ਰੇਲਵੇ ਵੱਲੋਂ ਪੰਜਾਬ ''ਚ ''ਮਾਲਗੱਡੀਆਂ'' ਦੀ ਨਵੀਂ ਬੁਕਿੰਗ ਬੰਦ, ਸਰਕਾਰ ਬੋਲੀ ਸੂਬੇ ਦਾ ਮਾਹੌਲ ਹੋਵੇਗਾ ਖਰਾਬ
Saturday, Oct 31, 2020 - 01:55 PM (IST)
ਚੰਡੀਗੜ੍ਹ : ਰੇਲ ਮਹਿਕਮੇ ਨੇ ਪੰਜਾਬ 'ਚ ਮਾਲਗੱਡੀਆਂ ਦੀ ਨਵੀਂ ਬੁਕਿੰਗ ਬੰਦ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ 2 ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਰੇਲਵੇ ਦੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਫ਼ੈਸਲੇ ਨਾਲ ਸੂਬੇ 'ਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਯੂਨੀਵਰਿਸਟੀ ਤੋਂ ਬਾਅਦ ਹੁਣ ਸਕੂਲ ਦੇ ਗੇਟ 'ਤੇ ਲੱਗਾ 'ਖਾਲਿਸਤਾਨ' ਦਾ ਬੈਨਰ (ਤਸਵੀਰਾਂ)
ਮਹਿਕਮੇ ਦਾ ਤਰਕ ਹੈ ਕਿ ਮਾਲਗੱਡੀਆਂ ਸਮਾਨ ਨਾਲ ਰਾਹ 'ਚ ਹੀ ਖੜ੍ਹੀਆਂ ਹਨ, ਜਿਸ ਕਾਰਨ ਬੁਕਿੰਗ ਬੰਦ ਹੋ ਗਈ ਹੈ। ਰੇਲਵੇ ਦੇ ਫ਼ੈਸਲੇ ਨਾਲ ਪੰਜਾਬ 'ਚ ਖੇਤੀ ਲਈ ਜ਼ਰੂਰੀ ਯੂਰੀਆ, ਡੀ. ਏ. ਪੀ., ਲੋਕਾਂ ਦੀ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਵਸਤੂਆਂ, ਕੋਲਾ ਅਤੇ ਪੈਟਰੋਲੀਅਮ ਪਦਾਰਥਾਂ ਦੀ ਕਮੀ ਵੱਧਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਲੱਡ ਬੈਂਕ 'ਚ 'ਲਾਲ ਖੂਨ' ਦਾ ਕਾਲਾ ਖੇਡ, ਵਾਇਰਲ ਵੀਡੀਓ ਨੇ ਮਚਾ ਛੱਡੀ ਤੜਥੱਲੀ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦਾ ਕਹਿਣਾ ਹੈ ਕਿ ਕਿਸਾਨ ਟਰੈਕ ਛੱਡ ਚੁੱਕੇ ਹਨ ਅਤੇ ਰੇਲਵੇ ਨੇ ਜਾਣ-ਬੁੱਝ ਕੇ ਮਾਲਗੱਡੀਆਂ ਰੋਕੀਆਂ ਹਨ।
ਕੈਬਨਿਟ ਮੰਤਰੀ ਰੰਧਾਵਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਨੂੰ ਸਬਕ ਸਿਖਾਉਣ ਲਈ ਅਜਿਹੇ ਫ਼ੈਸਲੇ ਲੈ ਰਹੇ ਹਨ ਅਤੇ ਕੇਂਦਰ ਹੁਣ ਪੰਜਾਬ 'ਚ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ।