ਭੁੱਖੇ-ਪਿਆਸੇ ਪ੍ਰਵਾਸੀਆਂ 'ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲਗਵਾਈਆਂ ਊਠਕ-ਬੈਠਕਾਂ

Saturday, May 30, 2020 - 09:58 AM (IST)

ਭੁੱਖੇ-ਪਿਆਸੇ ਪ੍ਰਵਾਸੀਆਂ 'ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ, ਲਗਵਾਈਆਂ ਊਠਕ-ਬੈਠਕਾਂ

ਲੁਧਿਆਣਾ (ਪੰਕਜ, ਗੌਤਮ) : ਮਹਾਨਗਰ ਤੋਂ ਪ੍ਰਵਾਸੀ ਮਜ਼ਦੂਰਾਂ ਦੇ ਵੱਡੇ ਪੱਧਰ 'ਤੇ ਹੋ ਰਹੇ ਪਲਾਇਨ ਨੂੰ ਲੈ ਕੇ ਜਿੱਥੇ ਸਰਕਾਰ ਅਤੇ ਇਡਸਟ੍ਰੀਆਲਿਸਟ ਬੇਹੱਦ ਪ੍ਰੇਸ਼ਾਨ ਹਨ ਅਤੇ ਇਹ ਉਮੀਦ ਲਾਏ ਹੋਏ ਹਨ ਕਿ ਸ਼ਾਇਦ ਥੋੜ੍ਹੇ ਦਿਨਾਂ ਬਾਅਦ ਪਲਾਇਨ ਕਰਨ ਵਾਲੇ ਪਰਿਵਾਰ ਵਾਪਸ ਆ ਜਾਣਗੇ ਅਤੇ ਇਕ ਵਾਰ ਫਿਰ ਸ਼ਹਿਰ ਦੀ ਇੰਡਸਟਰੀ ਉਸੇ ਤੇਜ਼ੀ ਨਾਲ ਚੱਲਣ ਲੱਗੇਗੀ ਪਰ ਦੂਜੇ ਪਾਸੇ ਵਾਪਸ ਆਪਣੇ ਘਰਾਂ ਨੂੰ ਜਾਣ ਲਈ ਜੱਦੋ-ਜਹਿਦ ਕਰ ਰਹੇ ਪ੍ਰਵਾਸੀ ਪਰਿਵਾਰਾਂ ਦੇ ਨਾਲ ਗੁਰੂ ਨਾਨਕ ਸਟੇਡੀਅਮ ਵਿਚ ਪੁਲਸ ਵੱਲੋਂ ਕਿਸ ਤਰ੍ਹਾਂ ਦਾ ਵਰਤਾਓ ਕੀਤਾ ਜਾ ਰਿਹਾ ਹੈ। ਉਸ ਦਾ ਸਬੂਤ ਖੁਦ ਪ੍ਰੇਸ਼ਾਨ ਪ੍ਰਵਾਸੀ ਹਨ, ਜਿਨ੍ਹਾਂ 'ਤੇ ਜੰਮ ਕੇ ਡਾਂਗਾ ਵਰ੍ਹਾਉਣ ਦੇ ਨਾਲ-ਨਾਲ ਉਨ੍ਹਾਂ ਤੋਂ ਊਠਕ-ਬੈਠਕਾਂ ਤੱਕ ਲਗਵਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਸਿੱਖ ਅਜਾਇਬ ਘਰ 'ਚ ਲੱਗੇਗੀ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਦੀ ਤਸਵੀਰ

