ਲੁਧਿਆਣਾ 'ਚ 14 ਸਾਲਾ ਨਾਬਾਲਗ ਨਾਲ ਜਬਰ-ਜ਼ਿਨਾਹ, ਡਾਕਟਰੀ ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ

Friday, Nov 27, 2020 - 10:22 AM (IST)

ਲੁਧਿਆਣਾ 'ਚ 14 ਸਾਲਾ ਨਾਬਾਲਗ ਨਾਲ ਜਬਰ-ਜ਼ਿਨਾਹ, ਡਾਕਟਰੀ ਜਾਂਚ ਦੌਰਾਨ ਹੋਇਆ ਵੱਡਾ ਖ਼ੁਲਾਸਾ

ਲੁਧਿਆਣਾ (ਰਾਜ): ਫ਼ੂਡ ਕਾਰਨਰ ਚਲਾਉਣ ਵਾਲੇ ਨੌਜਵਾਨ ਨੇ 14 ਸਾਲਾ ਨਾਬਾਲਗਾ ਨਾਲ ਜਬਰ-ਜ਼ਿਨਾਹ ਕੀਤਾ, ਜਿਸ ਦੀ ਉਸ ਦੇ ਚਚੇਰੇ ਭਰਾ ਨੇ ਮੋਬਾਇਲ 'ਤੇ ਵੀਡੀਓ ਵੀ ਬਣਾਈ ਹੈ। ਇਸ ਤੋਂ ਬਾਅਦ ਉਸ ਨੂੰ ਧਮਕਾਇਆ। ਨਾਬਾਲਗਾ ਨੇ ਆਪਣੇ ਪਰਿਵਾਰ ਨੂੰ ਕੁਝ ਨਹੀਂ ਦੱਸਿਆ। ਇਕ ਮਹੀਨੇ ਬਾਅਦ ਜਦ ਨਾਬਾਲਗਾ ਗਰਭਵਤੀ ਹੋਈ ਤਾਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ। ਫ਼ਿਰ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ।ਥਾਣਾ ਪੀ. ਏ. ਯੂ. ਦੀ ਪੁਲਸ ਨੇ ਪੀੜਤਾ ਦੇ ਪਿਤਾ ਦੇ ਬਿਆਨਾਂ 'ਤੇ ਮੁਲਜ਼ਮ ਸ਼ਿਵ ਸ਼ੰਕਰ ਅਤੇ ਉਸ ਦੇ ਚਚੇਰੇ ਭਰਾ ਮੁਨੀਸ਼ ਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ। 

ਇਹ ਵੀ ਪੜ੍ਹੋ : ਦਿੱਲੀ ਕੂਚ ਲਈ ਅੜ੍ਹੇ ਕਿਸਾਨ, ਰੋਕਣ ਲਈ ਪ੍ਰਸ਼ਾਸਨ ਨੇ ਪੱਟ ਦਿੱਤੀ ਸੜਕ

ਅਲਟ੍ਰਾਸਾਊਂਡ ਦੌਰਾਨ ਉਡੇ ਪਰਿਵਾਰ ਦੇ ਹੋਸ਼ 
ਪੀੜਤਾ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਉਹ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਹੈ, ਜਦਕਿ ਉਸ ਦੀ ਪਤਨੀ ਸਬਜ਼ੀ ਵੇਚਦੀ ਹੈ। ਉਸ ਦੀ 14 ਸਾਲ ਦੀ ਬੇਟੀ ਨੇੜੇ ਸਕੂਲ 'ਚ ਅੱਠਵੀਂ 'ਚ ਪੜ੍ਹਦੀ ਹੈ। ਉਸ ਦੀ ਬੇਟੀ ਦੀ ਦੋ-ਤਿੰਨ ਦਿਨਾਂ ਤੋਂ ਹਾਲਤ ਠੀਕ ਨਹੀਂ ਸੀ। ਉਹ ਵਾਰ-ਵਾਰ ਉਲਟੀਆਂ ਕਰ ਰਹੀ ਸੀ। ਇਸ ਲਈ ਪਹਿਲਾਂ ਤਾਂ ਉਨ੍ਹਾਂ ਨੇ ਕਲੀਨਿਕ ਤੋਂ ਦਵਾਈ ਲੈ ਕੇ ਦਿੱਤੀ ਪਰ ਕੋਈ ਅਸਰ ਨਹੀਂ ਹੋਇਆ ਤਾਂ ਉਨ੍ਹਾਂ ਨੇ ਬੇਟੀ ਦਾ ਪ੍ਰਾਈਵੇਟ ਹਸਪਤਾਲ 'ਚ ਚੈੱਕਅਪ ਕਰਵਾਇਆ। ਜਦ ਡਾਕਟਰਾਂ ਨੇ ਉਸ ਦੀ ਬੇਟੀ ਦਾ ਅਲਟ੍ਰਾਸਾਊਂਡ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਉਸ ਦੀ ਬੇਟੀ ਇਕ ਮਹੀਨੇ ਦੀ ਗਰਭਵਤੀ ਹੈ। ਇਹ ਸੁਣ ਕੇ ਉਨ੍ਹਾਂ ਦੇ ਹੋਸ਼ ਉੱਡ ਗਏ। 

