ਲੁਧਿਆਣਾ 'ਚ ਗਊ ਮਾਸ ਵੇਚਣ ਲਈ ਐਕਟਿਵਾ 'ਤੇ ਪੁੱਜਾ ਸ਼ਖ਼ਸ, ਵਾਇਰਲ ਵੀਡੀਓ ਨੇ ਮਚਾਈ ਤੜਥੱਲੀ
Thursday, Oct 05, 2023 - 02:32 PM (IST)
ਲੁਧਿਆਣਾ (ਵੈੱਬ ਡੈਸਕ, ਤਰੁਣ) : ਇੱਥੇ ਗਊ ਮਾਸ ਦੀ ਸਪਲਾਈ ਕਰਨ ਵਾਲੇ ਇਕ ਤਸਕਰ ਦੀ ਵੀਡੀਓ ਵਾਇਰਲ ਹੋਈ ਹੈ। ਵਾਇਰਲ ਵੀਡੀਓ ਥਾਣਾ ਡਵੀਜ਼ਨ ਨੰਬਰ-3 ਦੇ ਇਲਾਕੇ ਦੀ ਹੈ। ਵੀਡੀਓ ਬਣਾਉਣ ਵਾਲੇ ਵਿਅਕਤੀ ਨਰੂਲਾ ਨੇ ਇਲਾਕਾ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਹੈ। ਨਰੂਲਾ ਨੇ ਦੱਸਿਆ ਕਿ ਰੜੀ ਮੁਹੱਲਾ ਇਲਾਕੇ 'ਚ ਉਸ ਦਾ ਘਰ ਹੈ। ਬੁੱਧਵਾਰ ਰਾਤ ਨੂੰ ਮੁਹੱਲੇ 'ਚ ਇਕ ਤਸਕਰ ਐਕਟਿਵਾ 'ਤੇ ਗਊ ਮਾਸ ਦੀ ਸਪਲਾਈ ਦੇਣ ਪੁੱਜਿਆ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਨੂੰ ਮਿਲਿਆ ਨਵਾਂ ਐਡਵੋਕੇਟ ਜਨਰਲ, ਵਿਨੋਦ ਘਈ ਨੇ ਦੇ ਦਿੱਤਾ ਸੀ ਅਸਤੀਫ਼ਾ
ਤਸਕਰ ਨੇ ਐਕਟਿਵਾ ਨੂੰ ਉਸ ਦੇ ਘਰ ਸਾਹਮਣੇ ਰੋਕਿਆ। ਉਸ ਸਮੇਂ ਉਹ ਘਰ ਦੀ ਛੱਤ 'ਤੇ ਖੜ੍ਹਾ ਸੀ। ਤਸਕਰ ਨੇ ਖ਼ਰੀਦਦਾਰ ਨੂੰ ਗਊ ਮਾਸ ਦੇਣ ਲਈ ਲਿਫ਼ਾਫ਼ਾ ਕੱਢਿਆ। ਲਿਫ਼ਾਫ਼ੇ 'ਚ ਲਾਲ ਰੰਗ ਦਾ ਮਾਸ ਦੇਖ ਕੇ ਨਰੂਲਾ ਨੂੰ ਸ਼ੱਕ ਹੋਇਆ ਤਾਂ ਉਸ ਨੇ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਹ ਹੇਠਾਂ ਆ ਕੇ ਉਨ੍ਹਾਂ ਦੋਹਾਂ ਕੋਲ ਪੁੱਜਿਆ ਤਾਂ ਸਪਲਾਈ ਕਰਨ ਵਾਲਾ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਿਆ, ਜਦੋਂ ਕਿ ਗਊ ਮਾਸ ਖ਼ਰੀਦਣ ਵਾਲੇ ਵਿਅਕਤੀ ਨੂੰ ਉਸ ਨੇ ਕਾਬੂ ਕਰਕੇ ਥਾਣਾ ਡਵੀਜ਼ਨ ਨੰਬਰ-3 ਦੀ ਪੁਲਸ ਦੇ ਹਵਾਲੇ ਕਰ ਦਿੱਤਾ।
ਥਾਣਾ ਪ੍ਰਭਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗਊ ਮਾਸ ਵੇਚਣ ਸਬੰਧੀ ਸ਼ਿਕਾਇਤ ਮਿਲੀ ਹੈ। ਪੁਲਸ ਨੇ ਮਾਸ ਵੇਚਣ ਅਤੇ ਖ਼ਰੀਦਣ ਵਾਲੇ ਰਸ਼ਦੀ ਅਤੇ ਸਲੀਮ ਨੂੰ ਕਾਬੂ ਕਰ ਲਿਆ ਹੈ। ਮਾਸ ਨਾਲ ਭਰੇ ਲਿਫ਼ਾਫ਼ੇ ਨੂੰ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫੜ੍ਹੇ ਗਏ ਦੋਹਾਂ ਦੋਸ਼ੀਆਂ ਨੂੰ ਅੱਜ ਅਦਾਲਤ ਦੇ ਸਾਹਮਣੇ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ ਅਤੇ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮਾਮਲੇ ਦਾ ਖ਼ੁਲਾਸਾ ਹੋ ਸਕੇਗਾ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8