ਹੈਵਾਨੀਅਤ ਦੀਆਂ ਹੱਦਾਂ ਪਾਰ : ਨਾਬਾਲਗਾ ਨੂੰ ਬੰਦੀ ਬਣਾ ਲਗਾਤਾਰ 4 ਦਿਨ ਹਵਸ ਮਿਟਾਉਂਦੇ ਰਹੇ ਹੈਵਾਨ

Saturday, Oct 17, 2020 - 10:21 AM (IST)

ਹੈਵਾਨੀਅਤ ਦੀਆਂ ਹੱਦਾਂ ਪਾਰ : ਨਾਬਾਲਗਾ ਨੂੰ ਬੰਦੀ ਬਣਾ ਲਗਾਤਾਰ 4 ਦਿਨ ਹਵਸ ਮਿਟਾਉਂਦੇ ਰਹੇ ਹੈਵਾਨ

ਲੁਧਿਆਣਾ (ਜ. ਬ.): 17 ਸਾਲਾ ਇਕ ਨਾਬਾਲਗਾ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਨ ਅਤੇ ਬੰਦੀ ਬਣਾ ਕੇ 4 ਦਿਨਾਂ ਤੱਕ ਜਬਰ-ਜ਼ਿਨਾਹ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਹਾਲ ਦੀ ਘੜੀ ਟਿੱਬਾ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਮੁਹੱਲਾ ਨਿਊ ਗੋਪਾਲ ਨਗਰ ਦੇ ਕੁਲਦੀਪ ਸਿੰਘ ਖਿਲਾਫ ਸੰਗੀਨ ਧਾਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ, ਜਿਸ 'ਚ ਕੁਲਦੀਪ ਦੀ ਮਾਂ ਸੀਮਾ ਅਤੇ ਕੁਲਦੀਪ ਦੇ ਇਕ ਦੋਸਤ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਦੋ ਦਹਾਕਿਆਂ ਤੋਂ ਬਸਪਾ ਬੈਠੀ ਸੁੱਚੇ ਮੂੰਹ, ਅਕਾਲੀ ਗੱਠਜੋੜ ਦੇ ਚੱਕਰਾਂ 'ਚ

ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਪੀੜਤਾ ਦਾ ਕਹਿਣਾ ਹੈ ਕਿ ਉਹ 11ਵੀਂ ਕਲਾਸ ਦੀ ਵਿਦਿਆਰਥਣ ਹੈ। 3 ਭੈਣ-ਭਰਾਵਾਂ 'ਚ ਉਹ ਸਭ ਤੋਂ ਵੱਡੀ ਹੈ। ਉਹ ਕੁਲਦੀਪ ਨੂੰ ਜਾਣਦੀ ਸੀ। 9ਵੀਂ ਕਲਾਸ 'ਚ ਕੁਲਦੀਪ ਉਸ ਨਾਲ ਪੜ੍ਹਦਾ ਸੀ, ਜਿਸ ਨੇ ਕਰੀਬ 4 ਮਹੀਨੇ ਪਹਿਲਾਂ ਫੇਸਬੁੱਕ ਤੋਂ ਉਸ ਦਾ ਮੋਬਾਇਲ ਨੰਬਰ ਲੈ ਕੇ ਉਸ ਨਾਲ ਸੰਪਰਕ ਕੀਤਾ ਪਰ ਉਸ ਨੇ ਮੁਲਜ਼ਮ ਨੂੰ ਕੋਈ ਤਵੱਜੋ ਨਾ ਦਿੱਤੀ। ਫ਼ਿਰ ਮੁਲਜ਼ਮ ਬਹਾਨੇ ਨਾਲ ਉਸ ਦੀ ਮਾਂ ਦੇ ਮੋਬਾਇਲ 'ਤੇ ਫੋਨ ਕਰਨ ਲੱਗਾ। ਇਸ 'ਤੇ ਮੁਲਜ਼ਮ ਨਾਲ ਉਸ ਦੀ ਗੱਲਬਾਤ ਹੋਣ ਲੱਗੀ। ਇਕ ਦਿਨ ਮੁਲਜ਼ਮ ਨੇ ਉਸ ਨਾਲ ਵਿਆਹ ਕਰਵਾਉਣ ਦਾ ਪ੍ਰਸਤਾਵ ਰੱਖਿਆ, ਜੋ ਉਸ ਨੇ ਠੁਕਰਾ ਦਿੱਤਾ। ਇਸ 'ਤੇ ਮੁਲਜ਼ਮ ਨੇ ਆਪਣੀ ਮਾਤਾ ਸੀਮਾ ਨਾਲ ਫੋਨ 'ਤੇ ਉਸ ਦੀ ਗੱਲ ਕਰਵਾਈ, ਜਿਸ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੋਵਾਂ ਦਾ ਵਿਆਹ ਕਰਵਾਉਣਾ ਉਸ ਦੀ ਜ਼ਿੰਮੇਵਾਰੀ ਹੈ। ਉਹ ਮਾਂ-ਬੇਟੇ ਦੀਆਂ ਚਿਕਨੀਆਂ-ਚੋਪੜੀਆਂ ਗੱਲਾਂ ਵਿਚ ਆ ਗਈ ਅਤੇ ਕੁਲਦੀਪ ਨੂੰ ਮਿਲਣ ਲੱਗੀ।