ਅਸਲ 'ਚ ਪ੍ਰਸ਼ਾਸਨ ਵੱਲੋਂ ਆਪਣੇ ਗ੍ਰਹਿ ਰਾਜਾਂ ਨੂੰ ਵਾਪਸ ਜਾਣ ਵਾਲੇ ਪ੍ਰਵਾਸੀ ਪਰਿਵਾਰਾਂ ਨੂੰ ਸਟੇਡੀਅਮ ਵਿਚ ਇਕੱਤਰ ਕਰਨ ਤੋਂ ਬਾਅਦ ਉਥੇ ਹੀ ਉਨ੍ਹਾਂ ਦੀ ਰਜਿਸਟ੍ਰੇਸ਼ਨ ਕਰ ਕੇ ਟ੍ਰੇਨ ਵਿਚ ਚੜ੍ਹਾਇਆ ਜਾਂਦਾ ਹੈ, ਜਿਸ ਕਾਰਨ ਸਟੇਡੀਅਮ ਵਿਚ ਭਾਰੀ ਗਿਣਤੀ ਵਿਚ ਪ੍ਰਵਾਸੀ ਮਜ਼ਦੂਰਾਂ ਦਾ ਜਮਾਵੜਾ ਕਈ ਦਿਨਾਂ ਤੋਂ ਲੱਗਾ ਹੋਇਆ ਹੈ। ਬੀਤੀ ਰਾਤ ਰਜਿਸਟ੍ਰੇਸ਼ਨ ਤੋਂ ਬਾਅਦ ਟ੍ਰੇਨ ਵਿਚ ਚੜ੍ਹਾਉਣ ਨੂੰ ਲੈ ਕੇ ਸਟੇਡੀਅਮ ਦੇ ਬਾਹਰ ਇਕੱਤਰ ਹੋਏ ਪ੍ਰਵਾਸੀਆਂ ਨੇ ਉਸ ਸਮੇਂ ਹੰਗਾਮਾ ਮਚਾਉਣਾ ਸ਼ੁਰੂ ਕਰ ਦਿੱਤਾ ਜਦੋਂ ਉਨ੍ਹਾਂ ਨੂੰ ਟ੍ਰੇਨ ਵਿਚ ਚੜ੍ਹਾਉਣ ਦੀ ਗੱਲ ਕਹਿ ਕੇ ਬਾਹਰ ਲੇਨ ਤੋਂ ਬਾਅਦ ਵਾਪਸ ਸਟੇਡੀਅਮ ਵਿਚ ਜਾਣ ਲਈ ਕਿਹਾ ਜਾਣ ਲੱਗਾ, ਜਿਸ ਨਾਲ ਕਈ ਘੰਟਿਆਂ ਤੋਂ ਸਟੇਡੀਅਮ ਵਿਚ ਭੁੱਖੇ ਪਿਆਸੇ ਆਪਣੀ ਵਾਰੀ ਦੀ ਉਡੀਕ ਕਰਨ ਵਾਲਿਆਂ ਦੇ ਸਬਰ ਦਾ ਬੰਨ੍ਹਾ ਟੁੱਟ ਗਿਆ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਦੀ ਘਟੀਆ ਵਿਵਸਥਾ ਖਿਲਾਫ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਜਿਸ 'ਤੇ ਪੁਲਸ ਨੇ ਉਨ੍ਹਾਂ 'ਤੇ ਡਾਂਗਾ ਵਰ੍ਹਾਉਂਦੇ ਹੋਏ ਉਨ੍ਹਾਂ ਨੂੰ ਵਾਪਸ ਸਟੇਡੀਅਮ ਵਿਚ ਖਦੇੜਿਆ ਜਿਸ ਤੋਂ ਬਾਅਦ ਹਾਲਾਤ ਹੋਰ ਵੀ ਖਰਾਬ ਹੋ ਗਏ।

ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਫਿਰ ਕੋਰੋਨਾ ਦਾ ਵੱਡਾ ਧਮਾਕਾ : 12 ਨਵੇਂ ਮਾਮਲਿਆਂ ਦੀ ਪੁਸ਼ਟੀ

 

