ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਿਆ
Sunday, Aug 18, 2019 - 10:40 AM (IST)

ਲੁਧਿਆਣਾ (ਅਨਿਲ) : ਸਥਾਨਕ ਕਸਬਾ ਲਾਡੋਵਾਲ ਨੇੜੇ ਲੱਗਦੇ ਸਤਲੁਜ ਦਰਿਆ 'ਚ ਬੀਤੀ ਰਾਤ ਛੱਡੇ ਗਏ ਪਾਣੀ ਦੇ ਕਾਰਨ ਦਰਿਆ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ, ਜਿਸ ਕਾਰਨ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਸਤਲੁਜ ਦਰਿਆ 'ਚ ਅੱਜ 50 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਹੈ ਤੇ ਸ਼ਾਮ ਤੱਕ ਹੋਰ ਪਾਣੀ ਆਉਣ ਦੀ ਸੰਭਾਵਨਾ ਹੈ।
ਜਿਸ ਦੇ ਚੱਲਦੇ ਲਾਡੋਵਾਲ 'ਚ ਸਿੰਚਾਈ ਵਿਭਾਗ ਦੇ ਕੁਝ ਅਧਿਕਾਰੀ ਪਾਣੀ ਦੇ ਘਟਣ-ਵੱਧਣ ਦੀ ਸੂਚਨਾ ਦੇ ਰਹੇ ਹੈ। ਬਾਕੀ ਕਿਸੇ ਵੀ ਹੋਰ ਵਿਭਾਗ ਦਾ ਅਧਿਕਾਰੀ ਅਜੇ ਤੱਕ ਮੌਕੇ 'ਤੇ ਨਹੀਂ ਪਹੁੰਚਿਆ ਹੈ। ਸਤਲੁਜ ਦਰਿਆ ਨੇੜੇ ਪਿੰਡ ਕਾਸਬਾਦ, ਸੀਡ ਫਾਰਮ ਤੇ ਖਹਿਰਾ ਬੇਟ 'ਚ ਨਾਜ਼ੁਰ ਪੁਆਇੰਟ ਦੱਸੇ ਜਾ ਰਹੇ ਹਨ।