ਇਹ ਵੀ ਪੜ੍ਹੋ : ਜਿਸ ਦੀ ਲੰਬੀ ਉਮਰ ਲਈ ਲਿਆ ਸੀ ਵਰਤ ਦਾ ਸਾਮਾਨ, ਉਸੇ ਨੇ ਸੁੱਤੀ ਪਈ ਨੂੰ ਦਿੱਤੀ ਖ਼ੌਫ਼ਨਾਕ ਮੌਤ

ਤਸਵੀਰਾਂ ਦਾ ਹਵਾਲਾ ਦੇ ਕੇ ਕਰਨ ਲੱਗੇ ਬਲੈਕਮੇਲ
24 ਅਗਸਤ ਨੂੰ ਉਸ ਦੇ ਜਨਮ ਦਿਨ 'ਤੇ ਕੁਲਦੀਪ ਉਸ ਨੂੰ ਘੁਮਾਉਣ ਦੇ ਬਹਾਨੇ ਤਾਜਪੁਰ ਰੋਡ ਦੇ ਇਕ ਰੈਸਟੋਰੈਂਟ 'ਚ ਲੈ ਕੇ ਗਿਆ, ਜਿੱਥੇ ਕੁਲਦੀਪ ਨੇ ਉਸ ਨੂੰ ਉਸ ਦੀਆਂ ਤਸਵੀਰਾਂ ਦਾ ਹਵਾਲਾ ਦੇ ਕੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ। ਉਸ ਦਾ ਇਹ ਸ਼ੈਤਾਨੀ ਰੂਪ ਦੇਖ ਕੇ ਉਹ ਸਹਿਮ ਗਈ ਅਤੇ ਸਮਾਜ 'ਚ ਆਪਣੀ ਅਤੇ ਪਰਿਵਾਰ ਦੀ ਬਦਨਾਮੀ ਦੇ ਡਰੋਂ ਘਰੋਂ ਪੈਸੇ ਚੋਰੀ ਕਰ ਕੇ ਉਸ ਨੂੰ ਦਿੰਦੀ ਰਹੀ ਪਰ ਮੁਲਜ਼ਮ ਦੀ ਪੈਸਿਆਂ ਦੀ ਮੰਗ ਲਗਾਤਾਰ ਵਧਦੀ ਜਾ ਰਹੀ ਸੀ। ਕਰੀਬ ਇਕ ਮਹੀਨੇ ਪਹਿਲਾਂ ਮੁਲਜ਼ਮ ਨੇ ਉਸ ਤੋਂ 20,000 ਰੁਪਏ ਦੀ ਮੰਗ ਕੀਤੀ। ਮੁਲਜ਼ਮ ਦੀਆਂ ਧਮਕੀਆਂ ਤੋਂ ਮਜਬੂਰ ਹੋ ਕੇ ਉਸ ਨੇ ਆਪਣੀ ਮਾਤਾ ਦੇ ਸੋਨੇ ਦੇ ਟਾਪਸ ਘਰੋਂ ਚੋਰੀ ਕੀਤੇ ਅਤੇ ਰਾਜੂ ਕਾਲੋਨੀ 'ਚ ਇਕ ਜਿਊਲਰ ਨੂੰ ਵੇਚ ਕੇ 15,000 ਰੁਪਏ ਕੁਲਦੀਪ ਨੂੰ ਦਿੱਤੇ।

