3 ਲਗਜ਼ਰੀ ਗੱਡੀਆਂ ਅਤੇ 150 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਕਾਬੂ

07/14/2019 6:06:54 PM

ਹੁਸ਼ਿਆਰਪੁਰ (ਅਮਰੀਕ) - ਹੁਸ਼ਿਆਰਪੁਰ ਪੁਲਸ ਦੀ ਸ਼ਾਖਾ ਸੀ. ਆਈ. ਸਟਾਫ ਨੇ ਨਾਕੇਬੰਦੀ ਦੌਰਾਨ 150 ਗ੍ਰਾਮ ਹੈਰੋਇਨ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ 3 ਲਗਜ਼ਰੀ ਗੱਡੀਆਂ ਵੀ ਬਰਾਮਦ ਹੋਈਆਂ ਹਨ। ਕਾਬੂ ਕੀਤੇ ਉਕਤ ਵਿਅਕਤੀ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਕਾਬੂ ਕੀਤੇ ਉਕਤ ਮੁਲਜ਼ਮ ਨੂੰ ਪੁੱਛਗਿੱਛ ਗਈ ਰਿਮਾਂਡ 'ਤੇ ਲੈ ਕੇ ਜਾ ਰਹੀ ਹੈ ਤਾਂਕਿ ਇਸ ਗੱਲ ਦਾ ਖੁਲਾਸਾ ਹੋ ਸਕੇ ਕਿ ਉਸ ਦੇ ਨਾਲ ਹੋਰ ਕਿਨ੍ਹੇ ਕੁ ਵਿਅਕਤੀ ਹਨ, ਜੋ ਇਸ ਧੰਦੇ 'ਚ ਉਸ ਦਾ ਸਾਥ ਦੇ ਰਹੇ ਹਨ। 

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਭਾਜਪਾ ਦੇ ਇਕ ਆਗੂ ਨਾਲ ਜੁੜਿਆ ਹੋਇਆ ਹੈ, ਜਿਸ ਦਾ ਭਰਾ ਆਪਣੇ ਭਾਜਪਾ ਭਰਾ ਦੀ ਆੜ 'ਚ ਨਸ਼ੇ ਦਾ ਕਾਰੋਬਾਰ ਕਰ ਰਿਹਾ ਹੈ। ਪੁਲਸ ਦੀ ਸ਼ਾਖਾ ਸੀ.ਆਈ.ਸਟਾਫ ਦੀ ਟੀਮ ਨੇ ਉਕਤ ਵਿਅਕਤੀ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਨਾਕੇਬੰਦੀ ਕਰਕੇ 150 ਗ੍ਰਾਮ ਹੈਰੋਇਨ ਸਣੇ ਅਤੇ 3 ਲਗਜ਼ਰੀ ਗੱਡੀਆਂ ਸਣੇ ਮੌਕੇ ਤੋਂ ਕਾਬੂ ਕਰ ਲਿਆ। ਦੱਸ ਦੇਈਏ ਕਿ ਉਕਤ ਵਿਅਕਤੀ ਦੇ ਖਿਲਾਫ ਪਹਿਲਾਂ ਤੋਂ ਹੀ ਕਈ ਥਾਣਿਆਂ 'ਚ ਮਾਮਲੇ ਦਰਜ ਹਨ।


rajwinder kaur

Content Editor

Related News