ਪਹਿਲਾਂ ਕੁੜੀ ਪਿੱਛੇ ਅੰਨ੍ਹੇਵਾਹ ਲੁਟਾਇਆ ਪੈਸਾ, ਤੰਗੀ ਆਈ ਤਾਂ ਦੋਸਤਾਂ ਨਾਲ ਮਿਲ ਕਰ ਲਈ ਖ਼ਤਰਨਾਕ ਪਲਾਨਿੰਗ

Friday, Dec 02, 2022 - 02:14 PM (IST)

ਪਹਿਲਾਂ ਕੁੜੀ ਪਿੱਛੇ ਅੰਨ੍ਹੇਵਾਹ ਲੁਟਾਇਆ ਪੈਸਾ, ਤੰਗੀ ਆਈ ਤਾਂ ਦੋਸਤਾਂ ਨਾਲ ਮਿਲ ਕਰ ਲਈ ਖ਼ਤਰਨਾਕ ਪਲਾਨਿੰਗ

ਲੁਧਿਆਣਾ (ਰਾਜ) : ਪਹਿਲਾਂ ਕੁੜੀ ਦੀ ਦੋਸਤੀ ਦੇ ਚੱਲਦਿਆਂ ਨੌਜਵਾਨ ਨੇ ਕਾਫ਼ੀ ਪੈਸਾ ਬਰਬਾਦ ਕਰ ਲਿਆ। ਜਦੋਂ ਪੈਸਿਆਂ ਦੀ ਤੰਗੀ ਆਈ ਤਾਂ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਮਨੀ ਐਕਸਚੇਂਜਰ ਦੀ ਦੁਕਾਨ 'ਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਨੇ ਵੀ 24 ਘੰਟਿਆਂ 'ਚ ਇਹ ਕੇਸ ਹੱਲ ਕਰਦੇ ਹੋਏ ਉਕਤ ਮੁੰਡੇ ਨੂੰ ਉਸ ਦੇ ਦੋਸਤ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਨਵ-ਨਿਯੁਕਤ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੇ ਬੁੱਧਵਾਰ ਦੀ ਸਵੇਰ ਸੇਖੇਵਾਲ ਰੋਡ ’ਤੇ ਸਥਿਤ ਮਨੀ ਐਕਸਚੇਂਜਰ ਦਾ ਮਾਲਕ ਟਿੰਮੀ ਜਦੋਂ ਦੁਕਾਨ ਖੋਲ੍ਹ ਰਿਹਾ ਸੀ ਤਾਂ ਐਕਟਿਵਾ ’ਤੇ ਆਏ 2 ਨੌਜਵਾਨਾਂ ਨੇ ਤੇਜ਼ ਹਥਿਆਰ ਦੀ ਨੋਕ ’ਤੇ ਉਸ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਲੁੱਟ ਲਿਆ ਸੀ। ਬੈਗ 'ਚ ਕੈਸ਼ ਅਤੇ ਨਵੇਂ ਮੋਬਾਇਲ ਸਨ। ਇਸ ਤੋਂ ਬਾਅਦ ਟਿੱਬਾ ਇਲਾਕੇ ’ਚ ਨਾਕਾਬੰਦੀ ਕਰ ਕੇ ਪੁਲਸ ਨੇ ਮੁਕੇਸ਼ ਕੁਮਾਰ ਅਤੇ ਉਸ ਦੇ ਸਾਥੀ ਪ੍ਰਿਤਪਾਲ ਸਿੰਘ ਉਰਫ਼ ਪ੍ਰਿੰਸ ਨੂੰ ਦਬੋਚ ਲਿਆ।

ਇਹ ਵੀ ਪੜ੍ਹੋ : ਪੰਜਾਬ ਤੋਂ ਵੱਡੀ ਖ਼ਬਰ : ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਦਿੱਤੇ ਚੈੱਕ ਹੋਏ ਬਾਊਂਸ

