ਤੱਪਦੀ ਧੁੱਪ 'ਚ ਨੰਗੇ ਪੈਰੀਂ ਰਿਕਸ਼ਾ ਚਲਾਉਣ ਵਾਲੇ ਵੀ ਰੋਟੀ ਨੂੰ ਤਰਸੇ

Wednesday, May 27, 2020 - 01:54 PM (IST)

ਤੱਪਦੀ ਧੁੱਪ 'ਚ ਨੰਗੇ ਪੈਰੀਂ ਰਿਕਸ਼ਾ ਚਲਾਉਣ ਵਾਲੇ ਵੀ ਰੋਟੀ ਨੂੰ ਤਰਸੇ

ਲੁਧਿਆਣਾ (ਨਰਿੰਦਰ) : ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਹੋਈ ਤਾਲਾਬੰਦੀ ਕਰਕੇ ਲੋਕਾਂ ਨੂੰ ਅਰਥਿਕ ਤੌਰ 'ਤੇ ਕਾਫੀ ਨੁਕਸਾਨ ਹੋਇਆ ਹੈ। ਲੁਧਿਆਣਾ ਦੇ ਰਿਕਸ਼ਾ ਚਾਲਕ ਵੀ ਇਨ੍ਹਾਂ ਦਿਨਾਂ 'ਚ ਆਪਣੀ ਜ਼ਿੰਦਗੀ ਦੇ ਸਭ ਤੋਂ ਬੁਰੇ ਦੌਰ 'ਚੋਂ ਲੰਘ ਰਹੇ ਹਨ। ਮਕਾਨ ਮਾਲਕਾਂ ਨੂੰ ਕਿਰਾਇਆ ਨਾ ਦੇ ਹੋਣ ਕਾਰਨ ਉਨ੍ਹਾਂ ਨੂੰ ਬੇਘਰ ਹੋਣਾ ਪਿਆ। ਕਈ ਰਿਕਸ਼ਾ ਚਾਲਕ ਤਾਂ ਅਜਿਹੇ ਵੀ ਹਨ, ਜਿਨ੍ਹਾਂ ਕੋਲ ਪੈਰਾਂ 'ਚ ਪਾਉਣ ਲਈ ਚੱਪਲ ਤੱਕ ਨਹੀਂ ਹੈ, ਜਿਸ ਕਾਰਨ ਉਹ ਨੰਗੇ ਪੈਰ ਰਿਕਸ਼ਾ ਚਲਾ ਰਹੇ ਹਨ ਪਰ ਤਾਲਾਬੰਦੀ ਕਾਰਨ ਉਨ੍ਹਾਂ ਨੂੰ ਸਵਾਰੀ ਨਹੀਂ ਮਿਲਦੀ।  

ਇਹ ਵੀ ਪੜ੍ਹੋ : ਵੱਡੀ ਖਬਰ : ਸੰਗਰੂਰ 'ਚ ਕੋਰੋਨਾ ਪਾਜ਼ੇਟਿਵ ਸਾਧੂ ਹੋਇਆ ਫਰਾਰ

ਰਿਕਸ਼ਾ ਚਾਲਕਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਉਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ, ਨਾ ਤਾਂ ਸਰਕਾਰ ਕੋਈ ਮਦਦ ਕਰ ਰਹੀ ਹੈ ਅਤੇ ਨਾ ਹੀ ਪ੍ਰਸ਼ਾਸਨ ਰਿਕਸ਼ਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਰਾਤ ਆਪਣੇ ਰਿਕਸ਼ਿਆਂ 'ਤੇ ਹੀ ਕੱਟਣੀ ਪੈਂਦੀ ਹੈ ਕਿਉਂਕਿ ਉਨ੍ਹਾਂ ਕੋਲ ਮਕਾਨਾਂ ਦਾ ਕਿਰਾਇਆ ਦੇਣ ਲਈ ਪੈਸੇ ਨਹੀਂ। ਕੁਝ ਰਿਕਸ਼ਾ ਚਾਲਕ ਤਾਂ ਨੰਗੇ ਪੈਰ ਹੀ ਕੰਮ ਕਰਦੇ ਹਨ। ਪੈਰ ਉਨ੍ਹਾਂ ਦੇ ਪੂਰੀ ਤਰ੍ਹਾਂ ਸੜ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੰਮਕਾਰ ਪੂਰੀ ਤਰ੍ਹਾਂ ਬੰਦ ਹੈ ਤੇ ਉਨ੍ਹਾਂ ਕੋਲ ਰੋਟੀ ਖਾਣ ਜੋਗੇ ਵੀ ਪੈਸੇ ਵੀ ਨਹੀਂ ਮਿਲ ਰਹੇ।

ਇਹ ਵੀ ਪੜ੍ਹੋ : ਸੰਗਰੂਰ 'ਚ ਕੋਰੋਨਾ ਦਾ ਕਹਿਰ ਜਾਰੀ, 2 ਹੋਰ ਮਾਮਲੇ ਆਏ ਸਾਹਮਣੇ


author

Baljeet Kaur

Content Editor

Related News