ਲੁਧਿਆਣਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਮੋਬਾਇਲ ਚਾਰਜਰ ਦੀ ਤਾਰ ਨਾਲ ਵਿਆਹੁਤਾ ਦਾ ਕਤਲ

Monday, May 10, 2021 - 09:28 PM (IST)

ਲੁਧਿਆਣਾ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਮੋਬਾਇਲ ਚਾਰਜਰ ਦੀ ਤਾਰ ਨਾਲ ਵਿਆਹੁਤਾ ਦਾ ਕਤਲ

ਲੁਧਿਆਣਾ (ਜਗਰੂਪ) : ਇਥੋਂ ਦੀ ਜੈਨ ਕਲੋਨੀ, ਮੁੰਡੀਆਂ ਕਲਾਂ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦਿਨ-ਦਿਹਾੜੇ ਸ਼ੱਕੀ ਹਾਲਾਤ ਵਿਚ ਇਕ 30 ਸਾਲਾ ਜਨਾਨੀ ਦਾ ਕਤਲ ਕਰ ਦਿੱਤਾ ਗਿਆ। ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਜਮਾਲਪੁਰ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਉਕਤ ਜਨਾਨੀ ਦਾ ਕਤਲ ਮੋਬਾਇਲ ਚਾਰਜਰ ਦੀ ਤਾਰ ਅਤੇ ਰੁਮਾਲ ਨਾਲ ਗਲਾ ਘੁੱਟ ਕੇ ਕੀਤਾ ਗਿਆ ਹੈ। ਮ੍ਰਿਤਕਾ ਦੀ ਪਛਾਣ ਮੇਘਾ ਮਲਹੋਤਰਾ ਪਤਨੀ ਕਰਨ ਮਲਹੋਤਰਾ ਵਾਸੀ ਜੈਨ ਇਨਕਲਵੇ, ਮੁੰਡਿਆਂ ਕਲਾਂ, ਲੁਧਿਆਣਾ ਦੇ ਰੂਪ ਵਿਚ ਹੋਈ ਹੈ। ਮ੍ਰਿਤਕਾ ਦਾ ਪਤੀ ਕਰਨ ਮਲਹੋਤਰਾ ਅਕਾਊਂਟਸ ਦਾ ਕੰਮ ਕਰਦਾ ਹੈ, ਅਤੇ ਇਨ੍ਹਾਂ ਦਾ ਇਕ ਢਾਈ ਸਾਲ ਦਾ ਬੱਚਾ ਵੀ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ : ਨੌਜਵਾਨ ਭੈਣ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਾ ਭਰਾ ਗ੍ਰਿਫ਼ਤਾਰ

PunjabKesari

ਪੁਲਸ ਦਾ ਆਖਣਾ ਹੈ ਕਿ ਕਤਲ ਵਿਚ ਚਾਕੂ ਦੀ ਵਰਤੋਂ ਵੀ ਕੀਤੀ ਗਈ ਹੈ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਅਤੇ ਜਾਂਚ ਤੋਂ ਬਾਅਦ ਹੀ ਕੁੱਝ ਆਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਗੁਰਦਾਸਪੁਰ : ਮਾਂ ਦਿਵਸ ’ਤੇ ਮਾਂ ਨੇ ਸ਼ਹੀਦ ਪੁੱਤ ਦੀ ਅਰਥੀ ਨੂੰ ਦਿੱਤਾ ਮੋਢਾ, ਭੈਣਾਂ ਨੇ ਸਿਹਰਾ ਸਜਾ ਕੀਤਾ ਵਿਦਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News