ਲੁਧਿਆਣਾ ਨੂੰ ਮਿਲਣਗੀਆਂ ਦੋ ਨਵੀਆਂ ਵੰਦੇ ਭਾਰਤ : ਦਿੱਲੀ ਤੇ ਸ਼੍ਰੀ ਮਾਤਾ ਵੈਸ਼ਣੋ ਦੇਵੀ ਜਾਣਾ ਹੋਵੇਗਾ ਆਸਾਨ

12/26/2023 5:24:46 PM

ਲੁਧਿਆਣਾ (ਗੌਤਮ) : ਆਉਣ ਵਾਲੇ ਦਿਨਾਂ ’ਚ ਲੁਧਿਆਣਾ ਨਿਵਾਸੀਆਂ ਨੂੰ ਵੰਦੇ ਭਾਰਤ ਤੋਂ ਨਵੀਂ ਦਿੱਲੀ, ਅੰਮ੍ਰਿਤਸਰ ਅਤੇ ਕਟੜਾ ਲਈ ਸਫ਼ਰ ਕਰਨਾ ਸੌਖਾ ਹੋ ਜਾਵੇਗਾ ਕਿਉਂਕਿ ਲੁਧਿਆਣਾ ਨੂੰ ਦੋ ਨਵੀਆਂ ਵੰਦੇ ਭਾਰਤ ਟ੍ਰੇਨਾਂ ਮਿਲਣ ਜਾ ਰਹੀਆਂ ਹਨ। ਦੇਸ਼ ਦੇ ਪ੍ਰਧਾਨ ਮੰਤਰੀ 30 ਦਸੰਬਰ ਨੂੰ 6 ਵੰਦੇ ਭਾਰਤ ਅਤੇ ਦੋ ਅਮ੍ਰਿਤ ਭਾਰਤ ਟ੍ਰੇਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਇਨ੍ਹਾਂ ’ਚੋਂ ਇਕ ਟ੍ਰੇਨ ਕਟੜਾ ਤੋਂ ਦਿੱਲੀ ਅਤੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਦੇ ਲਈ ਰਵਾਨਾ ਕੀਤੀ ਜਾਵੇਗੀ। ਇਨ੍ਹਾਂ ਦੋਵੇਂ ਟ੍ਰੇਨਾਂ ਦੇ ਚੱਲਣ ਨਾਲ ਜਿੱਥੇ ਲੋਕਾਂ ਨੂੰ ਅੰਮ੍ਰਿਤਸਰ ਅਤੇ ਕਟੜਾ ਜਾਣ ਲਈ ਆਸਾਨੀ ਹੋਵੇਗੀ। ਇਨ੍ਹਾਂ ਦੋਵੇਂ ਟ੍ਰੇਨਾਂ ਦਾ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਠਹਿਰਾਓ ਰਹੇਗਾ, ਜਦ ਕਿ ਪਹਿਲਾਂ ਹੀ ਨਵੀਂ ਦਿੱਲੀ ਤੋਂ ਕਟੜਾ ਜਾਣ ਵਾਲੀ ਟ੍ਰੇਨ ਦਾ ਠਹਿਰਾਅ ਲੁਧਿਆਣਾ ’ਚ ਰਹਿੰਦਾ ਹੈ। ਇਸ ਨਾਲ ਨਵੀਂ ਦਿੱਲੀ ਲਈ 2 ਅਤੇ ਦਿੱਲੀ ਲਈ 1 ਵੰਦੇ ਭਾਰਤ ਟ੍ਰੇਨ ਮਿੱਲੇਗੀ।

ਇਹ ਵੀ ਪੜ੍ਹੋ : ਵਿੱਤ ਮੰਤਰੀ ਚੀਮਾ ਵੱਲੋਂ ਸਕੂਲ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖ਼ਾਹਾਂ ਬਾਰੇ ਕਮੇਟੀ ਬਣਾਉਣ ਦੇ ਨਿਰਦੇਸ਼

ਮਿਲੀ ਜਾਣਕਾਰੀ ਮੁਤਾਬਕ ਕਟੜਾ ਤੋਂ ਦਿੱਲੀ ਵਿਚਕਾਰ ਚੱਲਣ ਵਾਲੀ ਵੰਦੇ ਭਾਰਤ 1 ਜਨਵਰੀ ਤੋਂ ਰੂਟੀਨ ’ਚ ਚੱਲੇਗੀ ਅਤੇ ਰਸਤੇ ’ਚ ਊਧਮਪੁਰ, ਮਨਵਾਲ, ਜੰਮੂ ਤਵੀ, ਕਠੁਆ, ਪਠਾਨਕੋਟ ਕੈਂਟ, ਮੁਕੇਰੀਆਂ, ਦਸੁਹਾ ਅਤੇ ਕਰਨਾਲ ’ਚ ਰੁਕੇਗੀ, ਜਦ ਕਿ ਨਵੀਂ ਦਿੱਲੀ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਟ੍ਰੇਨ ਅੰਬਾਲਾ, ਲੁਧਿਆਣਾ, ਜਲੰਧਰ ’ਚ ਰੁਕੇਗੀ। ਨਵੀਆਂ ਚੱਲਣ ਵਾਲੀਆਂ ਵੰਦੇ ਭਾਰਤ ਟ੍ਰੇਨਾਂ ਨੂੰ ਹੋਰ ਵੀ ਜ਼ਿਆਦਾ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਦੋਵੇਂ ਟ੍ਰੇਨਾਂ ਦਾ ਸ਼ੈਡਿਊਲ ਹੈੱਡ ਆਫਿਸ ਤੋਂ ਜਾਰੀ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਪਾਵਰਕਾਮ ਦੀ ਵੱਡੀ ਕਾਰਵਾਈ : ਓਵਰਲੋਡ ਤੇ ਗਲਤ ਵਰਤੋਂ ਕਰਨ ਵਾਲਿਆਂ ਨੂੰ ਕੀਤਾ ‘10 ਲੱਖ ਜੁਰਮਾਨਾ’

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Anuradha

Content Editor

Related News