ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਰਹੇ ਟੀਟੂ ਬਾਣੀਏ ਨੂੰ ਜਾਨ ਦਾ ਖਤਰਾ, ਮੰਗੀ ਡੀ.ਜੀ.ਪੀ ਤੋਂ ਸੁਰੱਖਿਆ
Friday, Jul 26, 2019 - 07:27 PM (IST)

ਮੁੱਲਾਂਪੁਰ ਦਾਖਾ, (ਕਾਲੀਆ)-ਦੋ ਵਾਰ ਲੋਕ ਸਭਾ ਦੀਆਂ ਚੋਣਾਂ ਲਡ਼ ਚੁੱਕੇ ਜੈ ਪ੍ਰਕਾਸ਼ ਟੀਟੂ ਬਾਣੀਆ (ਕਮੇਡੀ ਕਲਾਕਾਰ) ਨੇ ਡੀ.ਜੀ.ਪੀ ਪੰਜਾਬ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਟੀਟੂ ਨੇ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਹੈ ਕਿ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਅਕਸਰ ਸ਼ੋਸ਼ਲ ਮੀਡੀਆ ’ਤੇ ਮਿਲਦੀਆਂ ਰਹਿੰਦੀਆਂ ਹਨ। ਇਹ ਧਮਕੀਆਂ ਮਿਲਣ ਦਾ ਕਾਰਨ ਉਸਨੇ ਦੱਸਦਿਆਂ ਕਿਹਾ ਕਿ ਮੈਂ ਚਿੱਟੇ ਵਰਗੇ ਮਾਰੂ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਵਿਰੁੱਧ ਅਵਾਜ ਬੁਲੰਦ ਕਰਦਾ ਰਹਿੰਦਾ ਹਾਂ। ਇਸ ਲਈ ਮੇਰੀ ਜਾਨ ਦੇ ਦੁਸ਼ਮਣ ਬਹੁਤ ਵਧ ਗਏ ਹਨ। ਇਸ ਲਈ ਮੇਰੀ ਜਾਨ ਦੀ ਰੱਖਿਆ ਲਈ ਸੁਰੱਖਿਆ ਦਿੱਤੀ ਜਾਵੇ।