ਜੁਆਰੀਆਂ ਨੂੰ ਫੜ੍ਹਨ ਗਈ ਪੁਲਸ ਨਾਲ ਹੋਈ ਵੱਡੀ ਵਾਰਦਾਤ, ਇੰਝ ਬਚੀ ਜਾਨ

Tuesday, Oct 20, 2020 - 11:12 AM (IST)

ਲੁਧਿਆਣਾ (ਰਿਸ਼ੀ) - ਐੱਲ. ਆਈ. ਜੀ. ਫਲੈਟ ਦੁੱਗਰੀ ਵਿਚ ਆਈ. ਪੀ. ਐੱਲ. ਮੈਚ ’ਤੇ ਸੱਟਾ ਲਗਵਾਉਣ ਦਾ ਪਤਾ ਲਗਦੇ ਹੀ ਚੌਕੀ ਬਸੰਤ ਪਾਰਕ ਦੇ ਇੰਚਾਰਜ ਏ. ਐੱਸ. ਆਈ. ਰਣਜੀਤ ਸਿੰਘ ਪੁਲਸ ਪਾਰਟੀ ਸਮੇਤ ਪੁੱਜ ਗਏ ਪਰ ਸੱਟੇਬਾਜ਼ਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਆਲੇ-ਦੁਆਲੇ ਦੇ ਲੋਕਾਂ ਨਾਲ ਮਿਲ ਕੇ ਪੁਲਸ ਨੂੰ ਬੰਦੀ ਬਣਾ ਲਿਆ ਅਤੇ ਮੌਕੇ ਤੋਂ ਲੈਪਟਾਪ ਅਤੇ ਮੋਬਾਇਲ ਖੁਰਦ-ਬੁਰਦ ਕਰ ਦਿੱਤੇ। ਇੰਨਾ ਹੀ ਨਹੀਂ ਮੂੰਹ ’ਤੇ ਥੱਪੜ ਮਾਰਨ ਦੇ ਨਾਲ ਚੱਪਲਾਂ ਮਾਰ ਕੇ ਵੀਡੀਓ ਬਣਾਈ।

ਇਹ ਵੀ ਪੜ੍ਹੋ : ਗਰਭ ਅਵਸਥਾ ਦੌਰਾਨ ਅਨੁਸ਼ਕਾ ਦੇ ਚਿਹਰੇ 'ਤੇ ਆਇਆ ਵੱਖਰਾ ਨੂਰ, ਵੇਖੋ ਤਸਵੀਰਾਂ

ਇਸ ਕੇਸ ਵਿਚ ਥਾਣਾ ਦੁੱਗਰੀ ਦੀ ਪੁਲਸ ਨੇ 25 ਤੋਂ ਜ਼ਿਆਦਾ ਵਿਅਕਤੀਆਂ ਖਿਲਾਫ ਧਾਰਾ 307, 353, 186 ਅਤੇ 201 ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕਰ ਕੇ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸ. ਸੁਰਿੰਦਰ ਚੋਪੜਾ ਮੁਤਾਬਕ ਪਹਿਲਾਂ ਥਾਣਾ ਸਦਰ ਦੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸੁਮਿਤ ਨਾਮੀ ਨੌਜਵਾਨ ਆਪਣੇ ਘਰ ਮੈਚਾਂ ’ਤੇ ਸੱਟਾ ਲਗਵਾ ਰਿਹਾ ਸੀ, ਜਿਸ ’ਤੇ ਥਾਣਾ ਦੁੱਗਰੀ ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਪਰ ਦੁੱਗਰੀ ਪੁਲਸ ਦੇ ਪੁੱਜਣ ਤੋਂ ਪਹਿਲਾਂ ਲਗਭਗ 9.30 ਵਜੇ ਚੌਕੀ ਬਸੰਤ ਪਾਰਕ ਦੀ ਫੋਰਸ ਪੁੱਜ ਗਈ। ਰੇਡ ਕਰਨ ’ਤੇ ਕਮਰੇ ਵਿਚ ਸੁਮਿਤ, ਹਿਮਾਂਸ਼ੂ, ਜੱਸੀ, ਰਾਮੂ ਅਤੇ ਅਰਜਨ ਸੱਟਾ ਲਗਵਾਉਂਦੇ ਫੜੇ ਗਏ ਪਰ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਰੌਲਾ ਪਾ ਦਿੱਤਾ ਅਤੇ ਆਲੇ-ਦੁਆਲੇ ਦੇ ਘਰਾਂ ਦੇ ਲੋਕਾਂ ਨੂੰ ਇਕੱਠਾ ਕਰ ਲਿਆ। ਜਿਸ ਤੋਂ ਬਾਅਦ ਸਾਰਿਆਂ ਨੇ ਪੁਲਸ ’ਤੇ ਹਮਲਾ ਕਰ ਦਿੱਤਾ ਅਤੇ ਚੌਕੀ ਇੰਚਾਰਜ ਨੂੰ ਬੰਦੀ ਬਣਾ ਲਿਆ।

ਇਹ ਵੀ ਪੜ੍ਹੋ :  ਵਿਆਹ ਵਾਲੇ ਘਰ ਪਏ ਕੀਰਨੇ : ਕਾਰਡ ਦੇਣ ਜਾ ਰਹੇ ਤਿੰਨ ਨੌਜਵਾਨਾਂ ਦੀ ਦਰਦਨਾਕ ਹਾਦਸੇ 'ਚ ਮੌਤ

ਮੁਲਜ਼ਮਾਂ ਵੱਲੋਂ ਏ. ਐੱਸ. ਆਈ. ਦੇ ਥੱਪੜ ਮਾਰਨ ਦੀ ਵੀਡੀਓ ਬਣਾਈ ਗਈ ਅਤੇ ਬਾਅਦ ਵਿਚ ਵਾਇਰਲ ਕਰ ਦਿੱਤੀ। ਇਸੇ ਦੌਰਾਨ ਥਾਣਾ ਦੁੱਗਰੀ ਦੀ ਪੁਲਸ ਘਟਨਾ ਸਥਾਨ ’ਤੇ ਪੁੱਜੀ ਅਤੇ ਮੁਲਜ਼ਮਾਂ ਦੀ ਚੁੰਗਲ ਤੋਂ ਉਸ ਨੂੰ ਛੁਡਵਾਇਆ। ਪੁਲਸ ਮੁਤਾਬਕ ਸੁਮਿਤ ਤੋਂ ਇਲਾਵਾ ਉਸ ਦੇ ਪਿਤਾ ਨਰਿੰਦਰ ਸਿੰਘ, ਮਾਤਾ, ਭੈਣ ਗੁਰਚਰਨ ਕੌਰ ਅਤੇ ਦੋਸਤ ਟਾਈਗਰ, ਸੋਨੂ, ਗੁਲਾਟੀ, ਮਨਪ੍ਰੀਤ ਸਿੰਘ ਸਮੇਤ 20 ਖਿਲਾਫ ਕੇਸ ਦਰਜ ਕੀਤਾ ਹੈ ਅਤੇ ਸੁਮਿਤ, ਹਿਮਾਂਸ਼ੂ ਅਤੇ ਜੱਸੀ ਨੂੰ ਗ੍ਰਿਫਤਾਰ ਕਰ ਲਿਆ ਹੈ।


Baljeet Kaur

Content Editor

Related News