ਮਾਤਾ ਵੈਸ਼ਨੋ ਦੇਵੀ ਜਾ ਰਹੇ ਜੱਥੇ ਨਾਲ ਹੋਈ ਸੀ ਲੁੱਟ, ਦੋਸ਼ੀਆਂ ਨੂੰ ਫੜ੍ਹ CP ਨੇ ਸ਼ਰਧਾਲੂਆਂ ਨੂੰ ਵਾਪਸ ਕੀਤੀ ਰਕਮ

Wednesday, Aug 02, 2023 - 04:04 PM (IST)

ਮਾਤਾ ਵੈਸ਼ਨੋ ਦੇਵੀ ਜਾ ਰਹੇ ਜੱਥੇ ਨਾਲ ਹੋਈ ਸੀ ਲੁੱਟ, ਦੋਸ਼ੀਆਂ ਨੂੰ ਫੜ੍ਹ CP ਨੇ ਸ਼ਰਧਾਲੂਆਂ ਨੂੰ ਵਾਪਸ ਕੀਤੀ ਰਕਮ

ਲੁਧਿਆਣਾ (ਰਾਜ) : ਕੁੱਝ ਦਿਨ ਪਹਿਲਾਂ ਮਾਤਾ ਵੈਸ਼ਨੋ ਦੇਵੀ ਜਾ ਰਹੇ ਜੱਥੇ ਤੋਂ ਡੇਹਲੋਂ ਰੋਡ 'ਤੇ ਲੁੱਟ ਹੋਈ ਸੀ। ਸ਼ਰਧਾਲੂਆਂ ਤੋਂ ਤਿੰਨ ਲੁਟੇਰੇ 1.35 ਲੱਖ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ ਸਨ। ਡੇਹਲੋਂ ਪੁਲਸ ਨੇ ਕੇਸ ਨੂੰ ਹੱਲ ਕਰਦੇ ਹੋਏ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।

ਦੋਸ਼ੀਆਂ ਤੋਂ ਬਰਾਮਦ ਹੋਈ ਲੁੱਟ ਦੀ ਰਕਮ ਨੂੰ ਸਰਕਾਰੀ ਫਾਰਮੈਲਿਟੀ ਪੂਰੀ ਕਰਕੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਰਕਮ ਸ਼ਰਧਾਲੂਆਂ ਨੂੰ ਵਾਪਸ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਜੱਥਾ ਰਾਜਸਥਾਨ ਤੋਂ ਮਾਤਾ ਵੈਸ਼ਨੋ ਦੇਵੀ ਜਾ ਰਿਹਾ ਸੀ। ਜੱਥੇ 'ਚ ਮੌਜੂਦ ਸ਼ਰਧਾਲੂਆਂ ਨੇ ਪੁਲਸ ਕਮਿਸ਼ਨਰ ਦਾ ਧੰਨਵਾਦ ਕੀਤਾ।
 


author

Babita

Content Editor

Related News