''ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ'', ਇਸ ਬਜ਼ੁਰਗ ਨਾਲ ਵਾਪਰੇ ਹਾਦਸੇ ਬਾਰੇ ਸੁਣ ਰੌਂਗਟੇ ਖੜ੍ਹੇ ਹੋ ਜਾਣਗੇ

06/22/2022 4:32:23 PM

ਲੁਧਿਆਣਾ (ਗੌਤਮ) : 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਇਹ ਕਹਾਵਤ ਬੁੱਧਵਾਰ ਨੂੰ ਉਸ ਸਮੇਂ ਸੱਚ ਹੋ ਗਈ, ਜਦੋਂ ਚੱਲਦੀ ਟਰੇਨ 'ਚ ਸਵਾਰ ਹੋ ਰਹੇ ਬਜ਼ੁਰਗ ਦਾ ਪੈਰ ਫਿਸਲ ਗਿਆ ਅਤੇ ਉਹ ਹੇਠਾਂ ਡਿੱਗ ਗਿਆ। ਟਰੇਨ ਦੇ 7 ਡੱਬੇ ਲੰਘ ਗਏ ਪਰ ਉਹ  ਵਾਲ-ਵਾਲ ਬਚ ਗਿਆ। ਬਜ਼ੁਰਗ ਪਤਲਾ ਹੋਣ ਕਰਕੇ ਟਰੈਕ ਦੀ ਕੰਧ ਨਾਲ ਚਿਪਕਿਆ ਰਿਹਾ। ਮੌਕੇ ’ਤੇ ਟੀਮ ਸਮੇਤ ਚੈਕਿੰਗ ਕਰ ਰਹੇ ਆਰ. ਪੀ. ਐੱਫ ਦੇ ਇੰਸਪੈਕਟਰ ਸ਼ਲਾਸ਼ ਕੁਮਾਰ ਅਤੇ ਜੀ. ਆਰ. ਪੀ. ਦੇ ਇੰਸਪੈਕਟਰ ਜਸਕਰਨ ਸਿੰਘ ਨੇ ਗੱਡੀ ਰੋਕ ਕੇ ਬਜ਼ੁਰਗ ਨੂੰ ਬਾਹਰ ਕੱਢਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : PSEB ਨੇ ਡੰਮੀ ਦਾਖ਼ਲਿਆਂ 'ਤੇ ਲਿਆ ਗੰਭੀਰ ਨੋਟਿਸ, ਨਵੇਂ ਹੁਕਮ ਕੀਤੇ ਜਾਰੀ

ਹਾਦਸੇ ਕਾਰਨ ਉਹ ਬੁਰੀ ਤਰ੍ਹਾਂ ਘਬਰਾ ਗਿਆ ਪਰ ਬਜ਼ੁਰਗ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ ਅਤੇ ਉਸ ਦੀ ਜਾਨ ਬਚ ਗਈ। ਰੇਲਵੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਉਕਤ ਹਾਦਸਾ ਪਠਾਨਕੋਟ ਤੋਂ ਦਿੱਲੀ ਜਾ ਰਹੀ ਪਠਾਨਕੋਟ ਐਕਸਪ੍ਰੈਸ ਵਿੱਚ ਵਾਪਰਿਆ। ਮੁਸਾਫ਼ਰ ਦੀ ਪਛਾਣ 85 ਸਾਲਾ ਗੁਰਜੀਤ ਸਿੰਘ ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਵਿਧਾਇਕ ਦਿਆਲਪੁਰਾ ਨੇ ਕਾਨੂੰਗੋ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

ਹੋਸ਼ ਆਉਣ ਤੋਂ ਬਾਅਦ ਬਜ਼ੁਰਗ ਨੇ ਦੱਸਿਆ ਕਿ ਉਹ ਫ਼ੌਜ ਤੋਂ ਸੇਵਾਮੁਕਤ ਹੋਇਆ ਹੈ ਅਤੇ ਉਹ ਦਿੱਲੀ ਜਾ ਰਿਹਾ ਸੀ। ਜਦੋਂ ਰੇਲਗੱਡੀ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਰੁਕੀ ਤਾਂ ਉਹ ਪਾਣੀ ਦੀ ਬੋਤਲ ਲੈਣ ਲਈ ਹੇਠਾਂ ਉਤਰਿਆ ਪਰ ਟਰੇਨ ਚੱਲ ਪਈ। ਜਦੋਂ ਉਹ ਚੱਲਦੀ ਟਰੇਨ 'ਚ ਸਵਾਰ ਹੋ ਰਿਹਾ ਸੀ ਤਾਂ ਕਾਹਲੀ ਕਾਰਨ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਟਰੇਨ ਹੇਠਾਂ ਡਿਗ ਗਿਆ। ਰੇਲਗੱਡੀ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਟਰੈਕ ਦੀ ਕੰਧ ਨਾਲ ਚਿਪਕ ਗਿਆ।

ਇਹ ਵੀ ਪੜ੍ਹੋ : ਮਾਨਸਾ ਜ਼ਿਲ੍ਹਾ ਫਿਰ ਸੁਰਖੀਆਂ 'ਚ, ਹੁਣ ਥਾਣੇ ਅੰਦਰ ਥਾਣੇਦਾਰ ਦੀ ਹੋਈ ਕੁੱਟਮਾਰ (ਵੀਡੀਓ)

ਸੁਰੱਖਿਆ ਮੁਲਾਜ਼ਮਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ। ਪਰਮਾਤਮਾ ਦਾ ਸ਼ੁਕਰ ਹੈ ਕਿ ਉਸ ਦੀ ਜਾਨ ਤਾਂ ਬਚ ਗਈ ਪਰ ਹਾਦਸੇ ਤੋਂ ਬਾਅਦ ਉਸ ਨੂੰ ਖ਼ੁਦ ਵੀ ਯਕੀਨ ਨਹੀਂ ਆ ਰਿਹਾ ਸੀ ਕਿ ਉਹ ਬਚ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਸ ਡੱਬੇ 'ਚ ਬਜ਼ੁਰਗ ਦਾ ਸਮਾਨ ਸੀ, ਉਸ ਦੇ ਸਬੰਧ ਵਿੱਚ ਟਰੇਨ ਦੇ ਨਾਲ ਚੱਲ ਰਹੀ ਪੁਲਸ ਨੂੰ ਦਿੱਤੀ ਗਈ ਅਤੇ ਉਨ੍ਹਾਂ ਨੇ ਉਸ ਦਾ ਸਮਾਨ ਆਪਣੇ ਕਬਜ਼ੇ ਵਿੱਚ ਲੈ ਲਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News