ਛੱਤ ਡਿੱਗਣ ਨਾਲ ਮਲਬੇ ਹੇਠ ਆਈਆਂ ਲਗਜ਼ਰੀ ਕਾਰਾਂ, ਵੱਡਾ ਹਾਦਸਾ ਟਲਿਆ

Wednesday, Jan 22, 2020 - 04:26 PM (IST)

ਜਲਾਲਾਬਾਦ (ਸੇਤੀਆ, ਸੁਮਿਤ, ਟੀਨੂੰ) : ਜਲਾਲਾਬਾਦ ਦੇ ਫਿਰੋਜ਼ਪੁਰ-ਫਾਜ਼ਿਲਕਾ ਰੋਡ ਅਤੇ ਬੁੱਧਵਾਰ ਦੁਪਿਹਰ ਕਰੀਬ 12 ਵਜੇ ਫ੍ਰੈਡਜ਼ ਕਾਰ ਬਾਜ਼ਾਰ ਨਾਮਕ ਸ਼ੋਅ ਰੂਮ ਦੀ ਛੱਤ ਅਚਾਨਕ ਹੇਠਾਂ ਡਿੱਗ ਪਈ। ਇਸ ਘਟਨਾਂ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦੋ ਲਗਜ਼ਰੀ ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਦਿੰਦੇ ਹੋਏ ਸ਼ੋਅਰੂਮ ਦੇ ਮਾਲਕ ਜਸਵਿੰਦਰ ਸਿੰਘ ਘਾਰੂ ਨੇ ਦੱਸਿਆ ਕਿ ਇਸ ਹਾਈਵੇ 'ਤੇ ਉਨ੍ਹਾਂ ਦਾ ਕਾਫੀ ਸਮੇਂ ਤੋ ਸ਼ੋਅ ਰੂਮ ਚੱਲ ਰਿਹਾ ਹੈ ਅਤੇ ਉਹ ਪੁਰਾਣੀਆਂ ਕਾਰਾਂ ਦੀ ਸੇਲ ਪ੍ਰਚੇਜ਼ ਦਾ ਕੰਮ ਕਰ ਰਹੇ ਹਨ ਅੱਜ ਜਦੋਂ ਉਹ ਆਪਣੇ ਸ਼ੋਅਰੂਮ 'ਤੇ ਮੌਜੂਦ ਸਨ ਤਾਂ ਅਚਾਨਕ ਹੀ ਇਕ ਹੈਵੀ ਵਹੀਕਲ ਹਾਈਵੇ ਤੋਂ ਲੰਘਿਆ ਅਤੇ ਉੱਠੀ ਧਮਕ ਕਾਰਣ ਸ਼ੋਅਰੂਮ ਦੀ ਛੱਤ ਡਿੱਗ ਪਈ। ਜਿਸ ਦੇ ਮਲਬੇ ਹੇਠਾਂ ਦੋ ਕਾਰਾਂ ਨੁਕਸਾਨੀਆਂ ਗਈਆਂ ਅਤੇ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। 

ਸ਼ੋਅਰੂਮ ਮਾਲਕ ਨੇ ਇਹ ਵੀ ਦੋਸ਼ ਲਾਇਆ ਕਿ ਖੱਡੇ ਦੀ ਵਜ੍ਹਾ ਕਾਰਣ ਹੀ ਉਨ੍ਹਾਂ ਦੇ ਸ਼ੋਅਰੂਮ ਦੀ ਛੱਤ ਡਿੱਗੀ ਹੈ ਜਿਸ ਲਈ ਸਿੱਧੇ ਤੌਰ 'ਤੇ ਇਸ ਹਾਈਵੇ ਨੂੰ ਮੇਨਟੇਨ ਰੱਖਣ ਵਾਲੇ ਟੋਲ ਪਲਾਜ਼ਾ ਜ਼ਿੰਮੇਵਾਰ ਹਨ, ਉਹ ਮੰਗ ਕਰਦੇ ਹਨ ਕਿ ਸ਼ੋਅਰੂਮ ਦੇ ਨੁਕਸਾਨ ਦੀ ਭਰਪਾਈ ਟੋਲ ਪਲਾਜ਼ਾ ਤੋਂ ਕਰਵਾਈ ਜਾਵੇ ਨਹੀਂ ਤਾਂ ਉਹ ਇਸ ਸਬੰਧੀ ਕਾਨੂੰਨ ਦਾ ਸਹਾਰਾ ਲੈਣਗੇ।


Gurminder Singh

Content Editor

Related News