ਇਹ ਵੀ ਪੜ੍ਹੋ : ਅਕਾਲੀਆਂ ਦੀ ਤੂਤੀ ਬੋਲਣ ਵਾਲੇ ਮਾਲਵੇ 'ਚ ਅਕਾਲੀ ਦਲ ਨੂੰ ਲਗਦਾ ਜਾ ਰਿਹੈ ਖੋਰਾ

ਕਮਰੇ 'ਚ ਬਣਾਇਆ ਬੰਦੀ, ਕੀਤਾ ਜਬਰ-ਜ਼ਨਾਹ
ਨਾਬਾਲਗਾ ਨੇ ਦੱਸਿਆ ਕਿ 10 ਅਕਤੂਬਰ ਨੂੰ ਕੁਲਦੀਪ ਨੇ ਉਸ ਨੂੰ ਨਵੇਂ ਨੰਬਰ ਤੋਂ ਫੋਨ ਕੀਤਾ ਅਤੇ ਅਗਲੇ ਦਿਨ ਸਮਰਾਲਾ ਚੌਕ 'ਤੇ ਮਿਲਣ ਲਈ ਕਿਹਾ। ਉਹ ਘਰ ਵਾਲਿਆਂ ਨੂੰ ਬਿਨਾਂ ਦੱਸੇ ਸਵੇਰੇ 7 ਵਜੇ ਘਰੋਂ ਨਿਕਲੀ ਅਤੇ ਆਟੋ ਰਾਹੀਂ ਸਮਰਾਲਾ ਚੌਕ ਪੁੱਜੀ, ਜਿੱਥੇ ਉਸ ਨੂੰ ਕੁਲਦੀਪ ਮਿਲਿਆ। ਉਹ ਉਸ ਨੂੰ ਆਟੋ ਵਿਚ ਬਿਠਾ ਕੇ ਟਿੱਬਾ ਰੋਡ ਦੇ ਗੋਪਾਲ ਨਗਰ ਚੌਕ 'ਚ ਲੈ ਗਿਆ, ਜਿੱਥੇ ਪਹਿਲਾਂ ਹੀ ਮੋਟਰਸਾਈਕਲ ਲੈ ਕੇ ਕੁਲਦੀਪ ਦਾ ਦੋਸਤ ਉਨ੍ਹਾਂ ਦੇ ਆਉਣ ਦਾ ਇੰਤਜ਼ਾਰ ਕਰ ਰਿਹਾ ਸੀ। ਕੁਲਦੀਪ ਨੇ ਦੋਸਤ ਤੋਂ ਉਸ ਦਾ ਮੋਟਰਸਾਈਕਲ ਲਿਆ ਅਤੇ ਉਸ ਨੂੰ ਇਕ ਕਾਲੋਨੀ ਦੇ ਅੰਦਰ ਬਣੇ ਮਕਾਨ 'ਚ ਲੈ ਗਿਆ। ਉਹ ਉਸ ਕਾਲੋਨੀ ਦਾ ਨਾਂ ਨਹੀਂ ਜਾਣਦੀ ਪਰ ਉਥੇ ਲਿਜਾ ਸਕਦੀ ਹੈ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਇਕ ਕਮਰੇ 'ਚ ਬਿਠਾ ਕੇ ਬਾਹਰੋਂ ਕੁੰਡੀ ਲਗਾ ਕੇ ਚਲਾ ਗਿਆ। ਸ਼ਾਮ ਕਰੀਬ 8.30 ਵਜੇ ਮੁਲਜ਼ਮ ਵਾਪਸ ਆਇਆ ਅਤੇ ਉਸ ਕੋਲ ਦੋ ਘੰਟਿਆਂ ਤੱਕ ਰਿਹਾ। ਪੀੜਤਾ ਦਾ ਦੋਸ਼ ਹੈ ਕਿ ਇਸ ਦੌਰਾਨ ਮੁਲਜ਼ਮ ਨੇ ਉਸ ਦੀ ਮਰਜ਼ੀ ਤੋਂ ਬਗੈਰ ਉਸ ਦੇ ਨਾਲ ਜਬਰ-ਜ਼ਿਨਾਹ ਕੀਤਾ ਅਤੇ ਜਾਂਦੇ ਸਮੇਂ ਉਸ ਨੂੰ ਫਿਰ ਕੁੰਡੀ ਲਗਾ ਕੇ ਚਲਾ ਗਿਆ।