ਇਹ ਵੀ ਪੜ੍ਹੋ : ਦਿੱਲੀ ਸਰਹੱਦ ਨੇੜੇ ਪਹੁੰਚੇ ਕਿਸਾਨ, ਪੁਲਸ ਨੇ ਹੋਰ ਸਖ਼ਤ ਕੀਤੀ ਸੁਰੱਖਿਆ

ਇਸ ਤੋਂ ਬਾਅਦ ਉਹ ਘਰ ਪੁੱਜੇ ਅਤੇ ਬੇਟੀ ਤੋਂ ਪੁੱਛਿਆ ਤਦ ਉਸ ਦੀ ਬੇਟੀ ਨੇ ਡਰਦਿਆਂ ਸਾਰੀ ਘਟਨਾ ਉਨ੍ਹਾਂ ਨੂੰ ਦੱਸੀ। ਉਸ ਨੇ ਦੱਸਿਆ ਕਿ ਉਹ ਮੰਮੀ ਨਾਲ ਸਾਊਥ ਸਿਟੀ ਪੁਲ ਦੇ ਕੋਲ ਫਾਸਟ ਫੂਡ ਦੀ ਰੇਹੜੀ ਲਗਾਉਣ ਵਾਲੇ ਸ਼ਿਵ ਸ਼ੰਕਰ ਨੂੰ ਸਬਜ਼ੀਆਂ ਦੇਣ ਲਈ ਜਾਂਦੀ ਸੀ। ਇਕ ਮਹੀਨਾਂ ਪਹਿਲਾਂ ਜਦ ਉਹ ਉਸ ਦੇ ਕੋਲ ਗਈ ਤਾਂ ਮੁਲਜ਼ਮ ਸ਼ਿਵ ਸ਼ੰਕਰ ਉਸ ਨੂੰ ਨੇੜੇ ਬਣੇ ਇਕ ਕਮਰੇ ਵਿਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕੀਤਾ। ਇਸ ਤੋਂ ਬਾਅਦ ਉਸ ਦੇ ਚਚੇਰੇ ਭਰਾ ਮਨੀਸ਼ ਕੁਮਾਰ ਨੇ ਉਸ ਦੀ ਵੀਡੀਓ ਬਣਾਈ ਅਤੇ ਉਸ ਨੂੰ ਧਮਕਾਇਆ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਵੀਡੀਓ ਵਾਇਰਲ ਕਰ ਦੇਣਗੇ। ਜਿਸ ਡਰੋਂ ਉਸ ਨੇ ਕੁਝ ਨਹੀਂ ਦੱਸਿਆ। ਉਧਰ ਐੱਸ. ਐੱਚ. ਓ. ਪਰਮਦੀਪ ਸਿੰਘ ਨੇ ਦੱਸਿਆ ਕਿ ਸ਼ਿਵ ਸ਼ੰਕਰ ਅਤੇ ਮੁਨੀਸ਼ 'ਤੇ ਕੇਸ ਦਰਜ ਕਰ ਕੇ ਸ਼ਿਵ ਸ਼ੰਕਰ ਨੂੰ ਕਾਬੂ ਕਰ ਲਿਆ ਗਿਆ ਹੈ। ਦੂਜੇ ਮੁਲਜ਼ਮ ਮੁਨੀਸ਼ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।


author

Baljeet Kaur

Content Editor

Related News