ਮੁੱਢਲੀ ਪੁੱਛਗਿੱਛ ’ਚ ਪਤਾ ਲੱਗਾ ਕਿ ਉਨ੍ਹਾਂ ਨਾਲ ਵਾਰਦਾਤ ’ਚ ਬੌਬੀ ਸਿੰਘ ਉਰਫ਼ ਬੌਬੀ, ਕਰਣ ਰਾਜਪੂਤ, ਅਮਿਤ ਅਤੇ ਦੋ ਹੋਰ ਵੀ ਸ਼ਾਮਲ ਸਨ। ਸੀ. ਪੀ. ਸੰਧੂ ਨੇ ਦੱਸਿਆ ਕਿ ਮੁੱਖ ਮੁਲਜ਼ਮ ਮੁਕੇਸ਼ ਕੁਮਾਰ ਹੈ, ਜੋ ਪਹਿਲਾ ਜਿੰਮ ਚਲਾਉਂਦਾ ਸੀ ਪਰ ਘਾਟਾ ਪੈ ਜਾਣ ਕਾਰਨ ਬੰਦ ਕਰਨਾ ਪਿਆ। ਫਿਰ ਉਸ ਦੀ ਇਕ ਕੁੜੀ ਨਾਲ ਦੋਸਤੀ ਹੋ ਗਈ ਸੀ, ਉਸ ’ਤੇ ਕਾਫ਼ੀ ਪੈਸਾ ਬਰਬਾਦ ਕਰ ਦਿੱਤਾ। ਹੁਣ ਉਸ ਨੂੰ ਪੈਸਿਆਂ ਦੀ ਲੋੜ ਸੀ। ਇਸ ਲਈ ਉਸ ਨੇ ਪ੍ਰਿੰਸ, ਬੌਬੀ ਅਤੇ ਹੋਰ ਮੁਲਜ਼ਮਾਂ ਨਾਲ ਮਿਲ ਕੇ ਵਾਰਦਾਤ ਕਰਨ ਦੀ ਯੋਜਨਾ ਬਣਾਈ। ਫਿਰ ਮੁਲਜ਼ਮਾਂ ਨੇ ਉਕਤ ਮਨੀ ਐਕਸਚੇਂਜਰ ਦੀ ਰੇਕੀ ਕੀਤੀ ਅਤੇ ਬੁੱਧਵਾਰ ਸਵੇਰੇ ਮੁਕੇਸ਼ ਅਤੇ ਪ੍ਰਿੰਸ ਐਕਟਿਵਾ ’ਤੇ ਆਏ, ਜਿਨ੍ਹਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਬੈਗ ਖੋਹ ਲਿਆ। ਉਸ ਸਮੇਂ ਬੌਬੀ, ਅਮਿਤ ਅਤੇ ਉਨ੍ਹਾਂ ਦੇ ਹੋਰ ਸਾਥੀ ਵੀ ਆਸ-ਪਾਸ ਮੌਜੂਦ ਸਨ, ਜੋ ਵਾਰਦਾਤ ਤੋਂ ਬਾਅਦ ਉਨ੍ਹਾਂ ਦੇ ਨਾਲ ਹੀ ਫ਼ਰਾਰ ਹੋ ਗਏ। ਹੁਣ ਪੁਲਸ ਨੂੰ ਫ਼ਰਾਰ 3 ਮੁਲਜ਼ਮਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਹੈ, ਜਦੋਂਕਿ 2 ਅਣਪਛਾਤੇ ਨੌਜਵਾਨਾਂ ਦੀ ਪਛਾਣ ਬੌਬੀ ਦੇ ਫੜ੍ਹੇ ਜਾਣ ਤੋਂ ਬਾਅਦ ਹੋਵੇਗੀ। ਹਾਲ ਦੀ ਘੜੀ ਫ਼ਰਾਰ ਮੁਲ਼ਜ਼ਮਾਂ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੈਰੀਂ ਹੱਥ ਲਾਉਣ ਬਹਾਨੇ ਮੁੰਡਾ ਕਰ ਗਿਆ ਕਾਰਾ, ਬਜ਼ੁਰਗ ਬੇਬੇ ਨੂੰ ਪਤਾ ਹੀ ਨਾ ਲੱਗਾ
ਵੈੱਬ ਪੋਰਟਲ ਚਲਾਉਂਦਾ ਹੈ ਮੁਲਜ਼ਮ ਪ੍ਰਿੰਸ
ਡੀ. ਸੀ. ਪੀ. ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਪ੍ਰਿੰਸ ਨੇ ਪੁੱਛਗਿੱਛ ’ਚ ਦੱਸਿਆ ਕਿ ਉਸ ਦਾ ਸੋਸ਼ਲ ਮੀਡੀਆ ’ਤੇ ਇਕ ਵੈੱਬ ਚੈਨਲ ਹੈ। ਉਸ ਨੂੰ ਚਲਾਉਣ ’ਚ ਜੋ ਖ਼ਰਚ ਆ ਰਿਹਾ ਸੀ, ਉਸ ਨੂੰ ਪਰੇਸ਼ਾਨੀ ਹੋ ਰਹੀ ਸੀ ਅਤੇ ਪੈਸੇ ਦੀ ਕਮੀ ਸੀ। ਇਸ ਨੂੰ ਦੂਰ ਕਰਨ ਲਈ ਮੁਲਜ਼ਮਾਂ ਨਾਲ ਮਿਲ ਕੇ ਲੁੱਟ ਦੀ ਵਾਰਦਾਤ ਦੀ ਯੋਜਨਾ ਬਣਾਈ ਸੀ। ਉਸ ਨੇ ਹੀ ਰੇਕੀ ਕੀਤੀ ਸੀ ਕਿ ਟਿੰਮੀ ਕੋਲ ਹਮੇਸ਼ਾ ਕੈਸ਼ ਹੁੰਦਾ ਹੈ। ਫਿਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News