ਇਹ ਵੀ ਪੜ੍ਹੋ : ਵੱਡੀ ਵਾਰਦਾਤ: ਚੜ੍ਹਦੀ ਸਵੇਰ ਘਰ 'ਚ ਦਾਖ਼ਲ ਹੋ ਕੇ ਕਾਮਰੇਡ ਨੂੰ ਗੋਲੀਆਂ ਨਾਲ ਭੁੰਨ੍ਹਿਆ

ਮੁਲਜ਼ਮ ਦੇ ਦੋਸਤ ਨੇ ਵੀ ਕੀਤਾ ਜ਼ਬਰੀ ਜਬਰ-ਜ਼ਿਨਾਹ
ਪੀੜਤਾ ਨੇ ਦੱਸਿਆ ਕਿ ਮੁਲਜ਼ਮ ਦੇ ਜਾਣ ਤੋਂ ਕੁਝ ਦੇਰ ਬਾਅਦ ਕਰੀਬ 20-22 ਸਾਲ ਦਾ ਇਕ ਨੌਜਵਾਨ ਆਇਆ, ਜਿਸ ਨੇ ਖੁਦ ਨੂੰ ਕੁਲਦੀਪ ਦਾ ਦੋਸਤ ਦੱਸਿਆ ਅਤੇ ਉਸ ਨੇ ਵੀ ਉਸ ਦੇ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਉਸ ਦੇ ਜਾਣ ਤੋਂ ਬਾਅਦ ਉਹ ਰਾਤ ਉਸ ਨੇ ਇਕੱਲੀ ਕਮਰੇ 'ਚ ਬਿਤਾਈ।

ਇਹ ਵੀ ਪੜ੍ਹੋ : ਸਿਰ 'ਚ ਇੱਟਾਂ ਮਾਰ ਕੇ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਲਾਸ਼ ਵੇਖ ਕੰਬ ਜਾਵੇਗੀ ਰੂਹ

ਕੁੰਡੀ ਲਾਉਣਾ ਭੁੱਲਿਆ ਮੁਲਜ਼ਮ
ਇਸ ਤੋਂ ਬਾਅਦ 3 ਦਿਨ ਤੱਕ ਲਗਾਤਾਰ ਕੁਲਦੀਪ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। 14 ਅਕਤੂਬਰ ਦੀ ਸ਼ਾਮ ਨੂੰ ਜਾਂਦੇ ਸਮੇਂ ਕੁਲਦੀਪ ਦਰਵਾਜ਼ੇ ਦੀ ਕੁੰਡੀ ਬਾਹਰੋਂ ਲਗਾਉਣਾ ਭੁੱਲ ਗਿਆ। ਮੌਕਾ ਪਾ ਕੇ ਉਹ ਬਾਹਰ ਨਿਕਲੀ ਅਤੇ ਰਾਤ ਦੇ ਹਨੇਰੇ ਵਿਚ ਭਟਕਦੀ ਹੋਈ ਆਪਣੇ ਘਰ ਪੁੱਜੀ। ਉਸ ਨੇ ਸਾਰੀ ਆਪ ਬੀਤੀ ਮਾਤਾ ਨੂੰ ਸੁਣਾਈ। ਪਹਿਲਾਂ ਤਾਂ ਬਦਨਾਮੀ ਦੇ ਡਰੋਂ ਚੁੱਪ ਰਹੀ ਪਰ ਬਾਅਦ ਉਸ ਨੇ ਹਿੰਮਤ ਕਰ ਕੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।


author

Baljeet Kaur

Content Editor

Related News