ਪੀੜਤਾਂ ਵਿਚ ਸ਼ਾਮਲ ਰਮੇਸ਼ ਕੁਮਾਰ, ਰਾਜੇ ਰਾਮ, ਮਨੋਹਰ ਕੁਮਾਰ, ਅਰੁਣ ਮਿਸ਼ਰਾ, ਯੋਗੇਸ਼ ਯਾਦਵ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਵੇਰ ਤੋਂ ਭੁੱਖੇ ਪਿਆਸੇ ਸਖਤ ਗਰਮੀ 'ਚ ਸਟੇਡੀਅਮ ਦੇ ਅੰਦਰ ਬੰਦ ਕੀਤਾ ਹੋਇਆ ਹੈ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਜਿਨ੍ਹਾਂ ਵਿਚ ਛੋਟੇ ਬੱਚੇ ਵੀ ਸ਼ਾਮਲ ਹਨ, ਭੁੱਖ ਨਾਲ ਤੜਫ ਰਹੇ ਹਨ। ਜਦੋਂ ਵੀ ਉਹ ਪਾਣੀ ਲੈਣ ਲਈ ਸਟੇਡੀਅਮ ਦੇ ਬਾਹਰ ਆਉਣ ਦਾ ਯਤਨ ਕਰਦੇ ਹਨ ਤਾਂ ਉਨ੍ਹਾਂ ਨੂੰ ਫੜ ਕੇ ਊਠਕ-ਬੈਠਕਾਂ ਕਢਵਾਈਆਂ ਜਾਂਦੀਆਂ ਹਨ ਅਤੇ ਮਾੜਾ ਸਲੂਕ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : ਬੀਜ ਘੁਟਾਲਾ ਮਾਮਲੇ 'ਚ ਮਜੀਠੀਆ ਨੇ ਰੰਧਾਵਾ ਘੇਰਿਆ, ਫੈਕਟਰੀ ਮਾਲਕ ਨਾਲ ਜਾਰੀ ਕੀਤੀਆਂ ਤਸਵੀਰਾਂ

ਕਦੇ ਵਾਪਸ ਨਹੀਂ ਆਉਣਗੇ
ਪੁਲਸ ਦੇ ਵਿਵਹਾਰ ਤੋਂ ਦੁਖੀ ਰਾਧਿਕਾ ਦੇਵੀ, ਬਚਨੋ ਰਾਣੀ, ਕਮਲੇਸ਼ ਦੇਵੀ ਨੇ ਕਿਹਾ ਕਿ ਉਹ ਕਈ ਵਰ੍ਹਿਆਂ ਤੋਂ ਇਸ ਸ਼ਹਿਰ ਵਿਚ ਆਪਣੇ ਘਰ ਨੂੰ ਛੱਡ ਕੇ ਰਹਿ ਰਹੇ ਹਨ। ਉਨ੍ਹਾਂ ਦੇ ਪਤੀ ਤਾਂ ਉਨ੍ਹਾਂ ਤੋਂ ਵੀ ਪਹਿਲਾਂ ਪੰਜਾਬ ਆ ਗਏ ਸਨ। ਅਜਿਹੇ ਲਗਦਾ ਸੀ ਕਿ ਹੁਣ ਤਾਂ ਉਹ ਇਥੋਂ ਦੇ ਹੋ ਕੇ ਰਹਿ ਜਾਣਗੇ ਪਰ ਜਿਸ ਤਰ੍ਹਾਂ ਦਾ ਰਵੱਈਆ ਉਨ੍ਹਾਂ ਨਾਲ ਅਪਣਾਇਆ ਜਾ ਰਿਹਾ ਹੈ, ਉਹ ਕਦੇ ਵੀ ਵਾਪਸ ਨਹੀਂ ਆਉਣਗੇ।

ਇਹ ਵੀ ਪੜ੍ਹੋ : ਆਈ.ਸੀ.ਪੀ. ਅਟਾਰੀ ਸਰਹੱਦ ਰਾਹੀਂ ਦੋ ਮਹੀਨਿਆਂ ਬਾਅਦ ਆਇਆ ਅਫਗਾਨੀ ਟਰੱਕ


author

Baljeet Kaur

Content Editor

Related News