ ’ਚ ਵੱਡੀ ਸਫਲਤਾ ਹਾਸਲ ਕਰਦਿਆਂ ਗਊਆਂ ਦੀ ਹੱਤਿਆ ਕਰਕੇ ਮਾਸ ਵੇਚਣ ਵਾਲੇ ਵੱਡੇ ਗਿਰੋਹ ਦੇ 7 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ।

ਖ਼ਬਰ ਇਹ ਵੀ : CM ਮਾਨ ਨੇ ਕਿਸਾਨਾਂ ਨੂੰ ਕੀਤੀ ਅਪੀਲ ਤਾਂ ਉਥੇ ਹੀ ਅਦਾਲਤ ਨੇ ਸਾਬਕਾ ਕਾਂਗਰਸੀ ਮੰਤਰੀ ਨੂੰ ਦਿੱਤਾ ਝਟਕਾ, ਪੜ੍ਹੋ Top 10

ਪੁਲਸ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਬੀਰ ਵਾਸੀ ਮੰਨੂ ਕੋਟਾਹ, ਥਾਣਾ ਗੰਦੋ ਜ਼ਿਲਾ ਡੋਡਾ (ਜੰਮੂ) ਹਾਲ ਵਾਸੀ ਗੜ੍ਹੀ ਤਰਖਾਣਾ, ਲਤੀਫ਼ ਵਾਸੀ ਬੌਂਦਲ ਹਾਲ ਵਾਸੀ ਹਰਿਓਂ ਖੁਰਦ, ਲਾਲ ਹੁਸੈਨ ਕਲੂਲ ਥਾਣਾ ਚੰਬਾ ਹਾਲ ਵਾਸੀ ਬਾਲਿਓਂ, ਬਰਕਤ ਅਲੀ ਵਾਸੀ ਭਟੋਲੀ ਜ਼ਿਲ੍ਹਾ ਡੋਡਾ ਹਾਲ ਵਾਸੀ ਪਵਾਤ, ਹਨੀਫ਼ ਵਾਸੀ ਰਤਨਹੇੜੀ, ਮੁਹੰਮਦ ਅਕਰਮ ਵਾਸੀ ਭੱਟੀਆਂ ਹਾਲ ਵਾਸੀ ਰਾਣਵਾਂ, ਮੁਹੰਮਦ ਇਰਸ਼ਾਦ ਵਾਸੀ ਗੰਗਲ ਕੋਟ ਜ਼ਿਲ੍ਹਾ ਡੋਡਾ (ਜੰਮੂ) ਹਾਲ ਵਾਸੀ ਰਾਹੋਂ ਵਜੋਂ ਹੋਈ ਹੈ। ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਰਵੀ ਕੁਮਾਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਪੁਲਸ ਨੇ ਸਰਹਿੰਦ ਨਹਿਰ ’ਚੋਂ ਗਊਆਂ ਦੇ ਮਿਲੇ ਅੰਸ਼ਾਂ ਤੋਂ ਬਾਅਦ ਸਮਰਾਲਾ ਵਾਸੀ ਰਮਨ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਸਾਧੂ ਸਿੰਘ ਧਰਮਸੋਤ ਨੂੰ ਅਦਾਲਤ ਤੋਂ ਝਟਕਾ, ਵਧਿਆ ਰਿਮਾਂਡ

ਸੜਕ ’ਤੇ ਘੁੰਮਦੀਆਂ ਗਊਆਂ ਨੂੰ ਕਾਬੂ ਕਰ ਸੁੰਨਸਾਨ ਜਗ੍ਹਾ ’ਤੇ ਕਰਦੇ ਸਨ ਹੱਤਿਆ
ਮਾਛੀਵਾਡ਼ਾ ਇਲਾਕੇ 'ਚ ਗਊਆਂ ਦੀ ਹੱਤਿਆ ਕਰਨ ਵਾਲਾ ਗਿਰੋਹ ਪਿਛਲੇ 1 ਸਾਲ ਤੋਂ ਸਰਗਰਮ ਸੀ ਅਤੇ ਸਡ਼ਕਾਂ ’ਤੇ ਘੁੰਮਦੀਆਂ ਬੇਸਹਾਰਾ ਗਊਆਂ ਨੂੰ ਕਾਬੂ ਕਰ ਟੈਂਪ ਵਿੱਚ ਲੱਦ ਕੇ ਸਰਹਿੰਦ ਨਹਿਰ ਦੇ ਇਕ ਸੁੰਨਸਾਨ ਜੰਗਲੀ ਖੇਤਰ 'ਚ ਰਾਤ ਨੂੰ ਇਨ੍ਹਾਂ ਦੀ ਹੱਤਿਆ ਕੀਤੀ ਜਾਂਦੀ ਸੀ। ਗਊਆਂ ਦੀ ਹੱਤਿਆ ਕਰਨ ਤੋਂ ਬਾਅਦ ਇਨ੍ਹਾਂ ਦਾ ਮੀਟ ਇਕ ਫਰਿੱਜ਼ਰ ਵਾਲੀ ਗੱਡੀ ਵਿਚ ਲੱਦ ਕੇ ਯੂ.ਪੀ. ਵਿੱਚ ਵੇਚਣ ਲਈ ਭੇਜ ਦਿੱਤਾ ਜਾਂਦਾ ਸੀ। ਇਲਾਕੇ 'ਚ ਪਿਛਲੇ ਕੁਝ ਮਹੀਨਿਆਂ ਤੋਂ ਸਡ਼ਕਾਂ ’ਤੇ ਘੁੰਮਦੀਆਂ ਗਊਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਸੀ ਪਰ ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿ ਇਨ੍ਹਾਂ ਦੀ ਹੱਤਿਆ ਕੀਤੀ ਜਾ ਰਹੀ ਹੈ। ਇਨ੍ਹਾਂ ਗਊਆਂ ਦੀ ਹੱਤਿਆ ਦਾ ਖੁਲਾਸਾ ਤਾਂ ਉਸ ਸਮੇਂ ਹੋਇਆ ਜਦੋਂ ਮਾਸ ਕੱਢਣ ਤੋਂ ਬਾਅਦ ਇਨ੍ਹਾਂ ਦੇ ਅੰਸ਼ ਸਰਹਿੰਦ 'ਚੋਂ ਬਰਾਮਦ ਹੋਏ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Mukesh

Content Editor

Related News