ਲੁਧਿਆਣਾ : ਟਰੇਨਾਂ ਚੱਲਣ ''ਤੇ ਕੁਲੀਆਂ ਦੇ ਖਿੜ੍ਹੇ ਚਿਹਰੇ, ਰੋਜ਼ਗਾਰ ਦੀ ਬੱਝੀ ਆਸ

Monday, Jun 01, 2020 - 02:57 PM (IST)

ਲੁਧਿਆਣਾ : ਟਰੇਨਾਂ ਚੱਲਣ ''ਤੇ ਕੁਲੀਆਂ ਦੇ ਖਿੜ੍ਹੇ ਚਿਹਰੇ, ਰੋਜ਼ਗਾਰ ਦੀ ਬੱਝੀ ਆਸ

ਲੁਧਿਆਣਾ (ਨਰਿੰਦਰ) : ਤਾਲਾਬੰਦੀ-5 ਦੇ ਨਾਲ ਹੁਣ ਟਰੇਨਾਂ ਵੀ ਚੱਲਣ ਲੱਗੀਆਂ ਹਨ ਅਤੇ ਰੇਲ ਮਹਿਕਮੇ ਨਾਲ ਜੁੜੇ ਹੋਏ ਕਿਰਤੀਆਂ ਨੂੰ ਆਸ ਬੱਝੀ ਹੈ ਕਿ ਉਨ੍ਹਾਂ ਦੇ ਕੰਮ-ਕਾਰ ਚੱਲ ਸਕਣਗੇ। ਲੁਧਿਆਣਾ ਸਟੇਸ਼ਨ 'ਤੇ ਕੰਮ ਕਰਨ ਵਾਲੇ ਕੁਲੀ ਬੀਤੇ 2 ਮਹੀਨਿਆਂ ਤੋਂ ਵਿਹਲੇ ਬੈਠੇ ਸਨ ਅਤੇ ਉਨ੍ਹਾਂ ਦਾ ਕੰਮਕਾਰ ਵੀ ਠੱਪ ਪਿਆ ਸੀ। ਇਸ ਦੌਰਾਨ ਕੋਈ ਸਬਜ਼ੀ ਵੇਚਦਾ ਸੀ ਅਤੇ ਕੋਈ ਦਿਹਾੜੀ ਲਾਉਂਦਾ ਸੀ ਪਰ ਹੁਣ ਉਨ੍ਹਾਂ ਨੂੰ ਆਸ ਬੱਝੀ ਹੈ ਕਿ ਟਰੇਨਾਂ ਦੀ ਸ਼ੁਰੂਆਤ ਨਾਲ ਉਨ੍ਹਾਂ ਦਾ ਕੰਮ-ਕਾਰ ਵੀ ਸ਼ੁਰੂ ਹੋ ਜਾਵੇਗਾ।

ਇਹ ਵੀ ਪੜ੍ਹੋ : ਇਕ ਘੰਟਾ ਪਏ ਮੀਂਹ ਨੇ ਪਾਣੀਓਂ-ਪਾਣੀ ਕੀਤਾ 'ਮੋਗਾ', ਕੋਰੋਨਾ ਮਰੀਜ਼ ਵੀ ਹੋਏ ਪਰੇਸ਼ਾਨ

PunjabKesari

'ਜਗਬਾਣੀ' ਦੀ ਟੀਮ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਤਾਇਨਾਤ ਕੁਲੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਕਿਵੇਂ ਉਹ ਬੀਤੇ ਦੋ ਮਹੀਨਿਆਂ ਤੋਂ ਕਾਫ਼ੀ ਪਰੇਸ਼ਾਨ ਸਨ ਅਤੇ ਉਨ੍ਹਾਂ ਨੂੰ ਬਾਹਰ ਵੀ ਕੰਮ ਨਹੀਂ ਮਿਲ ਰਿਹਾ ਸੀ।  ਲੁਧਿਆਣਾ ਤੋਂ ਹੁਣ 8 ਟਰੇਨਾਂ ਪੰਜਾਬ 'ਚ ਸ਼ੁਰੂ ਹੋਣ ਜਾ ਰਹੀਆਂ ਹਨ, ਹਾਲਾਂਕਿ ਇਸ ਦੌਰਾਨ ਕੁਲੀਆਂ ਨੇ ਕਿਹਾ ਕਿ ਜੋ ਫਿਲਹਾਲ ਸਵਾਰੀਆਂ ਆ ਰਹੀਆਂ ਹਨ, ਉਹ ਪਰਵਾਸੀ ਮਜ਼ਦੂਰ ਹੀ ਹਨ, ਜੋ ਆਪਣਾ ਸਮਾਨ ਆਪ ਹੀ ਚੁੱਕਦੇ ਹਨ ਪਰ ਆਉਂਦੇ ਦਿਨਾਂ 'ਚ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਕੰਮ ਚੱਲ ਜਾਵੇਗਾ। ਉਨ੍ਹਾਂ ਨੇ ਨਾਰਾਜ਼ਗੀ ਵੀ ਜਤਾਈ ਕਿ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਗੁੜਗਾਓਂ ਤੋਂ ਆਏ ਨੌਜਵਾਨ 'ਚ ਕੋਰੋਨਾ ਦੀ ਪੁਸ਼ਟੀ, 7 ਪਰਿਵਾਰਕ ਮੈਂਬਰ ਕੀਤੇ ਇਕਾਂਤਵਾਸ

PunjabKesari


author

Babita

Content Editor

Related News