ਮੁਦਰਾ ਪੋਰਟ ਤੋਂ ਮਿਲੀ 75 ਕਿੱਲੋ ਹੈਰੋਇਨ ਮਾਮਲੇ 'ਚ ਲੁਧਿਆਣਾ ਤੋਂ ਸ਼ੱਕੀ ਵਿਅਕਤੀ ਗ੍ਰਿਫ਼ਤਾਰ

07/14/2022 1:33:18 PM

ਲੁਧਿਆਣਾ (ਗੌਤਮ) : ਪੰਜਾਬ ਪੁਲਸ ਅਤੇ ਗੁਜਰਾਤ ਏ. ਟੀ. ਸੀ. ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੌਰਾਨ ਮੁਦਰਾ ਪੋਰਟ 'ਤੇ ਇਕ ਕੰਟੇਨਰ ਤੋਂ ਬਰਾਮਦ ਕੀਤੀ ਗਈ 75 ਕਿੱਲੋ ਹੈਰੋਇਨ ਦੇ ਮਾਮਲੇ 'ਚ ਕਾਰਵਾਈ ਕਰਨ ਲਈ ਗੁਜਰਾਤ ਪੁਲਸ ਦੀ ਟੀਮ ਨੇ ਲੁਧਿਆਣਾ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਚੰਡੀਗੜ੍ਹ ਰੋਡ ਸਥਿਤ ਭਾਮੀਆ ਤੋਂ ਇਕ ਨੌਜਵਾਨ ਨੂੰ ਹਿਰਾਸਤ 'ਚ ਲਿਆ ਹੈ, ਜਿਸ ਦੀ ਪਛਾਣ ਸ਼ਤਰੂਘਨ ਕੁਮਾਰ ਦੇ ਰੂਪ 'ਚ ਹੋਈ ਹੈ।

ਇਹ ਵੀ ਪੜ੍ਹੋ : ਮਾਂ ਦੇ ਵਿਯੋਗ ਨੇ ਪੁੱਤ ਨੂੰ ਕੀਤਾ ਹਾਲੋਂ-ਬੇਹਾਲ, ਅਖ਼ੀਰ 'ਚ ਚੁੱਕ ਲਿਆ ਖ਼ੌਫ਼ਨਾਕ ਕਦਮ

ਦੱਸਿਆ ਜਾ ਰਿਹਾ ਹੈ ਕਿ ਉਕਤ ਨੌਜਵਾਨ ਲੁਧਿਆਣਾ 'ਚ ਇਕ ਏਜੰਟ ਕੋਲ ਕੰਮ ਕਰਦਾ ਹੈ। ਪੁਲਸ ਕਮਿਸ਼ਨਰ ਡਾ. ਕੋਸਤੁਭ ਸ਼ਰਮਾ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਗੁਜਰਾਤ ਦੇ 2 ਆਈ. ਪੀ. ਐੱਸ. ਅਧਿਕਾਰੀਆਂ ਦੀ ਅਗਵਾਈ 'ਚ ਟੀਮ ਛਾਪੇਮਾਰੀ ਕਰਨ ਲਈ ਲੁਧਿਆਣਾ ਆਈ ਸੀ, ਜਿਸ ਤੋਂ ਬਾਅਦ ਉਕਤ ਨੌਜਵਾਨ ਨੂੰ ਹਿਰਾਸਤ 'ਚ ਲਿਆ ਗਿਆ।

ਇਹ ਵੀ ਪੜ੍ਹੋ : ਪੰਜਾਬ ਵਿਜੀਲੈਂਸ ਵੱਲੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ 'ਚ ਛਾਪਾ, EO ਨੂੰ ਲਿਆ ਹਿਰਾਸਤ 'ਚ

ਦੱਸਣਯੋਗ ਹੈ ਕਿ ਦੁਬਈ ਤੋਂ ਕੱਪੜੇ ਦੇ ਥਾਨ ਵਾਲੀਆਂ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀਆਂ ਗਈਆਂ ਪਾਈਪਾਂ ’ਚ ਲੁਕੋ ਕੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਦੇ ਰਸਤੇ ਪੰਜਾਬ ਲਿਆਂਦੀ ਜਾਣ ਵਾਲੀ ਇਸ ਬਹੁ-ਕਰੋੜੀ ਕੀਮਤ ਵਾਲੀ ਹੈਰੋਇਨ ਦੇ ਮਾਮਲੇ ਨਾਲ ਗੈਂਗਸ਼ਟਰ ਬੱਗਾ ਸਮੇਤ ਮਾਲੇਰਕੋਟਲਾ ਸ਼ਹਿਰ ਦੇ ਵਿਅਕਤੀਆਂ ਦੇ ਨਾਂ ਜੁੜੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News