ਲੁਧਿਆਣਾ ਸਟੇਸ਼ਨ ’ਤੇ ਲੱਗੇ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ
Tuesday, Nov 20, 2018 - 04:25 PM (IST)
![ਲੁਧਿਆਣਾ ਸਟੇਸ਼ਨ ’ਤੇ ਲੱਗੇ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ](https://static.jagbani.com/multimedia/2018_11image_16_18_125450000uj.jpg)
ਲੁਧਿਆਣਾ (ਨਰਿੰਦਰ)—ਲੁਧਿਆਣਾ ਸਟੇਸ਼ਨ ’ਤੇ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਲਗਾ ਕੇ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ’ਚ ਨਿਰੰਕਾਰੀ ਭਵਨ ’ਤੇ ਹੋਏ ਹਮਲੇ ਤੋਂ ਬਾਅਦ ਲੁਧਿਆਣਾ ਰੇਲਵੇ ਸਟੇਸ਼ਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿਸ ਦੇ ਮੱਦੇਨਜ਼ਰ ਹਰ ਆਉਣ-ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਲੁਧਿਆਣਾ ਥਾਣਾ ਗਵਰਨਮੈਂਟ ਰੇਲਵੇ ਪੁਲਸ ਦੇ ਇੰਚਾਰਜ ਇੰਦਰਜੀਤ ਸਿੰਘ ਨੇ ਦੱਸਿਆ ਕਿ ਜੀ.ਆਰ.ਪੀ. ਵਲੋਂ ਆਰ.ਪੀ.ਐਫ. ਅਤੇ ਜ਼ਿਲਾ ਪੁਲਸ ਦੇ ਸਹਿਯੋਗ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਉਦਯੋਗਿਕ ਨਗਰੀ ਲੁਧਿਆਣਾ ਤੋਂ ਹੌਜਰੀ ਸੀਜ਼ਨ ’ਚ ਖਰੀਦਦਾਰੀ ਦੇ ਚਲਦੇ ਭਾਰੀ ਮਾਤਰਾ ’ਚ ਸਾਮਾਨ ਸਟੇਸ਼ਨ ’ਤੇ ਆਉਣ ਕਾਰਨ ਮਾਲ ਗੋਦਾਮ ਖੇਤਰ ਦੀ ਵਿਸ਼ੇਸ਼ ਤੌਰ ’ਤੇ ਨਿਗਰਾਨੀ ਕੀਤੀ ਜਾ ਰਹੀ ਹੈ। ਉਥੇ ਸਟੇਸ਼ਨ ’ਤੇ ਅੱਤਵਾਦੀ ਜ਼ਾਕਿਰ ਮੂਸਾ ਦੇ ਪੋਸਟਰ ਲਗਾ ਕੇ ਲੋਕਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਹੈ।